Htv Punjabi
Punjab Video

ਆਹ ਦੇਖੋ ਅੰਮ੍ਰਿਤਸਰ ਵਿੱਚ ਕੀ ਕੁਝ ਹੋ ਰਿਹਾ

ਗੁਰੂ ਦੀ ਨਗਰੀ ਪਾਕ ਪਵਿਤਰ ਸ਼ਹਿਰ ਅੰਮ੍ਰਿਤਸਰ ਜਿੱਥੇ ਹਰ ਰੋਜ ਲੱਖਾਂ ਦੀ ਗਿਣਤੀ ਚ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਨੇ,,,,,ਏਸ ਸ਼ਹਿਰ ਦੀ ਪੁਲਿਸ ਵੀ ਦੁਸਰੇ ਸੂਬਿਆਂ ਦੀ ਪੁਲਿਸ ਤੋਂ ਵਧੇਰੇ ਚੋਕਸ ਮੰਨੀ ਜਾਂਦੀ ਐ ਪਰ ਏਸ ਦੇ ਬਾਵਜੂਦ ਵੀ ਅੰਮ੍ਰਿਤਸਰ ਵਿੱਚ ਗੁੰਡਾ ਗਰਦੀ ਰੁਕਣ ਦਾ ਨਾਮ ਨਹੀਂ ਲੈ ਰਹੀ ,ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਨੇੜੇ ਇੱਕ ਵਾਰ ਫਿਰ ਗੁੰਡਾਗਰਦੀ ਦੇਖਣ ਨੂੰ ਮਿਲੀ ਐ ਜਿੱਥੇ ਕਿ ਫੋਟੋਗ੍ਰਾਫਰਾਂ ਵਲੋਂ ਸਿੱਖ ਨੌਜਵਾਨ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਨੌਜਵਾਨ ਆਪਣੀ ਜਾਨ ਦੁਕਾਨ ਦੇ ਅੰਦਰ ਵੜ੍ਹਕੇ ਬਚਾਈ,,,,,ਹਮਲੇ ਦੌਰਾਨ ਨੌਜਵਾਨ ਦੇ ਕਾਫੀ ਗੰਭੀਰ ਸੱਟਾਂ ਵੱਜੀਆਂ ਨੇ ਜਿਸ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ,,,,,ਉਧਰ ਜਦੋਂ ਪੁਲਿਸ ਅਧਿਕਾਰੀ ਸ਼ਿਵਦਰਸ਼ਨ ਸਿੰਘ ਹੋਰਾਂ ਨਾਲ ਗੱਲ ਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ,,,,,,

ਦੱਸ ਦੀਏ ਕਿ ਇਹ ਘਟਨਾ ਅੰਮ੍ਰਿਤਸਰ ਵਿੱਚ ਦੂਜੀ ਵਾਰ ਹੋਈ ਐ ਇਸਤੋਂ ਪਹਿਲਾਂ ਇਕ ਵਾਰ ਫੋਟੋਗਰਾਫ਼ਰ ਵਲੋਂ ਸਿੱਖ ਨੌਜਵਾਨਾਂ ਦੀ ਦਸਤਾਰਾਂ ਲਾਹੀਆਂ ਗਈਆਂ ਅਤੇ ਉਨਾਂ ਨਾਲ ਕੁੱਟ ਮਾਰ ਕੀਤੀ ਗਈ ਸੀ , ਇਸਦੇ ਨਾਲ ਇਹ ਵੀ ਦੱਸ ਦੀਏ ਕਿ ਪੁਲਿਸ ਮੁਲਾਜ਼ਮ ਲੋਕਾਂ ਦੀ ਸੁਰੱਖਿਆ ਕਰਨ ਦੀ ਬਜਾਏ ਆਪਣੀ ਗੱਡੀ ਸਾਈਡ ਤੇ ਲਗਾਕੇ ਫੋਨ ਚ ਵਿਅਸਤ ਹੋ ਜਾਂਦੇ ਜਾਂ ਫਿਰ ਗੱਡੀ ਵਿੱਚ ਸੋ ਜਾਂਦੇ ਸੋ ਅੱਲਾ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸੱਚਖੰਡ ਸ੍ਰੀ ਹਰਿੰਮੰਦਿਰ ਸਾਹਿਬ ‘ਚ ਫੇਰ ਹੋਇਆ ਚਮਤਕਾਰ; ਦੇਖੋ ਵੀਡੀਓ

htvteam

ਫ੍ਰੀ ਵਾਲੀਆਂ ਸਵਾਰੀਆਂ ਦੇ ਬੱਸ ਸਟੈਂਡ ਚ ਚਾਉਂਣ ਲੱਗੇ ਪਸੀਨੇ

htvteam

ਇਸ਼ਕ ‘ਚ ਅੰਨ੍ਹੀ ਜਵਾਨ ਸਕੂਲ ਟੀਚਰ ਨੇ ਸਰਕਾਰ ਨੂੰ ਪਾਈਆਂ ਭਾਜੜਾਂ

htvteam

Leave a Comment