ਅੰਮ੍ਰਿਤਸਰ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਭੱਲਾ ਕਲੋਨੀ ਦੇ ਵਿੱਚ ਗੋਲੀ ਚੱਲਣ ਦੀ ਇੱਕ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਦੇਰ ਰਾਤ ਦੋ ਨੌਜਵਾਨ ਐਕਟੀਵਾ ਤੇ ਸਵਾਰ ਹੋ ਕੇ ਆਉਂਦੇ ਹਨ ਤੇ ਗੋਲੀਆਂ ਚਲਾਉਂਦੇ ਹਨ ਤੇ ਉਸ ਤੋਂ ਬਾਅਦ ਗੋਲੀਆਂ ਦੇ ਖਾਲੀ ਖੋਲ ਵੀ ਇਕੱਠੇ ਕਰਕੇ ਲੈ ਕੇ ਫਰਾਰ ਹੋ ਜਾਂਦੇ ਹਨ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ,,,,
ਇਸ ਮੌਕੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਸ਼ਿਵਦਰਸ਼ਨ ਨੇ ਦੱਸਿਆ ਕਿ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਭੱਲਾ ਕਲੋਨੀ ਇਲਾਕੇ ਦੇ ਵਿੱਚ ਦੇ ਰਾਤ ਦੋ ਨੌਜਵਾਨਾਂ ਨੂੰ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਸੰਬੰਧ ਵਿੱਚ ਕੁਝ ਚੈਨਲਾਂ ਵੱਲੋਂ ਜਿਹੜੀ ਉਹ ਖਬਰ ਨੂੰ ਬਹੁਤ ਵਧਾ ਚੜਾ ਕੇ ਦੱਸਿਆ ਗਿਆ ਵੀ ਇਹ ਗੈਂਗਸਟਰਾਂ ਵੱਲੋਂ ਬਦਮਾਸ਼ਾਂ ਵੱਲੋਂ ਗੋਲੀ ਚਲਾਈ ਗਈ ਹੈ ਇਸ ਸਬੰਧੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਦੋ ਲੜਕੇ ਮਨਿੰਦਰ ਸਿੰਘ ਅਤੇ ਨਿੱਖਲ ਕੁਮਾਰ ਇਹ ਭੱਲਾ ਕਲੋਨੀ ਦੇ ਰਹਿਣ ਵਾਲੇ ਹਨ ਇਹਨਾਂ ਦੀ ਪੁਰਾਣੀ ਕੋਈ ਰੰਜ਼ਿਸ਼ ਸੀ ਉਹ ਅਵਦੇਸ਼ ਕੁਮਾਰ ਨਾਲ਼ ਕੋਈ ਪੁਰਾਣੀ ਰੰਜਿਸ਼ ਸੀ। ਉਸ ਵਜਹਾ ਕਰਕੇ ਇਹਨਾਂ ਨੇ ਉਹਦੇ ਘਰ ਦੇ ਸਾਹਮਣੇ ਦੋ ਤੋਂ ਤਿੰਨ ਫਾਇਰ ਕੀਤੇ ਇਹ ਜਿਹੜੇ ਦੋਵੇਂ ਲੜਕੇ ਨੇ ਇਹਨਾਂ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਹੈ ਤੇ ਨਾ ਇਹ ਕੋਈ ਬਦਮਾਸ਼ ਨੇ ਨਾ ਇਹ ਗੈਂਗਸਟਰ ਨੇ ਪਰ ਜਿਹੜੀ ਇਹਨਾਂ ਨੇ ਗੋਲੀ ਚਲਾਈ ਇਸ ਸਬੰਧੀ ਥਾਣਾ ਛੇਹਰਟਾ ਦੇ ਵਿੱਚ ਇਹਨਾਂ ਦੋਵਾਂ ਦੇ ਖਿਲਾਫ ਐਫ ਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਏਸੀਪੀਸੀ ਦਰਸ਼ਨ ਨੇ ਕਿਹਾ ਕਿ ਅੱਜ ਸ਼ਾਮ ਤੱਕ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਜਿਸ ਪਿਸਤੋਲ ਦੇ ਨਾਲ ਇਹਨਾਂ ਗੋਲੀਆਂ ਚਲਾਈਆਂ ਹਨ ਉਹ ਨਜਾਇਜ਼ ਹੈ ਜਾਂ ਲਾਸਂਸੀ ਹੈ ਇਸ ਦੀ ਜਾਂਚ ਵੀ ਕੀਤੀ ਜਾਵੇਗੀ ਜੇਕਰ ਨਜਾਇਜ਼ ਹੋਇਆ ਤੇ ਇਹਨਾਂ ਦੇ ਖਿਲਾਫ ਆਰਮ ਐਕਟ ਦਾ ਪਰਚਾ ਵੱਖਰਾ ਦਰਜ ਕੀਤਾ ਜਾਵੇਗਾ। ਅਗਰ ਜੇਕਰ ਇਹਨਾਂ ਦੀ ਪਿਸਤੋਲ ਲਾਸਂਸੀ ਹੋਈ ਤਾਂ ਇਹਨਾਂ ਦਾ ਲਾਇਸੰਸ ਕੈਂਸਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਾਨੂੰਨ ਨਾਲ ਕਿਸੇ ਨੂੰ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸ਼ਹਿਰ ਵਿੱਚ ਅਮਨ ਸ਼ਾਂਤੀ ਰੱਖਣ ਦੇ ਲਈ ਪੁਲਿਸ ਪੂਰੀ ਤਰਹਾਂ ਮਸਤੇਦ ਹੈ ਉਹਨਾਂ ਕਿਹਾ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਸੀ ਜਿਸਦੇ ਚਲਦੇ ਇਹਨਾਂ ਦੋਵਾਂ ਵੱਲੋਂ ਉਸ ਨੂੰ ਡਰਾਉਣ ਦੇ ਲਈ ਇਹ ਗੋਲੀਆਂ ਚਲਾਈਆਂ ਸਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
