Htv Punjabi
Punjab Siyasat Video

ਆਹ MLA ਸਾਬ੍ਹ ਨੇ ਟੋਲ ਪਲਾਜ਼ੇ ਤੇ ਮਾਰੀਆਂ ਬ੍ਰੇਕਾਂ, ਹੋਈ ਤਕਰਾਰਬਾਜ਼ੀ

ਟੋਲ ਪਲਾਜ਼ਾ ਵਾਲੇ ਕਰ ਰਹੇ ਸੀ ਸਮਰਾਲਾ ਇਲਾਕਾ ਵਾਸੀਆਂ ਨੂੰ ਪਰੇਸ਼ਾਨ
ਖੁਦ ਗੱਡੀ ਚਲਾ ਕੇ ਟੋਲ ਪਲਾਜਾ ਪਹੁੰਚ ਗਏ ਵਿਧਾਇਕ
ਬਣਾਈ ਟੋਲ ਪਲਾਜਾ ਵਾਲਿਆਂ ਦੀ ਰੇਲ
ਕੁਝ ਸਮੇਂ ਲਈ ਕਰਵਾਇਆ ਟੋਲ ਪਲਾਜ਼ਾ ਫਰੀ
ਘੁਲਾਲ ਟੋਲ ਪਲਾਜਾ ਅਨੇਕਾਂ ਵਾਰ ਸੁਰਖੀਆਂ ਵਿੱਚ ਆਇਆ ਹੈ।ਅੱਜ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਦੀ ਸ਼ਿਕਾਇਤਾਂ ਨੂੰ ਦੇਖਦੇ ਹੋਏ ਕੁਝ ਦੇਰ ਲਈ ਮੌਕੇ ਤੇ ਜਾ ਟੋਲ ਪਲਾਜਾ ਫਰੀ ਕਰਵਾਇਆ ਗਿਆ। ਇਸ ਸੰਬੰਧ ਵਿੱਚ ਵਿਧਾਇਕ ਨੇ ਦੱਸਿਆ ਕਿ ਕੁਝ ਸਮੇਂ ਤੋਂ ਸਮਰਾਲਾ ਸ਼ਹਿਰ ਵਾਸੀਆਂ ਦੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਮਰਾਲਾ ਇਲਾਕੇ ਸੰਬੰਧਤ ਲੋਕਾਂ ਨੂੰ ਟੋਲ ਪਲਾਜਾ ਲੰਘਣ ਵਿੱਚ ਟੋਲ ਪਲਾਜਾ ਵਾਲਿਆਂ ਵੱਲੋਂ ਦਿੱਕਤਾਂ ਪਰੇਸ਼ਾਨੀਆਂ ਦਿੱਤੀਆਂ ਜਾ ਰਹੀਆਂ ਹਨ ।ਇਸ ਸੰਬੰਧ ਵਿੱਚ ਅੱਜ ਮੈਂ ਬਿਨਾਂ ਕਿਸੇ ਸਿਕਿਉਰਟੀ ਗਾਰਡ , ਖੁਦ ਗੱਡੀ ਚਲਾ ਕੇ ਜਾ ਕੇ ਦੇਖਿਆ ਤਾਂ ਲੋਕਾਂ ਦੀ ਸ਼ਿਕਾਇਤਾਂ ਸਹੀ ਸਨ । ਇਸ ਸੰਬੰਧ ਵਿੱਚ ਵਿਧਾਇਕ ਵੱਲੋਂ ਟੋਲ ਪਲਾਜ਼ਾ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਸਮਰਾਲਾ ਇਲਾਕੇ ਨਾਲ ਸੰਬੰਧਿਤ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਪਹਿਲਾਂ ਵੀ ਮੇਰੇ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਲਈ ਟੋਲ ਫਰੀ ਕਰਵਾਇਆ ਗਿਆ ਸੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਕਾਰੀ ਹਸਪਤਾਲਾਂ ‘ਚ ਟ੍ਰੇਨਿੰਗ ਵਾਲੀਆਂ ਨਰਸਾਂ ਤੋਂ ਕੰਮ ਕਰਾਉਣ ਦੇ ਆ ਦੇਖੋ ਹਾਲ, ਦੁੱਧ ਮੂੰਹਾ ਬੱਚਾ ਕਿਵੇਂ ਤੜਪ ਕੇ ਮਰ ਗਿਆ

Htv Punjabi

ਦੇਖੋ ਸੁਖਜਿੰਦਰ ਰੰਧਾਵਾ ਕਿਸਦੇ ਖਿਲਾਫ ਕਰਨ ਜਾ ਰਹੇ ਨੇ 100 ਕਰੋੜ ਦਾ ਦਾਅਵਾ!

Htv Punjabi

ਪੰਜਾਬੀ ਯੂਨੀਵਰਸਿਟੀ ‘ਚ ਵਿਗਿਆਨ ਉਤਸਵ ਸਫ਼ਲਤਾਪੂਰਵਕ ਸੰਪੰਨ

htvteam

Leave a Comment