Htv Punjabi
Punjab

ਸਰਕਾਰੀ ਹਸਪਤਾਲਾਂ ‘ਚ ਟ੍ਰੇਨਿੰਗ ਵਾਲੀਆਂ ਨਰਸਾਂ ਤੋਂ ਕੰਮ ਕਰਾਉਣ ਦੇ ਆ ਦੇਖੋ ਹਾਲ, ਦੁੱਧ ਮੂੰਹਾ ਬੱਚਾ ਕਿਵੇਂ ਤੜਪ ਕੇ ਮਰ ਗਿਆ

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਵਿੱਚ ਸੋਮਵਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਟਾਫ ਦੀ ਲਾਪਰਵਾਹੀ ਦੇ ਕਾਰਨ ਇੱਕ ਨਵਜਾਤ ਦੀ ਮੌਤ ਹੋ ਗਈ l ਪੀੜਿਤ ਪਰਿਵਾਰ ਦੇ ਮੁਤਾਬਿਕ ਇੱਥੇ ਕੰਮ ਕਰਦੀ ਇੱਕ ਟਰੇਨੀ ਸਟਾਫ਼ ਨੇ ਨਵਜਾਤ ਨੂੰ ਆਕਸੀਜਨ ਦੇਣ ਦੇ ਲਈ ਤਿੰਨ ਵਾਰ ਪਾਈਪ ਲਾਇਆ, ਪਰ ਉਹ ਫਿੱਟ ਨਹੀਂ ਹੋਇਆ l ਇਸਦੇ ਬਾਅਦ ਆਕਸੀਜਨ ਦੇਣ ਦੇ ਲਈ ਐਂਬੂਬੈੱਗ ਲਾਇਆ ਅਤੇ ਨਵਜਾਤ ਦੇ ਨਾਨਾ ਦੇ ਹੱਥ ਵਿੱਚ ਦੇ ਕੇ ਟਰੇਨੀ ਨਰਸ ਚੱਲੀ ਗਈ l ਨਾਨਾ ਪੰਪਿੰਗ ਕਰਦਾ ਰਿਹਾlਇਸ ਦੌਰਾਨ ਬੱਚੇ ਦੇ ਮੂੰਹ ਵਿੱਚੋਂ ਖੂਨ ਆਉਣ ਲੱਗਾ ਅਤੇ ਉਸਦੀ ਮੌਤ ਹੋ ਗਈ l ਘਟਨਾ ਤੋਂ ਬਾਅਦ ਸਟਾਫ ਦੁਆਰਾ ਦਰਵਿਵਹਾਰ ਕਰਨ ਦਾ ਵੀ ਇਲਜ਼ਾਮ ਲਾਇਆ ਹੈ l
ਬੱਚੀ ਦੇ ਪਿਤਾ ਬਬਲੂ ਦਾ ਕਹਿਣਾ ਹੈ ਕਿ ਉਸਦੀ ਪਤਨੀ ਰਸ਼ਮੀ ਨੇ ਐਤਵਾਰ ਨੂੰ ਜੀਐਨਡੀਐਚ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ l ਬਬਲੂ ਦਾ ਇਲਜ਼ਾਮ ਹੈ ਕਿ ਉਹ ਟਰੇਨੀ ਸਟਾਫ ਨਰਸ ਨੂੰ ਬੁਲਾਉਣ ਗਿਆ ਤਾਂ ਉਹ ਗੁੱਸਾ ਕਰਨ ਲੱਗ ਪਈ l ਸਟਾਫ਼ ਨਰਸ ਆਈ ਅਤੇ ਐਂਬੂਬੈਗ ਦੀ ਪਾਈਪ ਫਿਰ ਤੋਂ ਲਾ ਕੇ ਪੰਪਿੰਗ ਕਰਨ ਦੀ ਗੱਲ ਕਹਿ ਕੇ ਚਲੀ ਗਈ l 10 ਮਿੰਟ ਬਾਅਦ ਬੱਚਾ ਬਿਲਕੁਲ ਸੁਸਤ ਹੋ ਗਿਆ l ਉਸ ਨੇ ਫਿਰ ਟਰੇਨੀ ਨਰਸ ਨੂੰ ਬੁਲਾਇਆ l ਇਲਜ਼ਾਮ ਹੈ ਕਿ ਟਰੇਨੀ ਨੇ ਤੀਸਰੀ ਵਾਰ ਪਾਈਪ ਲਾ ਦਿੱਤੀ, ਪਰ ਜਦ ਤੱਕ ਨਵਜਾਤ ਸਾਹ ਛੱਡ ਚੁੱਕਿਆ ਸੀ l ਉਸਦੇ ਮੂੰਹ ਤੋਂ ਖੂਨ ਨਿਕਲ ਰਿਹਾ ਸੀ.ਨਵਜਾਤ ਦੀ ਮੌਤ ਦੇ ਬਾਅਦ ਟਰੇਨੀ ਸਟਾਫ਼ ਨੇ ਕਿਹਾ ਕਿ ਤੁਸੀਂ ਨੇ ਬੱਚੇ ਨੂੰ ਪੰਪਿੰਗ ਜ਼ਿਆਦਾ ਦੇ ਦਿੱਤੀ ਹੈ l ਬਬਲੂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਟਰੇਨੀ ਸਟਾਫ਼ ਦੀ ਲਾਪਰਵਾਹੀ ਕਾਰਨ ਹੋਈ ਹੈ l ਸਟਾਫ਼ ਨੇ ਪਾਈਪ ਹੀ ਸਹੀ ਢੰਗ ਨਾਲ ਨਹੀਂ ਲਗਾਈ ਸੀ l

Related posts

ਰੋਜ਼ ਅੱਧੀ ਰਾਤ ਬੰਦ ਦੁਕਾਨ ‘ਚ ਵੜ ਨੌਕਰ ਕਰਦਾ ਸੀ ਗ਼ਲਤ ਕੰਮ

htvteam

ਮੰਤਰੀ ਸਾਹਿਬ ਸਟੇਜਾਂ ਤੇ ਚੜ੍ਹ ਕਰਦੇ ਨੇ ਵੱਡੇ ਵੱਡੇ ਦਾਅਵੇ; ਪਰ ਥਾਂ ਥਾਂ ਲੱਗੇ ਗੰਦਗੀ ਦੇ ਢੇਰ, ਟੁੱਟੀਆਂ ਸੜਕਾਂ

htvteam

ਦੂਜੀ ਕੁੜੀ ਦੀ ਥਾਂ ਪੇਪਰ ਦੇਣ ਆਈ ਕੁੜੀਆਪ ਹੀ ਫਸ ਗਈ ਇੰਨੀ ਬੁਰੀ, ਦੇਖੋ ਕੀ ਐ ਸਾਰਾ ਮਾਮਲਾ

Htv Punjabi

Leave a Comment