Htv Punjabi
Uncategorized

ਇਸ ਸ਼ਹਿਰ ‘ਚ ਬੀਜੇਪੀ ਦੇ ਕਈ ਉਮੀਦਵਾਰਾਂ ਨੇ ਭਰੇ ਕਾਗਜ਼!

ਲਹਿਰਾ ਵਿਕਾਸ ਮੰਚ ਨਗਰ ਕੌਂਸਲ ਚੋਣਾਂ ਵਿੱਚ ਬਹੁਮਤ ਪ੍ਰਾਪਤ ਕਰੇਗਾ। ਇਨ੍ਹਾਂ ਵੋਟਾਂ ਸਬੰਧੀ ਲੋਕਾਂ ਦਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਹ ਵਿਚਾਰ ਵਿਕਾਸ ਮੰਚ ਦੇ ਮੁਖੀ ਵਰਿੰਦਰ ਗੋਇਲ ਐਡਵੋਕੇਟ ਨੇ ਆਪਣੇ ਪੰਦਰਾਂ ਵਾਰਡਾਂ ਦੀਆਂ ਨਾਮਜ਼ਦਗੀਆਂ ਭਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸ਼ਹਿਰ ਦੇ ਵਾਰਡਾਂ ਵਿਚ ਪਬਲਿਕ ਦੀ ਸਹਿਮਤੀ ਨਾਲ ਹੀ ਉਮੀਦਵਾਰ ਖੜ੍ਹੇ ਕੀਤੇ ਹਨ, ਨਾ ਕਿ ਧੋਪੇ ਹਨ। ਸ਼ਹਿਰ ਦੀ ਮਿਉਂਸਪਲ ਕਮੇਟੀ ਦੇ ਪਹਿਲੇ ਪ੍ਰਧਾਨ ਸ਼ਹਿਰ ਵਾਸੀਆਂ ਦੀ ਉਮੀਦਾਂ ਤੇ ਖਰੇ ਨਹੀਂ ਉਤਰੇ।ਛੋਟੇ- ਮੋਟੇ ਕੰਮਾਂ ਲਈ 20-20 ਗੇੜੇ ਮਾਰਨੇ ਪੈਂਦੇ ਹਨ । ਪੰਜ ਸਾਲ ਕਾਂਗਰਸੀ ਮਿਉਂਸਪਲਟੀ ਰਹੀ ਹੈ,ਹੁਣ ਵੀ ਉਹ ਕਹਿੰਦੇ ਹਨ ਕਿ ਰਹਿੰਦੇ ਕੰਮ ਕਰਾਂਗੇ। ਜਦੋਂ ਚਾਰ ਸਾਲਾਂ ਵਿਚ ਰਹਿੰਦੇ ਕੰਮ ਨਹੀਂ ਹੋਏ ਤਾਂ ਹੁਣ ਇਹ ਰਹਿੰਦੇ ਕੰਮ ਕਿੱਥੋਂ ਕਰਨਗੇ। ਕਾਂਗਰਸੀ ਉਮੀਦਵਾਰ ਵੋਟਾਂ ਲੈਣ ਖਾਤਰ ਜੁਮਲੇ ਛੱਡ ਰਹੇ ਹਨ।ਵਾਰਡ ਨੰਬਰ 15,1,8 ਵਿੱਚ ਸਫ਼ਾਈ ,ਰੋਸ਼ਨੀ ਨਾਮ ਦੀ ਕੋਈ ਚੀਜ਼ ਨਹੀਂ ਹੈ। ਸਰਕਾਰ ਸਕੀਮਾਂ ਭੇਜਦੀ ਹੈ, ਉਨ੍ਹਾਂ ਸਕੀਮਾਂ ਨੂੰ ਲੋਕਾਂ ਤਕ ਪਹੁੰਚਾਉਣਾ ਨਗਰ ਕੌਂਸਲ ਦਾ ਫਰਜ਼ ਹੈ।ਉਨ੍ਹਾਂ ਕਿਹਾ ਕਿ ਆਈਆਂ ਗਰਾਂਟਾਂ ਵਿੱਚੋਂ ਹੁਣ ਤੱਕ ਕਾਂਗਰਸ ਸਰਕਾਰ ਚੌਥਾ ਹਿੱਸਾ ਹੀ ਖਰਚ ਕਰਦੀ ਰਹੀ ਹੈ। ਸਾਡੀ ਮਿਉਂਸਪਲਟੀ ਬਣਨ ਤੇ ਅਸੀਂ ਸਾਰੇ ਕੰਮ ਪਾਰਦਰਸ਼ੀ ਢੰਗ ਨਾਲ ਕਰਵਾਵਾਂਗੇ।ਅਤੇ ਆਏ ਪੈਸੇ ਦੀ ਪਾਈ- ਪਾਈ ਖਰਚ ਕੀਤੀ ਜਾਵੇਗੀ।


ਸਹਾਇਕ ਰਿਟਰਨਿੰਗ ਅਫਸਰ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਇੱਕ ਫਰਵਰੀ ਨੂੰ 7 ਦੋ ਫਰਵਰੀ ਨੂੰ 37 ਅਤੇ ਤਿੱਨ ਫਰਵਰੀ ਨੂੰ 53 ਨਾਮਜ਼ਦਗੀਆਂ ਦਾਖ਼ਲ ਹੋ ਚੁੱਕੀਆਂ ਹਨ। ਕੁੱਲ 97 ਨਾਮਜ਼ਦਗੀਆਂ ਵਿੱਚੋਂ 17 ਕਾਂਗਰਸ,13 ਆਪ, 5 ਬੀਜੇਪੀ,1 ਬਹੁਜਨ ਸਮਾਜ ਪਾਰਟੀ ਅਤੇ 61 ਵਿਅਕਤੀਆਂ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ ਹਨ। ਸਹਾਇਕ ਰਿਟਰਨਿੰਗ ਅਫਸਰ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੇ ਦੱਸਿਆ ਕਿ 4 ਫਰਵਰੀ ਨੂੰ ਕਾਗਜ਼ਾਂ ਦੀ ਜਾਂਚ ਪਡ਼ਤਾਲ ਕੀਤੀ ਜਾਵੇਗੀ। ਪੰਜ ਫ਼ਰਵਰੀ ਨੂੰ ਤਿੰਨ ਵਜੇ ਤੱਕ ਨਾਮ ਵਾਪਸ ਲਏ ਜਾਣਗੇ ਤੇ ਉਸਤੋਂ ਬਾਅਦ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਮਨਜੀਤ ਸਿੰਘ ਨੇ ਦੱਸਿਆ ਕਿ ਕਾਗਜ਼ਾਂ ਦੀ ਪੜਤਾਲ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਅਤੇ ਚੋਣਾਂ ਦਾ ਅਮਲ ਵੀ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।

Related posts

ਬਾਦਲ ਦਲ ਦੇ ਬੰਦਿਆਂ ਨੇ ਕੀਤੀ ਠਾਹ ਠਾਹ, ਜ਼ਿਲ੍ਹਾ ਪ੍ਰਧਾਨ ਦੇ ਪੁੱਤਰਾਂ ਸਮੇਤ 8 ਖਿਲਾਫ ਮੁੱਕਦਮਾ ਦਰਜ

Htv Punjabi

ਕਿੰਨਰ ਸੋਨੀਆ ਬਾਬਾ ਦਾ ਜੇਲ ‘ਚ ਮੌਤ ਦਾ ਮਾਮਲਾ ਭਖਿਆ!

htvteam

ਪਬਜੀ ਖੇਡਣ ਵਾਲਿਆਂ ਲਈ ਖੁਸ਼ਖਬਰੀ, ਖਬਰ ਪੜ੍ਹ ਕੇ ਤੁਸੀਂ ਵੀ ਖੇਡ ਸਕੋਂਗੇ ਮੁੜ ਤੋਂ ਪਬਜੀ

htvteam