Htv Punjabi
India Tech

ਪਬਜੀ ਖੇਡਣ ਵਾਲਿਆਂ ਲਈ ਖੁਸ਼ਖਬਰੀ, ਖਬਰ ਪੜ੍ਹ ਕੇ ਤੁਸੀਂ ਵੀ ਖੇਡ ਸਕੋਂਗੇ ਮੁੜ ਤੋਂ ਪਬਜੀ

ਪਬਜੀ ਮੋਬਾਇਲ ਭਾਰਤ ‘ਚ ਬੈਨ ਹੋ ਚੁੱਕਿਆ ਹੈ, ਪਰ ਪਬਜੀ ਡੇਸਕਟਾਪ ਜਾਂ ਪਬਜੀ ਪੀਸੀ ਬੈਨ ਨਹੀਂ ਹੋਇਆ। ਦਰਅਸਲ ਪਬਜੀ ਸਾਊਥ ਕੋਰੀਅਰਨ ਕੰਪਨੀ ਬਲੂਹੋਲ ਦਾ ਹੈ। ਪਰ ਪਬਜੀ ਮੋਬਾਇਲ ‘ਚ ਚੀਨੀ ਕੰਪਨੀ ਟੇਂਸੇਟ ਦਾ ਵੱਡਾ ਸਟੋਕ ਹੈ, ਇਸ ਲਈ ਡੇਟਾ ਨੂੰ ਲੈ ਖਤਰਾ ਬਣਿਆ ਹੋਇਆ ਸੀ।

ਕਿਉਕਿ ਪਬਜੀ ਡੇਸਕਟਾਪ ਹਾਲੇ ਵੀ ਸਾਊਥ ਕੋਰੀਅਨ ਕੰਪਨੀ ਬਲੂਹੋਲ ਦੇ ਤਹਿਤ ਹੀ ਆਉਂਦਾ ਹੈ ਅਤੇ ਇਸ ‘ਚ ਚੀਨੀ ਕੰਪਨੀ ਟੇਂਸੇਟ ਦਾ ਸਟੋਕ ਨਹੀਂ ਹੈ, ਸ਼ਾਇਦ ਇਹੀ ਕਾਰਨ ਹੈ ਕੇ ਭਾਰਤ ‘ਚ ਪਬਜੀ ਮੋਬਾਇਲ ‘ਚ ਤਾਂ ਬੈਨ ਹੋ ਗਿਆ ਹੈ ਪਰ ਪਬਜੀ ਡੇਸਕਟਾਪ ਬੈਨ ਨਹੀਂ ਕੀਤਾ ਗਿਆ ਹੈ।
ਭਾਰਤ ‘ਚ ਪਬਜੀ ਮੋਬਾਇਲ ਨੂੰ ਲੈ ਕੇ ਵੱਡੀਆਂ ਟੀਮਾਂ ਹਨ ਜੋ ਦੁਨੀਆਂ ਭਰ ਦੇ ਈ-ਸਪੋਰਟਸ ‘ਚ ਹਿੱਸਾ ਲੈਦੀਆਂ ਹਨ, ਲਾਈਵ ਸਟ੍ਰੀਮਿੰਗ ਤੋਂ ਲੈ ਕੇ ਈ-ਸਪੋਰਟਸ ਟੂਰਨਾਂਮੈਂਟਾਂ ‘ਚ ਹਿੱਸਾ ਲੈ ਕੇ ਖਿਡਾਰੀ ਕਰੋੜਾ ਰੁਪਏ ਕਮਾਂਉਂਦੇ ਹਨ। ਘਾਤਕ ਨਾਮ ਦੇ ਯੂਜ਼ਰ ਜਿਹੜੇ ਭਾਰਤ ‘ਚ ਕਾਫੀ ਮਸ਼ਹੂਰ ਹਨ।


ਇਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ ਗੇਮਿੰਗ ਸੈਕਟਰ ‘ਚ ਨੌਕਰੀਆਂ ਵਧਾਉਣ ਦੀ ਗੱਲ ਕੀਤੀ ਸੀ ਅਤੇ ਹੁਣ ਉਹਨਾਂ ਨੇ ਅਜਿਹਾ ਐਪ ਬੰਦ ਕਰ ਦਿੱਤਾ ਜਿਹੜਾ ਭਾਰਤ ‘ਚ ਗੇਮਸ ਦੇ ਲਈ ਕਾਊਂਟਲੇਸ ਜੌਬ ਵਧਾ ਰਿਹਾ ਸੀ। ਦੇਸ਼ ਭਰ ‘ਚ ਲੱਖਾਂ ਬੱਚਿਆਂ ਲਈ ਪਬਜੀ ਇਕ ਹੋਪ ਦੀ ਤਰ੍ਹਾਂ ਸੀ। ਹਾਲਾਕਿ ਇਸ ਟਵੀਟ ਦੇ ਬਾਅਦ ਉਹਨਾਂ ਨੇ ਇਕ ਟਵੀਟ ਹੋਰ ਵੀ ਲਿਖਿਆ ਕੇ ਸਾਨੂੰ ਉਮੀਦ ਨਹੀਂ ਹਾਰਨੀ ਚਾਹੀਦੀ, ਕੁਝ ਵੱਡੀ ਚੀਜ਼ ਆ ਰਹੀ ਹੈ।

Related posts

ਦੇਖੋ ਪੁਲਿਸ ਵਾਲਿਆਂ ‘ਤੇ ਹਮਲਾ ਕਰਨ ਵਾਲੇ ਚਾਂਬਲੇ ਨਿਹੰਗਾਂ ਦਾ ਕੀ ਹੋਇਆ ਹਾਲ, Live ਤਸਵੀਰਾਂ ਵਾਇਰਲ !

Htv Punjabi

ਅਚਾਰੀਆ ਮਹਾਪ੍ਰਗਿਆ ਦਾ ਆਧੁਨਿਕ ਵਿਸ਼ਵ ਨੂੰ ਯੋਗਦਾਨ

htvteam

ਸੋਨੀਆ ਗਾਂਧੀ ਛੱਡੇਗੀ ਪਾਰਟੀ ਪ੍ਰਧਾਨ ਦਾ ਅਹੁਦਾ, ਕੈਪਟਨ ਨੇ ਕਿਹਾ ਇਹ ਠੀਕ ਨਹੀਂ!

htvteam