Htv Punjabi
Punjab Video

ਏਸ ਸ਼ਹਿਰ ‘ਚ ਦੇਖੋ ਕੌਣ ਕਰ ਸਕਦਾ ਕਾਂਗਰਸ ਦਾ ਨੁਕਸਾਨ

ਦਲਵੀਰ ਗੋਲਡੀ ਦੀ ਇਸ ਪੋਸਟ ਨੇ ਮੁੜ ਤੋਂ ਸਾਫ਼ ਕਰ ਦਿੱਤਾ ਹੈ ਕਿ ਉਹ ਕਾਂਗਰਸ ਤੋਂ ਅਜੇ ਵੀ ਖ਼ਫਾ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਉਹ ਛੇਤੀ ਹੀ ਕਾਂਗਰਸ ਨੂੰ ਅਲਵਿੰਦਾ ਕਹਿ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜ੍ਹ ਸਕਦੇ ਹਨ।

ਸਾਬਕਾ ਵਿਧਾਇਕ ਤੇ ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਦਾਅਵੇਦਾਰ ਰਹੇ ਦਲਵੀਰ ਗੋਲਡੀ ਕਾਂਗਰਸ ਤੇ ਖ਼ਾਸ ਕਰਕੇ ਸੁਖਪਾਲ ਖਹਿਰਾ ਨੂੰ ਝਟਕਾ ਦੇਣ ਦੀ ਤਿਆਰੀ ਵਿੱਚ ਲੱਗ ਰਹੇ ਹਨ। ਦਰਅਸਲ ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਇਸ ਨੇ ਸੰਗਰੂਰ ਦੀ ਸਿਆਸਤ ਵਿੱਚ ਗਰਮਾਹਟ ਜ਼ਰੂਰ ਲਿਆ ਦਿੱਤੀ ਹੈ।

ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸੋਚਦੇ ਹਾਂ ਇੱਕ ਨਵਾਂ, ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ, ਲੱਭਦੇ ਰਹਾਂਗੇ ..!! ਰੁਕ ਗਈ ਇਸ ਜ਼ਿੰਦਗੀ ਨੂੰ, ਧੱਕੇ ਦੀ ਲੋੜ ਹੈ, ਇੱਕ ਵਾਰ ਚੱਲ ਪਏ – ਤਾਂ ਫਿਰ ਵਗਦੇ ਰਹਾਂਗੇ ..!! ਹਨੇਰਿਆਂ ਦੀ ਰਾਤ ਵਿੱਚ, ਚਾਨਣ ਦੀ ਲੋੜ ਹੈ, ਦੀਵੇ ਨਹੀਂ – ਜੁਗਨੂੰ ਸਹੀ, ਪਰ ਜਗਦੇ ਰਹਾਂਗੇ ..!
ਦਲਵੀਰ ਗੋਲਡੀ ਦੀ ਇਸ ਪੋਸਟ ਨੇ ਮੁੜ ਤੋਂ ਸਾਫ਼ ਕਰ ਦਿੱਤਾ ਹੈ ਕਿ ਉਹ ਕਾਂਗਰਸ ਤੋਂ ਅਜੇ ਵੀ ਖ਼ਫਾ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਉਹ ਛੇਤੀ ਹੀ ਕਾਂਗਰਸ ਨੂੰ ਅਲਵਿੰਦਾ ਕਹਿ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜ੍ਹ ਸਕਦੇ ਹਨ। ਜਦੋਂ ਏਸ ਬਾਬਤ ਸੁਖਪਾਲ ਖਹਿਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੀ ਗੋਲਡੀ ਇਕ ਭਾਵੂਕ ਵਿਅਕਤੀ ਨੇ ਸ਼ਾਇਦ ਉਨ੍ਹਾਂ ਨੇ ਅਜਿਹੀਆਂ ਪੋਸਟਾਂ ਪਹਿਲਾਂ ਵੀ ਪਾਈਆਂ ਹੋਣ,,,,,,,,,

ਇਹ ਵੀ ਕਿਆਫੇ ਹਨ ਕਿ ਦਲਵੀਰ ਗੋਲਡੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ, ਉੱਥੇ ਹੀ ਭਾਰਤੀ ਜਨਤਾ ਪਾਰਟੀ ਨੇ ਸੰਗਰੂਰ ਤੋਂ ਅਜੇ ਤੱਕ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਹੈ ਇਸ ਲਈ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਬਣਾ ਸਕਦੀ ਹੈ।।ਬਾਕੀ ਆਉਂਣ ਵਾਲਾ ਸਮਾਂ ਹੀ ਦੱਸੇਗਾ ਕੀ ਕਿਹੜਾ ਕਿੱਧਰ ਨੂੰ ਜਾਂਦਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਮੇਡੀਅਨ ਭਾਰਤੀ ਸਿੰਘ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਜ਼ਬਰਦਸਤੀ ਕਾਰਵਾਈ ਕੀਤੇ ਜਾਣ ‘ਤੇ ਰੋਕ

Htv Punjabi

ਮੁੰਡੇ ਨਾਲ ਹੋਟਲ ‘ਚ ਗਈ ਕੁੜੀ ਨੇ ਮੁੰਡੇ ਸਣੇ ਕਮਰਾ ਕੀਤਾ ਲਾਲੋ-ਲਾਲ

htvteam

ਖੇਤਾਂ ‘ਚ ਜਾਕੇ ਅਜਿਹੇ ਕੰਮ ਕਰਨ ਵੇਲੇ ਧਿਆਨ ਰੱਖਿਆ ਕਰੋ

htvteam

Leave a Comment