ਮਨਰੇਗਾ ਮੇਟ ਵੱਲੋਂ ਪਿੰਡ ਦੇ ਸਰਪੰਚ ਤੇ ਲਾਏ ਗੰਭੀਰ ਇਲਜ਼ਾਮ
ਦਿੜ੍ਹਬਾ ਪ੍ਰਬੰਧਕੀ ਕੰਪਲੈਕਸ ਪਹੁੰਚ ਕੇ ਸਰਪੰਚ ਦੀ ਕੀਤੀ ਸ਼ਿਕਾਇਤ
ਜਾਤੀਵਾਦ ਕਰਕੇ ਮੇਟ ਦੇ ਅਹੁਦੇ ਤੋਂ ਲੜਕੀ ਨੂੰ ਹਟਾ ਦਿੱਤਾ
ਪੀੜਤ ਪਰਿਵਾਰ ਨੇ ਸਰਪੰਚ ਤੇ ਲਗਾਏ ਇਲਜ਼ਾਮ
ਅਧਿਕਾਰੀਆ ਨੇ ਜਾਂਚ ਕਰਨ ਦੀ ਕਹੀ ਗੱਲ
ਪਿੰਡਾਂ ਅੰਦਰ ਅਕਸਰ ਹੀ ਜਾਤੀਵਾਦ ਨੂੰ ਬੜਾਵਾ ਦਿੱਤਾ ਜਾਂਦਾ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਪਿੰਡ ਨਿਹਾਲਗੜ੍ਹ ਵਿਖੇ ਜਿੱਥੇ ਮਨਰੇਗਾ ਮੇਟ ਦੇ ਵੱਲੋਂ ਆਪਣੇ ਹੀ ਪਿੰਡ ਦੇ ਸਰਪੰਚ ਉੱਪਰ ਗੰਭੀਰ ਇਲਜ਼ਾਮ ਲਗਾ ਦਿੱਤੇ ਉਹਨਾਂ ਦਿੜ੍ਹਬਾ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚ ਕੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਿੰਡ ਦੇ ਸਰਪੰਚ ਜਗਦੇਵ ਸਿੰਘ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਗਾਏ ਕਿ ਉਹਨਾਂ ਨੂੰ ਜਾਤੀਵਾਦੀ ਸ਼ਬਦ ਬੋਲ ਕੇ ਮੇਟ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਸ ਦੀ ਥਾਂ ਤੇ ਜਰਨਲ ਲੜਕੀ ਨੂੰ ਤੈਨਾਤ ਕਰ ਦਿੱਤਾ ਜਿਸ ਨੂੰ ਲੈ ਕੇ ਉਹਨਾਂ ਪੰਚਾਇਤ ਸਕੱਤਰ ਦਿੜ੍ਹਬਾ ਨੂੰ ਸਰਪੰਚ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਵੀ ਦਿੱਤਾ,,,,,,,,
ਇਸ ਮੌਕੇ ਜਦ ਸਾਡੀ ਟੀਮ ਨੇ ਸਰਪੰਚ ਜਗਦੇਵ ਸਿੰਘ ਨਾਲ ਫੋਨ ਤੇ ਗੱਲ ਕੀਤੀ ਅਤੇ ਪੱਖ ਜਾਨਣਾ ਚਾਹਿਆ ਤਾਂ ਉਹ ਕੈਮਰੇ ਅੱਗੇ ਆਉਣ ਤੋਂ ਟਾਲ ਮਟੋਲ ਕਰਦੇ ਰਹੇ ਜਿਸ ਤੋਂ ਬਾਅਦ ਦਿੜਬਾ ਦੇ ਪੰਚਾਇਤ ਸਕੱਤਰ ਨਾਲ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਮਾਮਲਾ ਪਹੁੰਚਿਆ ਹੈ। ਇਸ ਦੀ ਜਾਂਚ ਕਰ ਰਹੇ ਹਾਂ ਸਰਪੰਚ ਨੂੰ ਬੁਲਾ ਕੇ ਜਾਂਚ ਕੀਤੀ ਜਾਵੇਗੀ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
