Htv Punjabi
Punjab Video

ਖੇਤਾਂ ਚ ਬਾਬੇ ਦੇ ਪਿੱਛੇ ਪਈ ਪੁਲਿਸ, ਪੱਟੀ ਦਾੜ੍ਹੀ

ਥਾਣਾ ਵੈਰੋ ਕਾ ਪੁਲਿਸ ਦੇ ਏ.ਐਸ.ਆਈ ਤੇ ਪੁਲਸ ਮੁਲਾਜ਼ਮਾਂ ਤੇ ਲੱਗੇ ਇਲਜ਼ਾਮ

ਪੀੜਤ ਬਜ਼ੁਰਗ ਨੇ ਕੁੱਟਮਾਰ ਕਰਨ ਸਣੇ ਦਾੜ੍ਹੀ ਪੁੱਟਣ ਦੇ ਲਗਾਏ ਦੋਸ਼
ਬਜ਼ੁਰਗ ਨੂੰ ਖੇਤਾਂ ’ਚ ਫੜਨ ਲਈ ਭੱਜਦੀ ਰਹੀ ਪੁਲਸ ਦੀ ਗੱਡੀ, ਵੀਡੀਓ
ਜਲਾਲਾਬਾਦ-ਪੰਜਾਬ ਪੁਲਿਸ ਅਕਸ਼ਰ ਹੀ ਆਪਣਿਆਂ ਕਾਰਨਾਮਿਆਂ ਨੂੰ ਲੈ ਕੇ ਸੁਰਖੀਆਂ ਬਟੋਰਨ ਵਿੱਚ ਪਿੱਛੇ ਨਹੀਂ ਰਹਿੰਦੀ। ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਥਾਣਾ ਵੈਰੋ ਕਾ ਦੀ ਪੁਲਸ ਨਾਲ ਜੁੜਦਾ ਨਜ਼ਰ ਆ ਰਿਹਾ ਹੈ । ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਬੈਠਾ ’ਤੇ ਪਿਆ ਹੋਇਆ ਪਿੰਡ ਸੜੀਆਂ ਦਾ ਬਜ਼ੁਰਗ ਕਿਸਾਨ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਨਹੀ ਹੈ ਪਰ ਇਸ ਦੇ ਨਾਲ ਥਾਣਾ ਵੈਰੋ ਕਾ ਦੀ ਪੁਲਿਸ ਦੇ ਵਲੋਂ ਬਹੁਤ ਘਟੀਆਂ ਕਰਤੂਤ ਕੀਤੀ ਗਈ ਹੈ ਜੋ ਕਿ ਆਪਣੇ ਹੱਥਾਂ ’ਚ ਦਾੜ੍ਹੀ ਦੇ ਬਾਲ ਦਿਖਾ ਰਿਹਾ ਹੈ ਉਸ ਦੇ ਨਾਲ ਪੁਲਸ ਵਲੋਂ ਕੁੱਟਮਾਰ ਦੌਰਾਨ ਪੁੱਟੇ ਗਏ ਹਨ । ਪੀੜਤ ਦੀ ਜੁਬਾਨੀ ਸੁਣਨ ਤੋਂ ਬਾਅਦ ਜ਼ਿਲ੍ਹਾਂ ਫ਼ਾਜ਼ਿਲਕਾ ਪੁਲਸ ਦੇ ਉੱਚ ਅਧਿਕਾਰੀਆਂ ਸਣੇ ਸਬ ਡਵੀਜਨ ਜਲਾਲਾਬਾਦ ਦੇ ਪੁਲਸ ਅਧਿਕਾਰੀਆਂ ਦਾ ਸ਼ਰਮ ਦੇ ਨਾਲ ਸਿਰ ਝੁੱਕ ਜਾਵੇਗਾ।

ਇਸ ਮੌਕੇ ਪੀੜਤ ਵਿਅਕਤੀ ਸੁਰਜੀਤ ਸਿੰਘ ਵਾਸੀ ਸੜੀਆਂ ਨੇ ਦੱਸਿਆ 25 ਅਪ੍ਰੈਲ ਦੀ ਸਵੇਰ ਨੂੰ ਲਗਭਗ 7 ਵਜੇ ਦੇ ਕਰੀਬ ਖੇਤ ’ਚ ਪਸ਼ੂਚਾਰਾ ਲੈਣ ਲਈ ਗਿਆ ਹੋਇਆ ਸੀ ਤਾਂ ਇੰਨੇ ਨੂੰ ਥਾਣਾ ਵੈਰੋ ਕਾ ਪੁਲਸ ਦੀ ਗੱਡੀ ’ਚ ਇੱਕ ਏ.ਐਸ.ਆਈ ਤੇ 5 ਹੋਰ ਪੁਲਸ ਮੁਲਾਜ਼ਮ ਉਸ ਦੇ ਖੇਂਤ ’ਚ ਆਉਂਦੇ ਹਨ ਅਤੇ ਜਬਰਸਤੀ ਉਸਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਦੇ ਵਲੋਂ ਗੁਨਾਹ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਤੇਰੇ ਵਿਰੁੱਧ ਮਾਮਲਾ ਦਰਜ ਹੈ ਤਾਂ ਮੈ ਕਿਹਾ ਕਿ ਮੇਰੇ ਵਿਰੁੱਧ ਕੋਈ ਮੁਕੱਦਮਾ ਦਰਜ ਨਹੀ ਹੈ ਤਾਂ ਉਨ੍ਹਾਂ ਦੇ ਚੁੰਗਲ ’ਚੋਂ ਬੱਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇੰਨੇ ਨੂੰ ਉਨ੍ਹਾਂ ਨਾਲ ਪੁਰਾਣੀ ਰੰਜਸ਼ ਰੱਖਣ ਵਾਲੇ ਵਿਰੋਧੀ ਧਿਰ ਦੇ ਵਿਅਕਤੀ ਵੀ ਉਥੇ ਆ ਜਾਂਦੇ ਹਨ ਅਤੇ ਜਿਸ ਤੋਂ ਬਾਅਦ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਸ ਦੀ ਗੱਡੀ ਸਣੇ ਵਿਰੋਧੀ ਧਿਰ ਦੇ ਲੋਕ ਉਸ ਦਾ ਪਿੱਛਾ ਕਰਦੇ ਹਨ ਅਤੇ ਉਹ ਕਾਫੀ ਜੱਦੋਂ ਜ਼ਹਿਦ ਕਰਨ ਤੋਂ ਬਾਅਦ ਅਖਰਕਾਰ ਖੇਤਾਂ ’ਚ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ ਅਤੇ ਜਿਸ ਤੋ ਬਾਅਦ ਪੁਲਸ ਦੇ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਸ ਦੀ ਦਾੜ੍ਹੀ ਦੇ ਵਾਲ ਤੱਕ ਪੁੱਟ ਦਿੱਤੇ ਜਾਂਦੇ ਹਨ ਅਤੇ ਇਸ ਘਟਨਾਂਕ੍ਰਮ ਦੌਰਾਨ ਖੇਤਾਂ ’ਚ ਪੁਲਸ ਦੀ ਗੱਡੀ ਵੀ ਫਸ ਜਾਂਦੀ ਹੈ ਅਤੇ ਜੋ ਕਿ ਇੱ ਟਰੈਕਟਰ ਦੇ ਨਾਲ ਵੀਡੀਓ ’ਚ ਕੱਢੀ ਜਾ ਵਿਰੋਧੀ ਧਿਰ ਦੇ ਵਲੋਂ ਵੀ ਪੁਲਸ ਨੂੰ ਫੜ੍ਹਾਉਣ ਲਈ ਬਜ਼ੁਰਗ ਪਿੱਛੇ ਲਗਾਏ ਗਏ ਟਰੈਕਟਰ ਸਣੇ ਗੱਡੀਆਂ ਦੀ ਵੀਡੀਓ ਵੀ ਸਾਹਮਣੇ ਆਇਆ ਹਨ। ਪਰ ਇਥੇ ਦੱਸ ਦੇਈਏ ਕਿ ਪੁਲਸ ਇੰਨੀ ਜਦੋ ਜ਼ਹਿਦ ਕਿਸੇ ਵੀ ਤਸਕਰ ਨੂੰ ਫੜ੍ਹਨ ਲਈ ਨਹੀ ਕਰਦੀ ਪਰ ਬਜ਼ੁਰਗ ਨੂੰ ਫੜ੍ਹਨ ਲਈ ਇੰਨੀ ਦਲੇਰੀ ਪੁਲਸ ਦੀ ਜੇਬ ਗਰਮ ਹੋ ਲੱਗ ਰਹੀ ਹੈ। ਇਸ ਘਟਨ੍ਹਾਂਕ੍ਰਮ ਦੀਆਂ ਵੀਡੀਓ ਵੀ ਔਰਤਾਂ ਦੇ ਵਲੋਂ ਆਪਣੇ ਮੋਬਾਈਲ ਫੋਨ ’ਤੇ ਕੈਂਦ ਕੀਤੀਆਂ ਗਈਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਥਾਣਾਂ ਵੈਰੋ ਕਾ ਪੁਲਸ ਦੀ ਇਸ ਕਰਤੂਤ ’ਤੇ ਪੁਲਸ ਦੇ ੳੁੱਚ ਅਧਿਕਾਰੀ ਕਿਸ ਤਰ੍ਹਾਂ ਦੀ ਕਾਰਵਾਈ ਅਮਲ ’ਚ ਲਿਆਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂ ਥਾਣਾ ਵੈਰੋ ਕਾ ਪੁਲਸ ਦੀ ਧੱਕੇਸ਼ਾਹੀ ਲੋਕਾਂ ਨੂੰ ਇਸ ਤਰ੍ਹਾਂ ਹੀ ਸਹਿਣ ਕਰਨੀ ਪਵੇਗੀ।

ਪੀੜਤ ਸਣੇ ਰਿਸ਼ਤੇਦਾਰਾਂ ਵਲੋਂ ਕੁੱਟਮਾਰ ਕਰਨ ਵਾਲੇ ਏ.ਐਸ.ਆਈ ਸਣੇ ਪੁਲਸ ਮੁਲਾਜ਼ਮਾਂ ਨੂੰ ਸਸਪੈਡ ਕਰਨ ਦੀ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਸਲਮਾਨ ਲੋਕਾਂ ਦਾ ਦੇਖੋ ਔਰਤਾਂ ਪ੍ਰਤੀ ਨਜ਼ਰੀਆਂ ਕਿਹੋ ਜਿਹੈ ?

htvteam

ਖੰਡਰ ਬਣੀ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ

htvteam

ਪੋਤੇ ਨੂੰ ਪਾਉਣ ਦੀ ਚਾਹਤ ਵਿੱਚ ਪੋਤੀ ਨੂੰ ਵੇਚਣਾ ਚਾਹੁੰਦੀ ਸੀ ਦਾਦੀ, ਨਾ ਕਰਨ ਤੇ ਪੋਤੀ ਨਾਲ ਕਰਤਾ ਗਲਤ ਕੰਮ

Htv Punjabi

Leave a Comment