Htv Punjabi
Punjab

ਪੋਤੇ ਨੂੰ ਪਾਉਣ ਦੀ ਚਾਹਤ ਵਿੱਚ ਪੋਤੀ ਨੂੰ ਵੇਚਣਾ ਚਾਹੁੰਦੀ ਸੀ ਦਾਦੀ, ਨਾ ਕਰਨ ਤੇ ਪੋਤੀ ਨਾਲ ਕਰਤਾ ਗਲਤ ਕੰਮ

ਲੁਧਿਆਣਾ : ਨੂਰਵਾਲਾ ਰੋਡ ਸਥਿਤ ਪੰਚਸ਼ੀਲ ਕਲੋਨੀ ਵਿੱਚ ਇੱਕ ਦਾਦੀ ਨੇ ਆਪਣੀ 2 ਸਾਲ ਦੀ ਪੋਤੀ ਨੂੰ ਵੇਚਣ ਦੀ ਕੋਸਿ਼ਸ਼ ਕੀਤੀ ਪਰ ਨਾ ਵੇਚਣ ਤੇ ਦਾਦੀ ਨੇ ਪੋਤੀ ਦੇ ਦੋਨਾਂ ਹੱਥਾਂ ਨੂੰ ਉਬਲਦੇ ਹੋਏ ਗਰਮ ਤੇਲ ਵਿੱਚ ਪਾ ਦਿੱਤਾ।ਜਿਸ ਕਾਰਨ ਬੱਚੀ ਬੁਰੀ ਤਰ੍ਹਾਂ ਝੁਲਸ ਗਈ ਪਰ ਮਾਂ ਨੇ ਮੌਕੇ ਤੇ ਪਹੁੰਚ ਕੇ ਬੱਚੀ ਨੂੰ ਬਚਾ ਲਿਆ ਅਤੇ ਤੁਰੰਤ ਸਿਵਿਲ ਹਸਪਤਾਲ ਲੈ ਕੇ ਆ ਗਈ।ਜਿੱਥੇੇ ਮਾਂ ਨੇ ਬੱਚੀ ਦਾ ਇਲਾਜ ਕਰਵਾਇਆ ਅਤੇ ਹੁਣ ਬੱਚੀ ਦੀ ਹਾਲਤ ਵਿੱਚ ਸੁਧਾਰ ਹੈ।ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਨੂਰਵਾਲਾ ਰੋਡ ਦੇ ਸੰਗੀਤਾ ਦੀ ਸਿ਼ਕਾਇਤ ਤੇ ਪੰਚਸ਼ੀਲ ਕਲੋਨੀ ਦੀ ਦਰਸ਼ਨਾ ਰਾਣੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।ਪੁਲਿਸ ਨੇ ਸ਼ਨੀਵਾਰ ਸਵੇਰੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਹਲੇ ਤੱਕ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ।ਏਐਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਸਿ਼ਕਾਇਤਕਰਤਾ ਔਰਤ ਦਾ ਪਤੀ ਦੀਪਕ ਕੁਮਾਰ ਰੇਲਵੇ ਵਿਭਾਗ ਦਾ ਮੁਲਾਜਿ਼ਮ ਹੈ ਅਤੇ ਗਿਆਸਪੁਰਾ ਫਾਟਕ ਤੇ ਉਸ ਦੀ ਗੇਟਮੈਨ ਦੀ ਡਿਊਟੀ ਹੈ।ਸਿ਼ਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ ਇੱਕ 10 ਸਾਲ ਦਾ ਬੇਟਾ ਪੀਯੂਸ਼ ਅਤੇ 2 ਸਾਲ ਦੀ ਬੇਟੀ ਰੋਜਲ ਹੈ।ਮੁਲਜ਼ਮ ਔਰਤ ਦਰਸ਼ਨਾ ਰਾਣੀ ਉਸ ਦੀ ਸੱਸ ਹੈ।ਉਹ ਦਾਈ ਕੰਮ ਕਰਦੀ ਹੈ।ਸਿ਼ਕਾਇਤਕਰਤਾ ਦੇ ਅਨੁਸਾਰ ਉਸ ਦੀ ਸੱਸ ਦਰਸ਼ਨਾ ਉਨ੍ਹਾਂ ਦੀ ਬੇਟੀ ਰੋਜਲ ਨੂੰ ਪਸੰਦ ਨਹੀਂ ਕਰਦੀ ਸੀ।ਉਹ ਅਕਸਰ ਕਹਿੰਦੀ ਸੀ ਕਿ ਉਸ ਨੂੰ ਮੁੰਡਾ ਚਾਹੀਦਾ ਹੈ।ਇਸੀ ਕਾਰਨ ਉਹ ਅਕਸਰ ਕੁੜੀ ਨੂੰ ਵੇਚਣ ਦੀਆਂ ਗੱਲਾਂ ਕਰਦੀ ਸੀ।ਪਹਿਲਾਂ ਵੀ ਕਈ ਵਾਰ ਝਗੜਾ ਹੋਇਆ।ਜਿਸ ਦੇ ਕਾਰਨ ਦੋਨੋਂ ਇੱਕ ਹੀ ਘਰ ਵਿੱਚ ਅਲੱਗ ਅਲੱਗ ਰਹਿੰਦੇ ਸਨ।

ਪੀੜਿਤ ਬੱਚੀ ਦੀ ਮਾਂ ਦੇ ਅਨੁਸਾਰ ਬੱਚੀ ਦਾ ਪਿਤਾ ਕੰਮ ਤੇ ਗਿਆ ਹੋਇਆ ਸੀ।ਜਦਕਿ ਬੱਚੀ ਦੀ ਮਾਂ ਕਮਰੇ ਵਿੱਚ ਬੈਠੀ ਸੀ।ਇਸੀ ਦੌਰਾਨ ਸੱਸ ਦਰਸ਼ਨਾ ਬੱਚੀ ਰੋਜਲ ਨੂੰ ਚੁੱਕ ਕੇ ਨੀਚੇ ਰਸੋਈ ਵਿੱਚ ਲੇ ਗਈ।ਜਿੱਥੇ ਜਾ ਕੇ ਉਸ ਨੇ ਰੋਜਲ ਦਾ ਇੱਕ ਹੱਥ ਕੜਾਹੀ ਵਿੱਚ ਪਏ ਗਰਮ ਤੇਲ ਵਿੱਚ ਪਾ ਦਿੱਤਾ।ਜਿਸ ਕਾਰਨ ਉਸ ਦਾ ਹੱਥ ਬੁਰੀ ਤਰ੍ਹਾਂ ਨਾਲ ਝੁਲਸ ਗਿਆ।ਬੱਚੀ ਨੇ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ।ਸਿ਼ਕਾਇਤਕਰਤਾ ਬੱਚੀ ਦੀ ਆਵਾਜ਼ ਸੁਣ ਕੇ ਭੱਜਕੇ ਰਸੋਈ ਵਿੱਚ ਪਹੁੰਚੀ।।ਉਸ ਸਮੇਂ ਦਰਸ਼ਨਾ ਬੱਚੀ ਦਾ ਦੂਜਾ ਹੱਥ ਵੀ ਕੜਾਹੀ ਵਿੱਚ ਪਾਉਣ ਲੱਗੀ ਸੀ।

ਇਸ ਮਾਮਲੇ ਵਿੱਚ ਬੱਚੀ ਦੇ ਪਿਤਾ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਂ ਮੁਲਜ਼ਮ ਔਰਤ ਨੇ ਪਹਿਲਾਂ ਵੀ ਰੋਜਲ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਸੀ।2018 ਵਿੱਚ ਉਹ ਰੋਜਲ ਨੂੰ ਚੁੱਕ ਕੇ ਕਮਰੇ ਵਿੱਚ ਲੈ ਗਈ ਅਤੇ ਅੰਦਰ ਤੋਂ ਰੋਜਲ ਦੀ ਮਾਂ ਨੂੰ ਆਵਾਜ਼ ਮਾਰ ਕੇ ਕਹਿਣ ਲੱਗੀ ਕਿ ਮੈਂ ਤੇਰੀ ਬੱਚੀ ਨੂੰ ਮਾਰ ਦਿੱਤਾ ਹੈ।ਬੱਚੀ ਦੀ ਮਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਬੇਹੋਸ਼ ਹੋ ਗਈ।ਇੰਨੇ ਵਿੱਚ ਇਲਾਕੇ ਦੇੇ ਲੋਕਾਂ ਨੇ ਇੱਕਠੇ ਦਰਵਾਜ਼ਾ ਖੁਲਵਾਉਣ ਦੀ ਬਹੁਤ ਕੋਸਿ਼ਸ਼ ਕੀਤੀ ਪਰ ਮੁਲਜ਼ਮ ਔਰਤ ਨੇ ਦਰਵਾਜ਼ਾ ਨਾ ਖੋਲਿਆ ਅਤੇੇ ਫੇਰ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।ਮੌਕੇ ਤੇ ਪਹੁੰਚੀ ਉਸ ਸਮੇਂ ਦੀ ਐਸਐਚਓ ਮਾਧਵੀ ਸ਼ਰਮਾ ਦੇ ਹੁਕਮਾਂ ਤੇ ਦਰਵਾਜ਼ਾ ਤੋੜ ਕੇ ਬੱਚੀ ਨੂੰ ਕੱਢਿਆ ਗਿਆ ਤਦ ਬੱਚੀ ਅੰਦਰ ਕੱਪੜਿਆਂ ਦੇ ਨੀਚੇ ਬੇਹੋਸ਼ ਪਈ ਸੀ।ਇਸ ਘਟਨਾ ਤੋਂ ਬਾਅਦ ਵੀ ਮੁਲਜ਼ਮ ਔਰਤ ਨੇ ਦੋ ਵਾਰ ਬੱਚੀ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਸੀ।

ਬੱਚੀ ਦੀ ਮਾਂ ਸਿ਼ਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਦਰਸ਼ਨਾ ਰਾਣੀ ਅਕਸਰ ਉਨ੍ਹਾਂ ਨੂੰ ਕੁੜੀ ਨੂੰ ਵੇਚਣ ਦੀ ਗੱਲ ਕਹਿੰਦੀ ਸੀ ਪਰ ਉਨ੍ਹਾਂ ਦੇ ਮਨ੍ਹਾਂ ਕਰਨ ਤੇ ਉਹ ਕਹਿੰਦੀ ਸੀ ਕਿ ਉਸ ਨੂੰ ਪੋਤਾ ਚਾਹੀਦਾ ਹੈ ਪਰ ਪੋਤੀ ਹੋ ਗਈ।ਜਿਸ ਦੇ ਕਾਰਨ ਇਸ ਨੂੰ ਵੇਚ ਕੇ ਦੁਬਾਰਾ ਤੋਂ ਪੋਤਾ ਲਿਆਉਣਾ ਚਾਹੁੰਦੀ ਹੈ ਪਰ ਨਾ ਵੇਚਣ ਤੇ ਉਸ ਨੇ ਬੱਚੀ ਨੂੰ ਮਾਰਨ ਦੀ ਕੋਸਿ਼ਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਸਿ਼ਕਾਇਤਕਰਤਾ ਦੁਆਰਾ ਆਪਣੀ ਬੱਚੀ ਦੀ ਜਾਨ ਨੂੰ ਖਤਰੇ ਵਿੱਚ ਦੇਖ ਪੁਲਿਸ ਨੂੰ ਸਿ਼ਕਾਇਤ ਕਰ ਦਿੱਤੀ।

Related posts

ਗਲੀ ਚ ਜਨਾਨੀਆਂ ਹੋਈਆਂ ਜੁੰਡਮ ਜੁੰਡੀ

htvteam

ਲੀਵਰ , ਮੋਟਾਪਾ , ਪੱਥਰੀ , ਕਲਾ ਪੀਲੀਆ ਸਮੇਤ 70 ਬੀਮਾਰੀਆਂ ਦਾ ਹੱਲ

htvteam

ਟਰਾਂਸਪੋਰਟ ਮੰਤਰੀ ਨੇ ਅੰਮ੍ਰਿਤਸਰ ਬੱਸ ਅੱਡੇ ‘ਤੇ ਮਾਰਿਆ ਛਾਪਾ; ਸੀਨ ਦੇਖ ਹੋਏ ਹੈਰਾਨ

htvteam

Leave a Comment