Htv Punjabi
Crime Punjab Video

ਗਲਤ ਕੰਮ ਕਰਦਾ ਫੜ੍ਹਿਆ ਇੰਜੀਨੀਅਰ ?

ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ
ਜੂਨੀਅਰ ਇੰਜੀਨੀਅਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਸ਼ਿਕਾਇਤ ਦੇ ਅਧਾਰ ਤੇ ਹੋਇਆ ਐਕਸ਼ਨ
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਲਖਵੀਰ ਸਿੰਘ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਅੱਜ ਇੱਥੇ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਨੇ ਆਪਣੀ ਗੱਡੀ ਪਾਰਕ ਕਰਦੇ ਸਮੇਂ ਗਲੀ ਵਿੱਚ ਸਥਿਤ ਬਿਜਲੀ ਦੇ ਖੰਭੇ ਨਾਲ ਟੱਕਰ ਮਾਰ ਦਿੱਤੀ। ਗੱਡੀ ਖਰਾਬ ਹੋ ਗਈ ਅਤੇ ਖੰਭਾ ਵੀ ਟੁੱਟ ਗਿਆ। ਦੋਸ਼ੀ ਰੇਸ਼ਮ ਸਿੰਘ ਏ.ਐਲ.ਐਮ ਅਤੇ ਲਖਬੀਰ ਸਿੰਘ ਜੇ.ਈ. ਮੌਕੇ ‘ਤੇ ਪਹੁੰਚੇ ਅਤੇ ਕਿਹਾ ਕਿ ਤੁਹਾਡੀ ਗੱਡੀ ਜ਼ਬਤ ਕਰ ਲਈ ਜਾਵੇਗੀ। ਦੋਵਾਂ ਦੋਸ਼ੀਆਂ ਨੇ ਮਾਮਲੇ ਨੂੰ ਸੁਲਝਾਉਣ ਲਈ 25000 ਰੁਪਏ ਰਿਸ਼ਵਤ ਮੰਗੀ। ਉਹ ਸ਼ਿਕਾਇਤਕਰਤਾ ਦੇ ਕਹਿਣ ‘ਤੇ 25000 ਰੁਪਏ ਦੀ ਥਾਂ 15000 ਰੁਪਏ ਦੀ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਏ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਸਬੰਧੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ।

ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਜੂਨੀਅਰ ਇੰਜੀਨੀਅਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ

ਕਲੋਜਿੰਗ ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੇ ਸਹਿ-ਮੁਲਜ਼ਮ ਰੇਸ਼ਮ ਸਿੰਘ ਏ.ਐਲ.ਐਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਦੇਸ਼ ‘ਚ ਫਸੀਆਂ 11 ਨੌਜਵਾਨ ਕੁੜੀਆਂ ਨੇ ਰੋ ਰੋ ਦੱਸੀ ਕਹਾਣੀ, ਕਹਿੰਦੀਆਂ ਮਾਲਕ ਉਨ੍ਹਾਂ ਨਾਲ ਕਰਦੇ ਸੀ ਆਹ ਕੰਮ

Htv Punjabi

ਜੇਲ੍ਹ ‘ਚ ਕੈਦੀਆਂ ਦੀ ਆਈ ਸ਼ਰਮਨਾਕ ਖਬਰ, ਰਾਤ ਵੇਲੇ ਚਾਦਰਾਂ-ਚਮਚਿਆਂ ਨਾਲ ਅਜਿਹਾ ਕੀ ਕਰਨਾ ਸੀ!

Htv Punjabi

ਨਾਭੇ ਸ਼ਹਿਰ ਚ ਹੋ ਗਈ ਲਾਲਾ-ਲਾਲਾ, 19 ਸਾਲ ਦੇ ਮੁੰਡੇ ਨਾਲ ਕਰਤਾ ਕਾਂਡ

htvteam

Leave a Comment