Htv Punjabi
Crime Punjab Video

ਗੋਲਡੀ ਬਰਾੜ ਦਾ ਚੱਕ ਲਿਆ ਪੂਰਾ ਗੈਂਗ, ਆਸਟਰੇਲੀਅਨ ਗਲੋਕ ਬਰਾਮਦ

ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਗੈਂਗਸਟਰ ਗੋਲਡੀ ਬਰਾੜ ਨਾਲ
ਜੁੜੇ ਹਥਿਆਰ ਅਤੇ ਫਿਰੋਤੀ ਗਿਰੋਹ ਦਾ ਭਾਂਡਾਫੋੜ
12 ਅਸਲੇ ਬਰਾਮਦ ਤਿੰਨ ਆਸਟਰੇਲੀਅਨ ਗਲੋਕ ਵੀ ਸ਼ਾਮਿਲ
ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜਿਸ ਵਿੱਚ ਕੁਖਿਆਤ ਗੈਂਗਸਟਰ ਗੋਲਡੀ ਬਰਾੜ ਦੇ ਗੈਂਗ ਦਾ ਭਾਂਡਾ ਫੋੜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 10 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਕੋਲੋਂ 12 ਅਲੱਗ ਅਲੱਗ ਅਸਲੇ ਬਰਾਮਦ ਕੀਤੇ ਗਏ ਹਨ। ਜਿਹਨਾਂ ਵਿੱਚੋਂ ਤਿੰਨ ਆਸਟਰੇਲੀਆ ਮੇਡ ਗਲੋਕ ਹਨ। ਇਹਨਾਂ ਆਰੋਪੀਆਂ ਵੱਲੋਂ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਫਰੌਤੀਆਂ ਮੰਗੀਆਂ ਜਾਂਦੀਆਂ ਸਨ । ਇਸ ਮਾਮਲੇ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ ਜਿਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ।

ਪੁਲਿਸ ਕਮਿਸ਼ਨਰ ਲੁਧਿਆਣਾ ਸ਼ਵਪਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਲਡੀ ਬਰਾੜ ਗੈਂਗ ਦਾ ਭਾਂਡਾ ਫੋੜ ਕੀਤਾ ਹੈ ਜਿਨਾਂ ਕੋਲੋਂ 12 ਦੇ ਕਰੀਬ ਹਥਿਆਰ ਬਰਾਮਦ ਕੀਤੇ ਗਏ ਹਨ ਜਿਨਾਂ ਦੇ ਵਿੱਚ ਤਿੰਨ ਇੰਪੋਰਟੈਂਟ ਆਸਟਰੇਲੀਅਨ ਮੇਡ ਗਲੋਕ ਜੋ ਕਿ 9ਐਮ ਐਮ ਹਨ । ਉਹਨਾਂ ਨੇ ਦੱਸਿਆ ਕਿ ਲੁਧਿਆਣਾ ਵਿੱਚ ਇੱਕ ਕਾਰੋਬਾਰੀ ਦੇ ਪੈਰ ਵਿੱਚ ਗੋਲੀ ਲੱਗੀ ਸੀ ਇਸ ਮਾਮਲੇ ਵਿੱਚ ਜਦੋਂ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸਦੇ ਅੱਗੇ ਲਿੰਕ ਸਾਹਮਣੇ ਆਏ 10 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਕੋਲੋਂ 12 ਦੇ ਕਰੀਬ ਅਸਲੇ ਬਰਾਮਦ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਸਿਰਫ ਪੰਜਾਬ ਹੀ ਨਹੀਂ ਬਾਹਰਲੇ ਸੂਬਿਆਂ ਵਿੱਚ ਵੀ ਕਾਰੋਬਾਰੀਆਂ ਨੂੰ ਧਮਕਾ ਕੇ ਉਹਨਾਂ ਕੋਲੋਂ ਫਰੌਤੀਆਂ ਮੰਗੀਆਂ ਜਾਂਦੀਆਂ ਸਨ ਇਸ ਮਾਮਲੇ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੀਡੀਓ ਵਾਇਰਲ ਹੋਣ ਤੋਂ ਬਾਅਦ ਟੰਗਿਆ ਗਿਆ SHO ?

htvteam

ਸਿੱਧੂ ਦੇ ਖਾਸਮਖ਼ਾਸ ਕੌਂਸਲਰ ਪੁੱਤ ਨੇ ਅੰਨੇਵਾਹ ਤਾੜ ਤਾੜ ਚਲਾਈਆਂ ਗੋਲ਼ੀਆਂ

htvteam

ਘਰੇ ਬਣਾਓ ਸਰੀਰ ਦੀ ਸਾਰੀ ਗੰਦਗੀ ਬਾਹਰ ਕੱਢਣ ਵਾਲਾ ਨੁਸਕਾ

htvteam

Leave a Comment