ਖਬਰ ਵਿਆਹੀ ਜਨਾਨੀ ਦੀ ਹੈ ਜਿਸ ਦਾ ਪਿਤਾ ਤੇ ਭਰਾ ਪਹਿਲਾਂ ਹੀ ਗਲਤ ਕੰਮ ਕਰਨ ਦੇ ਚੱਕਰਾਂ ‘ਚ ਥਾਣੇ ‘ਚ ਬੰਦ ਨੇ ਪਰ ਹੁਣ ਇਹ ਆਪ ਵੀ ਫਸ ਗਈ,,,ਅਤੇ ਨਾਲ ਇਸ ਦਾ ਘਰਵਾਲਾ ਵੀ ਫੜਿਆ ਗਿਆ, ਹੁਣ ਤੁਸੀ ਸੋਚਦੇ ਹੋਣੇ ਜਿਹੜੇ ਗਲਤ ਕੰਮ ਦੀ ਗੱਲ ਹੋ ਰਹੀ ਉਹ ਕਿਹੜਾ ਤਾਂ ਸੁਣੋ ਦਰਅਸਲ ਉਹ ਗਲਤ ਕੰਮ ਉਹ ਹੈ ਜਿਸ ਨੂੰ ਰੋਕਣ ਲਈ ਸਰਕਾਰ ਦਾ ਵੀ ਪੁਰਾ ਜੋਰ ਲੱਗਿਆ, ਵੀ ਪੰਜਾਬ ਚੋਂ ਇਸ ਦੀ ਜੜ ਖਤਮ ਕਰਨੀ ਹੈ,,ਦਰਅਸਲ ਮਾਮਲਾ ਲੁਧਿਆਣਾ ਦਾ ਹੈ ਜਿਥੈ ਪਤੀ ਪਤਨੀ ਨੂੰ ਗੁਪਤ ਸੁਚਨਾ ਦੇ ਅਧਾਰ ‘ਤੇ 2 ਕਿਲੋ 100 ਗ੍ਰਾਮ ਹੀਰੋਏਨ ਸਮੇਤ ਕਾਬੂ ਕਰ ਲਿਆ ਐ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ‘ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਐਸਟੀਐਫ ਲੁਧਿਆਣਾ ਰੇਂਜ ਦੇ ਡੀਐਸਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਲੁਧਿਆਣਾ ਤੇ ਫਿਰੋਜ਼ਪੁਰ ਰੋਡ ਦਿੱਤੇ ਗਏ ਨਾਕਾਬੰਦੀ ਦੌਰਾਨ ਇਕ ਕਾਰ ਸਵਾਰ ਪਤੀ-ਪਤਨੀ ਨੂੰ ਜਦੋਂ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਚੋਂ 2 ਕਿੱਲੋ 100 ਗ੍ਰਾਮ ਹੈਰੋਇਨ ਬਰਾਮਦ ਹੋਈ
ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆ ਖਿਲਾਫ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਮਹਿਲਾ ਦੇ ਪਿਤਾ ਅਤੇ ਭਰਾ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੇ ਕਿਹਾ ਕਿ ਕਾਬੂ ਕੀਤੇ ਗਏ ਦੋਸ਼ੀ ਅਤੇ ਦੋਸ਼ਣ ਤੋਂ ਅੱਗੇ ਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਕੀ ਇਹ ਹੈਰੋਇਨ ਕਿੱਥੋਂ ਲਿਆਉਂਦੇ ਹਨ ਅਤੇ ਕਿੰਨਾ-ਕਿੰਨਾ ਨੂੰ ਸਪਲਾਈ ਕਰਦੇ ਸਨ। ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
