Htv Punjabi
Uncategorized

ਚੀਨ ਦੀ ਨਵੀਂ ਚਾਲ, ਸਰਹੱਦ ‘ਤੇ ਲਾਊਡਸਪੀਕਰ ਲਗਾ ਕੇ ਚਲਾਏ ਜਾ ਰਹੇ ਨੇ ਪੰਜਾਬੀ ਗਾਣੇ!

ਭਾਰਤ ਅਤੇ ਚੀਨ ਦੇ ਵਿਚ ਪਿਛਲੇ ਕਾਫੀ ਸਮੇਂ ਤੋਂ ਤਨਾਅ ਚੱਲ ਰਿਹਾ ਹੈ, ਸਰਹੱਦ ‘ਤੇ ਤਨਾਅ ਦੇ ਵਿੱਚ ਹੁਣ ਦੱਸਿਆ ਗਿਆ ਹੈ ਕਿ ਚੀਨ ਨੇ ਨਵੀਂ ਚਾਲ ਚੱਲੀ ਹੈ। ਚੀਨ ਨੇ ਐਲਏਸੀ ‘ਤੇ ਫਿੰਗਰ-4 ਇਲਾਕੇ ‘ਚ ਲਾਊਡਸਪੀਕਰ ਲਗਾਏ ਹਨ,, ਇਨ੍ਹਾਂ ‘ਤੇ ਚੀਨ ਪੰਜਾਬੀ ਗਾਣੇ ਬਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਲਾਊਡਸਪੀਕਰ ਜ਼ਰੀਏ ਭਾਰਤੀ ਫੌਜ ‘ਤੇ ਦਬਾਅ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਫਿੰਗਰ-4 ਏਰੀਏ ‘ਚ ਚੀਨ ਦੀ ਫੌਜਾਂ ਨੇ ਲਾਊਡਸਪੀਕਰ ਲਗਾਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਨੇ ਜਿਸ ਥਾਂ ‘ਤੇ ਲਾਊਡਸਪੀਕਰ ਲਗਾਏ ਹਨ ਉਸ ਥਾਂ ਤੇ ਭਾਰਤ ਦੀ ਫੌਜ 24*7 ਨਿਗਰਾਨੀ ਰੱਖਦੀ ਹੈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਚੀਨ ਅਜਿਹਾ ਕਰਕੇ ਭਾਰਤੀ ਫੌਜ ਦਾ ਧਿਆਨ ਭੜਕਾਉਣ ਜਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਬਿਲੇਗੌਰ ਹੈ ਕਿ ਭਾਰਤ ਦੀ ਫੌਜ ‘ਚ ਸਿੱਖ ਸੈਨਿਕਾਂ ਨੂੰ ਬਹਿਲਾਉਣ ਜਾ ਦਬਾਅ ਬਣਾਉਣ ਲਈ ਇਹ ਕੁਝ ਕੀਤਾ ਜਾ ਰਿਹਾ ਹੈ।

ਦੱਸ ਦਈਏ ਕੇ ਫਿੰਗਰ-4 ਇਲਾਕਾ ਅਜਿਹਾ ਇਲਾਕਾ ਹੈ ਜਿੱਥੇ ਭਾਰਤ ਅਤੇ ਚੀਨ ਦੀ ਫੌਜਾਂ ਦੇ ਵਿੱਚ ਟਕਰਾਅ ਦੇ ਹਾਲਾਤ ਬਣੇ ਹੋਏ ਹਨ। ਕੁਝ ਦਿਨ ਪਹਿਲਾਂ 8 ਸਤੰਬਰ ਨੂੰ ਦੋਹਾਂ ਦੇਸ਼ਾਂ ਦਰਮਿਆਨ ਇਸ ਥਾਂ ਤੇ ਜ਼ਬਰਦਸਤ ਫਾਈਰਿੰਗ ਹੋਈ ਸੀ। ਦੋਹਾਂ ਪਾਸਿਓ 100 ਤੋਂ ਜਿਆਦਾ ਫਾਇਰ ਕੀਤੇ ਗਏ ਸਨ।

Related posts

ਕੀਂ ਤੁਸੀਂ ਜਾਣਦੇ ਹੋ : ਭਾਰਤ ‘ਚ ਬਣੇ ਛੀਟ ਦੇ ਕੱਪੜਿਆਂ ਕਾਰਨ, ਯੋਰੋਪ ‘ਚ ਹੋਏ ਸਨ ਦੰਗੇ? ਜਾਣੋ ਇਤਿਹਾਸ

Htv Punjabi

ਸਤਿਸੰਗ `ਤੇ ਆਏ ਬੱਚੇ ਨੂੰ ਪਿੱਟਬੁਲ ਨੇ ਬਣਾਇਆ ਸ਼ਿਕਾਰ

htvteam

ਭਾਰਤ ਤੋਂ ਦਵਾਈਆਂ ਮੰਗਾ ਕੇ ਅਮਰੀਕਾ ਦੇ ਵਾਈਟ ਹਾਊਸ ਨੇ ਮੋਦੀ ਦਾ ਟਵਿੱਟਰ ਅਕਾਊਂਟ ਤੇ ਕੀਤਾ ਆਹ ਕੰਮ

Htv Punjabi