Htv Punjabi
Punjab

ਖੇਤੀ ਆਰਡੀਨੈਂਸ ‘ਤੇ ‘ਆਪ’ ਪੰਜਾਬ ਨੇ ਸੋਚੀ ਖਾਸ ਮੁਲਾਕਤ

ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਹੋਰ ਰਾਜਾਂ ਤੱਕ ਦੇ ਕਿਸਾਨਾਂ ਨੇ ਧਰਨੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤਾਂ ਦੂਸਰੇ ਪਾਸੇ ਇਸ ਮੁੱਦੇ ‘ਤੇ ਸਿਆਸੀ ਰੰਗ ਵੀ ਆਉਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦਾ ਵਫਦ ਵੀ.ਪੀ ਸਿੰਘ ਬਦਨੌਰ ਨੂੰ ਮਿਲੇਗਾ , ਇਸ ਸੰਬੰਧ ਦੇ ਵਿਚ ਰਾਜਪਾਲ ਦੇ ਦਫਤਰ ਤੋਂ ਸਮਾਂ ਮੰਗਿਆ ਗਿਆ ਹੈ।

ਹਰਪਾਲ ਚੀਮਾਂ ਨੇ ਖੇਤੀ ਆਰਡੀਨੈਂਸ ਮੁੱਦੇ ‘ਤੇ ਕਾਂਗਰਸ ਅਤੇ ਅਕਾਲੀਆਂ ‘ਤੇ ਇਲਜ਼ਾਮ ਲਗਾਏ ਹਨ ਕੇ ਇਸ ਮਾਮਲੇ ‘ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਆਰਡੀਨੈਂਸ ਪੰਜਾਬ ਦੇ ਕਿਸਾਨਾਂ ਲਈ ਆਰਥਿਕਤਾ ਤੇ ਕਿਸਾਨੀ ਲਈ ਬਰਾਬਦੀ ਦਾ ਕਾਰਨ ਬਣੇਗੀ। ਹਰਪਾਲ ਚੀਮਾ ਨੇ ਕਿਹਾ ਹੈ ਕਿ ਇਸ ਆਰਡੀਨੈਂਸ ਨਾਲ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਸਗੋਂ ਸਮੂਹ ਮਜ਼ਦੂਰਾਂ, ਖੇਤੀਬਾੜੀ ਲਈ ਵਰਤੇ ਜਾਣ ਵਾਲੇ ਸਾਧਨਾਂ ਆਦਿ ਨੂੰ ਵੀ ਭਾਰੀ ਨੁਕਸਾਨ ਹੋਵੇਗਾ।


ਕਾਬਿਲੇਗੌਰ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵਲੋਂ ਆਪਣਾ ਵਫਦ ਲੈ ਕੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਇਸ ਮਾਮਲੇ ਨੂੰ ਕਾਨੂੰਨੀ ਰੰਗ ਦੇਣ ਦੀ ਵੀ ਗੱਲ ਕੀਤੀ ਗਈ ਸੀ। ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਨਸੀਹਤ ਦਿੱਤੀ ਸੀ ਕੇ ਉਹ ਪੰਜਾਬ ਦੇ ਹਾਈਵੇਅ ਨੂੰ ਨਾ ਜਾਮ ਕਰਨ ਸਗੋਂ ਦਿੱਲੀ ਵੱਲ ਕੂਚ ਕਰਨ।

 

Related posts

ਜੋਸ਼ ‘ਚ ਆ ਬਜ਼ੁਰਗ ਨੇ ਲੰਮੇ ਪਾ ਇੱਕੋ ਵੇਲੇ ਰਗੜਤੇ 3 ਮੁੰਡੇ

htvteam

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣਾਂ ਦੇਖੋ ਮੌਕੇ ਤੇ ਕਿਵੇਂ ਸ਼ੁਰੂ ਹੋਈ ਚੋਣ ਪ੍ਰਕਿਰਿਆਕੀ ਲੱਗਦਾ

htvteam

ਆਪਣੀ ਹੀ ਘਰਵਾਲੀ ਦਾ ਆਸ਼ਕ ਬਣਿਆ ਘਰਵਾਲਾ; ਦੇਖੋ ਵੀਡੀਓ

htvteam