Htv Punjabi
Uncategorized

ਭਾਰਤ ਤੋਂ ਦਵਾਈਆਂ ਮੰਗਾ ਕੇ ਅਮਰੀਕਾ ਦੇ ਵਾਈਟ ਹਾਊਸ ਨੇ ਮੋਦੀ ਦਾ ਟਵਿੱਟਰ ਅਕਾਊਂਟ ਤੇ ਕੀਤਾ ਆਹ ਕੰਮ

ਨਵੀਂ ਦਿੱਲੀ : ਅਮਰੀਕਾ ਦੇ ਵਾਈਟ ਹਾਊਸ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ ਅਕਾਊਂਟ ਨੂੰ ਅਨਫਾਲੋ ਕਰ ਦਿੱਤਾ ਹੈ l ਇਹ ਘਟਨਾ ਅਮਰੀਕਾ ਸਰਕਾਰ ਵੱਲੋਂ 19 ਦਿਨ ਪਹਿਲਾਂ ਭਾਰਤ ਤੋਂ ਹਾਈਡਰੋਕਰਸਿਨ ਕਲੋਰੋਕੁਇਨ ਨਾਂ ਦੀ ਦਵਾਈ ਮੰਗਾਉਣ ਤੋਂ ਬਾਅਦ ਕੀਤਾ ਹੈ l ਉਸ ਵੇਲੇ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਮੋਦੀ ਦੇ ਟਵਿੱਟਰ ਅਕਾਊਂਟ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਸੀ l
ਦੱਸ ਦਈਏ ਕਿ ਵਾਈਟ ਹਾਊਸ ਅਧਿਕਾਰੀਆਂ ਨੇ ਅਜਿਹਾ ਸਿਰਫ ਮੋਦੀ ਦੇ ਟਵਿੱਟਰ ਅਕਾਊਂਟ ਨਾਲ ਹੀ ਨਹੀਂ ਕੀਤਾ ਬਲਕਿ ਭਾਰਤ ਨਾਲ ਜੁੜੇ 6 ਹੋਰ ਟਵਿੱਟਰ ਅਕਾਊਂਟ ਵੀ ਅਨਫਾਲੋ ਕਰ ਦਿੱਤੇ ਹਨ l ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਪ੍ਰਧਾਨ ਮੰਤਰੀ ਦਫਤਰ ਅਤੇ ਭਾਰਤੀ ਰਾਸ਼ਟਰਪਤੀ ਭਵਨ ਦੇ ਟਵਿੱਟਰ ਅਕਾਊਂਟ ਵੀ ਸ਼ਾਮਿਲ ਹਨ l
ਦੱਸ ਦਈਏ ਕਿ ਹੁਣ ਵਾਈਟ ਹਾਊਸ ਵਾਲੇ ਸਿਰਫ 13 ਅਜਿਹੇ ਅਕਾਊਂਟ ਹਨ ਫਾਲੋ ਕਰ ਰਹੇ ਹਨ l ਜਿਨ੍ਹਾਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ, ਮਿਲਾਨੀਆ ਟਰੰਪ, ਮਾਈਕ ਪੇਨਜ਼ ਤੋਂ ਹਿਲਾਵਾ ਅਮਰੀਕੀ ਰਾਸ਼ਟਰਪਤੀ ਪ੍ਰਸ਼ਾਸ਼ਨ ਨਾਲ ਜੁੜੇ ਲੋਕਾਂ ਦੇ ਅਕਾਊਂਟ ਸ਼ਾਮਿਲ ਹਨ l ਜ਼ਿਕਰਯੋਗ ਹੈ ਕਿ ਅਮਰੀਕਾ ਇੱਕ ਅਜਿਹਾ ਦੇਸ਼ ਹੈ ਜਿਹੜਾ ਕਿਸੇ ਹੋਰ ਦੇਸ਼ ਜਾਂ ਉਸ ਦੇ ਮੁਖੀਆਂ ਦੇ ਟਵਿੱਟਰ ਅਕਾਊਂਟ ਨੂੰ ਫਾਲੋ ਨਹੀਂ ਕਰਦਾ ਤੇ ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਵਾਈਟ ਹਾਊਸ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਰਾਸ਼ਟਰਪਤੀ ਦੇ ਟਵਿੱਟਰ ਹੈਂਡਲਾਂ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਸੀ l

Related posts

ਇੱਥੇ ਸ਼ਰਾਬ ਪੀ ਕੇ ਸਾਈਕਲ ਚਲਾਉਣ ਵਾਲਿਆਂ ਨੂੰ ਵੀ ਹੁੰਦੀ ਹੈ ਜ਼ੇਲ੍ਹ

Htv Punjabi

ਹੱਥ ਵੱਢ ਨਿਹੰਗਾਂ ਦੇ ਸਮਰਥਨ ਵਿੱਚ ਆਇਆ ਇੱਕ ਹੋਰ ਡੇਰੇ ਵਾਲਾ, ਕਹਿੰਦਾ ਉਹ ਗੁੱਟ ਵੱਢਣ ਨਾਲੋਂ ਵੀ ਕਰੇਗਾ ਮਾੜਾ ਹਸ਼ਰ

Htv Punjabi

ਚੁੱਪ-ਚਪੀਤੇ ਮੁਹਾਲੀ ਕੋਰਟ ‘ਚ ਪੇਸ਼ ਹੋਏ ਸਾਬਕਾ ਡੀਜੀਪੀ ਸੈਣੀ

htvteam

Leave a Comment