Htv Punjabi
Punjab Video

ਚੱਲਦੇ ਜਗਰਾਤੇ ‘ਚ ਡਿੱਗ ਪਈ ਅਜਿਹੀ ਚੀਜ਼ ਪੈ ਗਈ ਆ ਭਾਜੜਾ

ਲੁਧਿਆਣਾ ਦੇ ਹੰਬੜਾ ਰੋਡ ਤੇ ਪੈਂਦੇ ਸ੍ਰੀ ਗੋਬਿੰਦ ਗੋਧਾਮ ਦੇ ਲਾਗੇ ਇੱਕ ਧਾਰਮਿਕ ਸਮਾਗਮ ਦੌਰਾਨ ਹਾਦਸਾ ਵਾਪਰ ਗਿਆ l ਇਸ ਭਿਆਨਕ ਹਾਦਸੇ ਦੇ ਦੌਰਾਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਕਰੀਬ 15 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ
ਮ੍ਰਿਤਕ ਔਰਤਾਂ ਦੀ ਪਛਾਣ ਰਿਸ਼ੀ ਨਗਰ ਦੀ ਰਹਿਣ ਵਾਲੀ ਰਜਨੀ ਅਤੇ ਦਵਾਰਕਾ ਐਨਕਲੇਵ ਦੀ ਰਹਿਣ ਵਾਲੀ ਸੁਨੀਤਾ ਕੁਮਾਰੀ ਵਜੋਂ ਹੋਈ ਹੈ। ਢਾਂਚਾ ਲੋਹੇ ਦਾ ਬਣਿਆ ਹੋਇਆ ਸੀ ਜਿਸ ਕਾਰਨ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜਿਵੇਂ ਹੀ ਢਾਂਚਾ ਡਿੱਗਿਆ, ਚਾਰੇ ਪਾਸੇ ਚੀਕ-ਚਿਹਾੜਾ ਪੈ ਗਿਆ। ਲੋਕ ਇਧਰ-ਉਧਰ ਭੱਜਣ ਲੱਗੇ।

ਜਾਣਕਾਰੀ ਮੁਤਾਬਕ ਗੋਬਿੰਦ ਗੋਧਾਮ ਦੇ ਕੋਲ ਪੈਂਦੇ ਦੁਵਾਰਕਾ ਇਨਕਲੇਵ ਵਿੱਚ ਹਰ ਸਾਲ ਵਾਂਗ ਇਸ ਵਰ੍ਹੇ ਵੀ ਮਾਤਾ ਦਾ ਜਗਰਾਤਾ ਕਰਵਾਇਆ ਜਾ ਰਿਹਾ ਸੀ l ਇਸੇ ਦੌਰਾਨ ਸਟੇਜ ਡਿੱਗ ਪਈ ਅਤੇ ਪੰਡਾਲ ਦੇ ਹੇਠਾਂ ਆਉਣ ਕਾਰਨ ਦੋ ਔਰਤਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ l ਮੌਕੇ ‘ਤੇ ਪਹੁੰਚੀ ਲੁਧਿਆਣਾ ਪੁਲਿਸ ਨੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੇਰ ਰਾਤ ਅਚਾਨਕ ਤੇਜ਼ ਹਨੇਰੀ ਚੱਲਣ ਲੱਗੀ ਜਿਸ ਕਾਰਨ ਪੰਡਾਲ ਡਿੱਗ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਗਵੰਤ ਮਾਨ ਦੀ ਕੈਬਿਨੇਟ ਦਾ ਹੋਇਆ ਐਲਾਨ; ਆਹ MLA ਮੰਤਰੀ ਬਣਕੇ ਪਾਉਣਗੇ ਧੱਕ

htvteam

ਸਵੇਰੇ -ਸਵੇਰੇ ਹੀ ਜਨਾਨੀ ਦੇ ਘਰੇ ਜਾਕੇ ਲੈਂਦੇ ਸੀ ਸਵਾਦ

htvteam

ਨਸ਼ੇੜੀਆਂ ਦੀ ਤੋਬਾ ਕਰਵਾ ਦਿੰਦੀ ਹੈ ਵੈਦ ਦੀ ਬਣਾਈ ਅਦਰਕੀ ਤੀਲ੍ਹੀ

htvteam

Leave a Comment