Htv Punjabi
Crime Punjab Video

ਤਲਾਕ ਤੋਂ ਬਾਅਦ ਬੈਂਡ ਬਾਜਿਆਂ ਨਾਲ ਲਿਆਂਦੀ ਧੀ ਮਾਮਲੇ ‘ਚ ਵੱਡਾ ਖੁਲਾਸਾ

ਫੌਜ ਦੇ ਅਧਿਕਾਰੀ ਦਾ ਪਤਨੀ ਨਾਲ ਤਲਾਕ ਤੋਂ ਬਾਅਦ ਵੱਡਾ ਵਿਵਾਦ
ਅਧਿਕਾਰੀ ਦੇ ਮਾਤਾ-ਪਿਤਾ ਨੇ ਲਗਾਏ ਲੜਕੀ ਅਤੇ ਉਸਦੇ ਪਰਿਵਾਰ ‘ਤੇ ਗੰਭੀਰ ਦੋਸ਼
ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ
ਪੋਤੇ ਨੂਰ ਰੱਖਣ ਵਾਸਤੇ ਰਚਿਆ ਸਾਰਾ ਡਰਾਮਾ
ਉੱਤਰ ਪ੍ਰਦੇਸ਼ ਦੇ ਮੇਰਠ ਦੀ ਅਦਾਲਤ ਵਿੱਚ ਇੱਕ ਫੌਜੀ ਅਧਿਕਾਰੀ ਅਤੇ ਉਸ ਦੀ ਪਤਨੀ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਹੈ। ਤਲਾਕ ਤੋਂ ਬਾਅਦ ਦੋਵਾਂ ਪੱਖਾਂ ਵਿਚਕਾਰ ਵਿਵਾਦ ਹੋਰ ਵੱਧ ਗਿਆ ਹੈ। ਪਤਨੀ ਨੇ ਆਪਣੇ ਮਾਇਕੇ ਵਾਲਿਆਂ ਨਾਲ ਮਿਲ ਕੇ ਢੋਲ ਵਜਾ ਕੇ ਅਤੇ ਨੱਚ ਕੇ ਤਲਾਕ ਦੀ ਖੁਸ਼ੀ ਮਨਾਈ, ਜਦਕਿ ਦੂਜੇ ਪਾਸੇ ਅਧਿਕਾਰੀ ਦੇ ਮਾਤਾ-ਪਿਤਾ ਨੇ ਲੜਕੀ ਅਤੇ ਉਸ ਦੇ ਪਰਿਵਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਲੜਕੀ ਨੇ ਮੀਡੀਆ ਸਾਹਮਣੇ ਆ ਕੇ ਪਤੀ ਅਤੇ ਉਸ ਦੇ ਪਰਿਵਾਰ ‘ਤੇ ਦਹੇਜ ਦੀ ਮੰਗ ਅਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ, ਜਦਕਿ ਅਧਿਕਾਰੀ ਦੇ ਮਾਤਾ-ਪਿਤਾ ਨੇ ਇਹ ਦੋਸ਼ ਨਿਰਾਧਾਰ ਦੱਸਦੇ ਹੋਏ ਲੜਕੀ ਅਤੇ ਉਸ ਦੇ ਪਰਿਵਾਰ ‘ਤੇ ਝੂਠੇ ਕੇਸ ਕਰਨ ਅਤੇ ਉਹਨਾਂ ਦੇ ਪੁੱਤਰ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਗ ਕਰਨ ਦੇ ਦੋਸ਼ ਲਗਾਏ ਹਨ।

ਪੰਜਾਬ ਦੇ ਜਲੰਧਰ ਕੈਂਟ ਵਿੱਚ ਪਹੁੰਚੇ ਫੌਜੀ ਅਧਿਕਾਰੀ ਗੌਰਵ ਅਗਨੀਹੋਤਰੀ ਦੇ ਮਾਤਾ-ਪਿਤਾ ਨੇ ਮੀਡੀਆ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਪਿੰਡ ਕੋਨਾ ਯਾਕੂਬਪੁਰ ਦੇ ਰਹਿਣ ਵਾਲੇ ਸ਼ਿਆਮ ਕਿਸ਼ੋਰ ਅਗਨੀਹੋਤਰੀ ਅਤੇ ਉਹਨਾਂ ਦੀ ਪਤਨੀ ਅਨੀਤਾ ਅਗਨੀਹੋਤਰੀ ਨੇ ਕਿਹਾ ਕਿ ਉਹ ਮੀਡੀਆ ਸਾਹਮਣੇ ਨਹੀਂ ਆਉਣਾ ਚਾਹੁੰਦੇ ਸਨ, ਪਰ ਹੁਣ ਉਹ ਮਜ਼ਬੂਰ ਹੋ ਕੇ ਆਪਣਾ ਪੱਖ ਰੱਖ ਰਹੇ ਹਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਗੌਰਵ ਦੀ ਸ਼ਾਦੀ ਮੇਰਠ ਦੀ ਪ੍ਰਣੀਤਾ ਨਾਲ 14 ਦਸੰਬਰ 2018 ਨੂੰ ਹੋਈ ਸੀ। ਵਿਆਹ ਤੋਂ ਇੱਕ ਸਾਲ ਦੇ ਅੰਦਰ ਹੀ ਉਹਨਾਂ ਦੀ ਵਹੁਟੀ ਨੇ ਘਰ ਵਿੱਚ ਤਣਾਅ ਪੈਦਾ ਕਰਨਾ ਅਤੇ ਝਗੜੇ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵਹੁਟੀ ਨੂੰ ਧੀ ਵਾਂਗ ਪਿਆਰ ਦਿੱਤਾ ਸੀ।

ਅਨੀਤਾ ਅਗਨੀਹੋਤਰੀ ਨੇ ਕਿਹਾ ਕਿ ਉਹਨਾਂ ਦੇ ਤਿੰਨ ਪੁੱਤਰ ਹਨ, ਜਿਨ੍ਹਾਂ ਵਿੱਚੋਂ ਦੋ ਫੌਜ ਵਿੱਚ ਦੇਸ਼ ਦੀ ਸੇਵਾ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਵਿਆਹ ਤੋਂ ਬਾਅਦ ਉਹਨਾਂ ਨੇ ਆਪਣੀ ਵਹੁਟੀ ਦੀ ਬਹੁਤ ਦੇਖਭਾਲ ਕੀਤੀ, ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਇਸ ਤਰ੍ਹਾਂ ਵਰਤਾਅ ਕਰੇਗੀ।

ਸ਼ਿਆਮ ਕਿਸ਼ੋਰ ਅਗਨੀਹੋਤਰੀ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਫੌਜ ਵਿੱਚ ਉੱਚ ਅਹੁਦੇ ‘ਤੇ ਹੈ ਅਤੇ ਵਿਆਹ ਤੋਂ ਇੱਕ ਸਾਲ ਬਾਅਦ ਹੀ ਵਹੁਟੀ ਨੇ ਬੁਰਾ ਵਰਤਾਅ ਕਰਨਾ ਸ਼ੁਰੂ ਕਰ ਦਿੱਤਾ ਸੀ। 2025 ਵਿੱਚ ਉਹ ਦਾਦਾ-ਦਾਦੀ ਬਣੇ, ਪਰ ਜਦੋਂ ਪੋਤੇ ਦਾ ਮੁੰਡਨ ਸਮਾਗਮ ਸੀ, ਤਾਂ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ, ਜੋ ਉਹਨਾਂ ਲਈ ਬੇਇੱਜ਼ਤੀ ਵਾਲੀ ਗੱਲ ਸੀ। ਉਹਨਾਂ ਨੇ ਦੱਸਿਆ ਕਿ ਵਹੁਟੀ ਨੇ ਤਲਾਕ ਦੀ ਗੱਲ ਕੀਤੀ ਅਤੇ ਜਦ ਤਲਾਕ ਹੋ ਗਿਆ ਤਾਂ ਉਸਦੇ ਪਰਿਵਾਰ ਨੇ ਢੋਲ ਵਜਾ ਕੇ ਖੁਸ਼ੀ ਮਨਾਈ।

ਉਹਨਾਂ ਨੇ ਇਹ ਵੀ ਕਿਹਾ ਕਿ ਫੌਜੀ ਪ੍ਰੋਟੋਕੋਲ ਦੇ ਤਹਿਤ ਕਿਸੇ ਅਧਿਕਾਰੀ ਦੀ ਪਹਿਚਾਣ ਜਨਤਕ ਨਹੀਂ ਕੀਤੀ ਜਾਣੀ ਚਾਹੀਦੀ, ਪਰ ਇਸ ਮਾਮਲੇ ਵਿੱਚ ਇਹ ਗੱਲ ਨਹੀਂ ਮੰਨੀ ਗਈ, ਜਿਸ ਨਾਲ ਉਹ ਦੁਖੀ ਹਨ। ਤਲਾਕ ਸਮੇਂ ਇੱਕ ਸਮਝੌਤਾ ਵੀ ਹੋਇਆ ਸੀ ਜਿਸ ਵਿੱਚ ਲਿਖਿਆ ਸੀ ਕਿ ਦੋਵੇਂ ਪੱਖ ਇੱਕ ਦੂਜੇ ਨੂੰ ਤੰਗ ਨਹੀਂ ਕਰਨਗੇ ਅਤੇ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨਗੇ, ਪਰ ਇਸ ਦੀ ਉਲੰਘਣਾ ਹੋਈ ਹੈ।

ਅਨੀਤਾ ਅਗਨੀਹੋਤਰੀ ਨੇ ਕਿਹਾ ਕਿ ਉਹਨਾਂ ਦੀ ਵਹੁਟੀ ਨੇ ਕਦੇ ਵੀ ਉਹਨਾਂ ਦਾ ਆਦਰ ਨਹੀਂ ਕੀਤਾ ਅਤੇ ਹਮੇਸ਼ਾ ਅਪਮਾਨ ਕੀਤਾ। ਇਸ ਦੇ ਬਾਵਜੂਦ ਉਹਨਾਂ ਨੇ ਆਪਣੇ ਪੁੱਤਰ ਦਾ ਘਰ ਬਚਾਉਣ ਲਈ ਸਮਝੌਤੇ ਕੀਤੇ। ਉਹਨਾਂ ਨੇ ਦੋਸ਼ ਲਗਾਇਆ ਕਿ ਲੜਕੀ ਦੇ ਪਿਤਾ ਜੱਜ ਹੋਣ ਕਰਕੇ ਉਹਨਾਂ ‘ਤੇ ਝੂਠੇ ਕੇਸ ਕਰਨ ਦੀ ਕੋਸ਼ਿਸ਼ ਕੀਤੀ ਗਈ।

ਉਹਨਾਂ ਨੇ ਕਿਹਾ ਕਿ ਜਦ ਵਹੁਟੀ ਦੇ ਪੈਰ ਵਿੱਚ ਚੋਟ ਲੱਗੀ ਜਾਂ ਬੱਚੇ ਦਾ ਜਨਮ ਹੋਇਆ, ਤਦ ਵੀ ਉਹਨਾਂ ਨੇ ਉਸ ਦੀ ਸੇਵਾ ਕੀਤੀ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਸਿਰਫ਼ ਅਪਮਾਨ ਹੀ ਮਿਲਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਦੇਸ਼ ਭਰ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਮੀਡੀਆ ਵਿੱਚ ਜਾਣਕਾਰੀ ਦੇਣਾ ਗਲਤ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵਜੋਤ ਦਾ ਸੀ ਪਹਿਲਾ ਦਿਨ, ਸਵੇਰੇ ਰੋ ਕੇ ਜਾ ਰਹੀ ਸੀ ਸਕੂਲ ਤਾਂ ਸਮਝਾਕੇ ਭੇਜਿਆ ਕਿ ਉੱਥੇ ਖੇਡਣ ਨੂੰ ਮਿਲੇਗਾ

Htv Punjabi

ਆਹ ਪਤੰਦਰਾਂ ਨੇ ਹਾਥੀ ਵੀ ਨਹੀਂ ਛੱਡਿਆ, ਦੇਖੋ ਕਿਵੇਂ

htvteam

ਐਸਸੀ ਬੀਸੀ ਕ੍ਰੀਮੀਲੇਯਰ ਦੀ 200 ਯੂਨਿਟ ਬਿਜਲੀ ਸੁਵਿਧਾ ਵਾਪਸ

Htv Punjabi

Leave a Comment