Htv Punjabi
Punjab Siyasat Video

ਦਫਤਰ ਚ ਮਹਿਲਾ ਮੇਅਰ ਨਾਲ BJP ਕੌਂਸਲਰ ਦਾ ਪਿਆ ਪੇਚਾ ?

ਲੁਧਿਆਣਾ ਚ ਮੇਅਰ ਇੰਦਰਜੀਤ ਕੌਰ ਨਾਲ ਤੱਤੇ ਹੋਏ ਬੀਜੇਪੀ ਦੇ ਕੌਂਸਲਰ
ਮੌਕੇ ਦੀ ਵੀਡੀਓ ਵੀ ਆਈ ਸਾਹਮਣੇ
ਮੇਅਰ ਦੇ ਗਨਮੈਨਾਂ ਨੇ ਕੌਂਸਲਰਾਂ ਨੂੰ ਕੱਢਿਆ ਬਾਹਰ
ਕੌਂਸਲਰਾਂ ਨੇ ਮੇਅਰ ਦਫਤਰ ਅੱਗੇ ਹੀ ਦਿੱਤਾ ਧਰਨਾ
ਕਿਹਾ ਲੋਕਾਂ ਦੇ ਨਹੀਂ ਹੋ ਰਹੇ ਕੰਮ, ਮੇਅਰ ਨਾਲ ਕਰਨ ਆਏ ਸੀ ਮੁਲਾਕਾਤ
ਲੁਧਿਆਣਾ ਦੇ ਨਗਰ ਨਿਗਮ ਜੋਨ ਡੀ ਦਫਤਰ ਚ ਮੇਅਰ ਇੰਦਰਜੀਤ ਕੌਰ ਨਾਲ ਮੁਲਾਕਾਤ ਕਰਨ ਪਹੁੰਚੇ ਬੀਜੇਪੀ ਦੇ ਕੌਂਸਲਰਾਂ ਦੀ ਬਹਿਸਬਾਜੀ ਤੋਂ ਬਾਅਦ ਤਕਰਾਰ ਹੋ ਗਈ ਦੱਸ ਦੀਏ ਕਿ ਇਲਾਕੇ ਵਿੱਚ ਬਰਸਾਤਾਂ ਕਾਰਨ ਆ ਰਹੀਆਂ ਪਰੇਸ਼ਾਨੀਆਂ ਦੇ ਚਲਦਿਆਂ ਬੀਜੇਪੀ ਦੇ ਵੀ ਕੌਂਸਲਰ ਆਪਣੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਚ ਮੇਅਰ ਦੇ ਨਾਲ ਮੁਲਾਕਾਤ ਕਰਨ ਗਏ ਸੀ ਕਿ ਉੱਥੇ ਇਲਾਕੇ ਸੰਬੰਧੀ ਪੇਸ਼ ਆ ਰਹਆਂ ਸਮੱਸਿਆਵਾਂ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਇਸੇ ਦੌਰਾਨ ਮੇਅਰ ਇੰਦਰਜੀਤ ਕੌਰ ਦੇ ਗਨ ਮੈਨਾ ਵੱਲੋਂ ਉਹਨਾਂ ਕੌਂਸਲਰਾਂ ਨੂੰ ਗੇਟ ਤੋਂ ਬਾਹਰ ਕਰਨ ਦਾ ਯਤਨ ਕੀਤਾ ਗਿਆ ਤਾਂ ਇਸ ਦੌਰਾਨ ਧੱਕਾ ਮੁੱਕੀ ਦੀ ਤਸਵੀਰ ਵੀ ਸਾਹਮਣੇ ਆਈ ਹੈ। ਉਧਰ ਕੌਂਸਲਰਾਂ ਨੇ ਬੀਜੇਪੀ ਆਗੂ ਅਨਿਲ ਸਰੀਨ ਅਤੇ ਜਿਲਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਚ ਗੇਟ ਮੂਹਰੇ ਹੀ ਧਰਨਾ ਦੇ ਦਿੱਤਾ ਅਤੇ ਕੀਤੀ ਗਈ ਬਦਸਲੂਕੀ ਤੇ ਮਾਫੀ ਮੰਗਣ ਦੀ ਗੱਲ ਕਹੀ ਹੈ।

ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਬੀਜੇਪੀ ਦੇ ਸੀਨੀਅਰ ਆਗੂ ਅਨਿਲ ਸਰੀਨ ਅਤੇ ਜਿਲਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਸਮੇਤ ਗੌਰਵ ਜੀਤ ਸਿੰਘ ਗੋਰਾ ਨੇ ਕਿਹਾ ਕਿ ਨਗਰ ਨਿਗਮ ਮੇਅਰ ਦੇ ਨਾਲ ਇਲਾਕੇ ਦੀਆਂ ਜਨਤਕ ਸਮੱਸਿਆਵਾਂ ਨੂੰ ਲੈ ਕੇ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਪਰ ਬਾਵਜੂਦ ਇਸਦੇ ਨਗਰ ਨਿਗਮ ਮੇਅਰ ਵੱਲੋਂ ਇਹਨਾਂ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਉਹਨਾਂ ਨੂੰ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਅਧਿਕਾਰੀ ਵੀ ਉਹਨਾਂ ਦੇ ਕੰਮਾਂ ਨੂੰ ਅਣਗੋਲਿਆ ਕਰ ਰਹੇ ਨੇ ਅਤੇ ਨਗਰ ਨਿਗਮ ਮੇਅਰ ਵੀ ਜਦੋਂ ਇਸ ਬਾਬਤ ਉਹਨਾਂ ਵੱਲੋਂ ਰੋਸ ਜਿਤਉਣ ਦੀ ਗੱਲ ਕਹੀ ਗਈ ਤਾਂ ਨਗਰ ਨਿਗਮ ਮੇਅਰ ਆਪਣੀ ਸੀਟ ਛੱਡ ਕੇ ਮੌਕੇ ਤੋਂ ਚਲੇ ਗਏ ਅਤੇ ਬਹਿਸਬਾਜੀ ਵੀ ਕਰਦੇ ਨਜ਼ਰ ਆਏ ਉਹਨਾਂ ਕਿਹਾ ਕਿ ਬਾਵਜੂਦ ਇਸਦੇ ਉਹਨਾਂ ਦੇ ਗਨ ਮੈਨਾਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਅਤੇ ਧੱਕੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ ਹੈ। ਜੋ ਅਤਿ ਨਿੰਦਣੀ ਯੋਗ ਹੈ ਉਹਨਾਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਪਰ ਬਾਵਜੂਦ ਇਸਦੇ ਉਹ 20 ਹਜਰ ਦੇ ਕਰੀਬ ਲੋਕਾਂ ਨੂੰ ਜਵਾਬਦੇਹੀ ਨੇ। ਉਹਨਾਂ ਕਿਹਾ ਕਿ ਉਹਨਾਂ ਲੋਕਾਂ ਦੀ ਆਵਾਜ਼ ਨੂੰ ਲੈ ਕੇ ਉਹ ਨਗਰ ਨਿਗਮ ਮੇਅਰ ਕੋਲ ਪਹੁੰਚੇ ਸਨ। ਪਰ ਉਹਨਾਂ ਵੀ ਕੌਂਸਲਰਾਂ ਦੀ ਆਵਾਜ਼ ਉਹਨਾਂ ਨੂੰ ਸੁਣਾਈ ਨਹੀਂ ਦਿੱਤੀ ਜਿਸ ਕਾਰਨ ਉਹਨਾਂ ਨੇ ਉਹਨਾਂ ਦੀ ਆਵਾਜ਼ ਨੂੰ ਅਣਗੋਲਿਆ ਕੀਤਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ 23 ਸਾਲਾ ਗੁਰਤੇਜ ਸਿੰਘ ਦੀ ਕਹਾਣੀ, ਜਿਹੜਾ ਚੀਨ ਨਾਲ ਹੋਈਆਂ ਹਿੰਸਕ ਝੜਪਾਂ ‘ਚ ਸ਼ਹੀਦ ਹੋਇਆ!

Htv Punjabi

ਆਹ ਦੇਖੋ ਭੱਜਿਆ ਜਾਂਦਾ ਟੈਂਕਰ ਕਿੱਥੇ ਜਾ ਚੜ੍ਹਿਆ ?

htvteam

ਜ਼ਿੰਦਗੀ ਭਰ ਲਈ ਰਸੌਲੀਆਂ ਤੋਂ ਮਿਲੇਗਾ ਛੁਟਕਾਰਾ, ਬਚੇਗਾ ਓਪਰੇਸ਼ਨ

htvteam

Leave a Comment