ਭਾਰਤ ਸਮੇਤ ਪੂਰੀ ਦੁਨੀਆਂ ‘ਚ ਹੁਣ ਕਰੋਨਾ ਦਾ ਕਹਿਰ ਜਾਰੀ ਹੈ ਪਰ ਇੱਥੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਜਿਹੇ ‘ਚ ਪਾਕਿਸਤਾਨ ਕਰੋਨਾ ‘ਤੇ ਕਾਬੂ ਪਾਉਂਦਾ ਵਿਖਾਈ ਦੇ ਰਿਹਾ ਹੈ। ਪਾਕਿਸਤਾਨ ‘ਚ ਐਤਵਾਰ ਨੂੰ ਕਰੋਨਾ ਦੇ ਤਕਰੀਬਨ 4 ਮਾਮਲੇ ਹੀ ਸਾਹਮਣੇ ਆਏ ਹਨ। ਭਾਰਤ ਦੇ ਗਵਾਂਢੀ ਦੇਸ਼ ‘ਚ ਮਾਰਚ ਤੋਂ ਹੁਣ ਤੱਕ ਹੋਈਆਂ ਮੌਤਾਂ ਦੀ ਇਹ ਸਬ ਤੋਂ ਘੱਟ ਗਿਣਤੀ ਹੈ। ਕਮਜ਼ੋਰ ਹੈਲਥ ਸਿਸਟਮ ਦੇ ਬਾਵਜੂਦ ਪਾਕਿਸਤਾਨ ਦਾ ਇਹ ਅੰਕੜਾ ਸਾਬਿਤ ਕਰਦਾ ਹੈ ਕਿ ਕਰੋਨਾ ਵਾਇਰਸ ਦੀ ਜੰਗ ‘ਚ ਪਾਕਿਸਾਤ ਸਹੀ ਦਿਸ਼ਾ ਵੱਲ ਵੱਧ ਰਿਹਾ ਹੈ।
.
ਪਾਕਿਸਤਾਨ ‘ਚ ਹਾਲੇ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ 293261 ਹੈ, ਜਿਹਨਾਂ ‘ਚ 6244 ਲੋਕਾਂ ਦੀ ਮੌਤ ਹੋਈ ਹੈ। ਪਾਕਿਸਤਾਨ ‘ਚ ਕਰੋਨਾ ਵਾਇਰਸ ਦੇ ਅਤੇ ਮਰਨ ਵਾਲਿਆਂ ਦੇ ਮਾਮਲੇ ਜੂਨ ‘ਚ ਵੱਧ ਗਏ ਸਨ ਪਰ ਬਾਅਦ ਇਹਨਾਂ ‘ਚ ਗਿਰਾਵਟ ਵੇਖਣ ਨੂੰ ਮਿਲੀ। ਹਾਲਾਂਕਿ ਇਹ ਕਿਸੇ ਬੁਝਾਰਤ ਤੋਂ ਘੱਟ ਵੀ ਨਹੀਂ ਹੈ ਕਿ ਪਾਕਿਸਤਾਨ ਨੇ ਕਰੋਨਾ ‘ਤੇ ਕਾਬੂ ਕੀਵੇ ਕੀਤਾ।
