Htv Punjabi
corona news Health International Pakistan Religion

ਤਬਲੀਗੀਆਂ ਨੂੰ ਕੀਂ ਰੋਂਦੇ ਓ! ਇੱਥੇ ਪਾਕਿਸਤਾਨ ‘ਚ ਵੀ ਬੁਰਾ ਹਾਲ ਐ! ਲੋਕ ਇਮਰਾਨ ਖਾਨ ਦੀ ਵੀ ਗੱਲ ਨਹੀਂ ਸੁਣ ਰਹੇ!

ਨਵੀਂ ਦਿੱਲੀ : ਕੋਰੋਨਾ ਸੰਕਟ ਅਤੇ ਲਾਕਡਾਊਨ ਦੇ ਵਿੱਚ ਸ਼ੁੱਕਰਵਾਰ ਤੋਂ ਪਵਿੱਤਰ ਰਮਜਾਨ ਮਹੀਨੇ ਦੀ ਸ਼ੁਰੂਆਤ ਹੋਈ l ਵੀਰਵਾਰ ਨੂੰ ਰਮਜਾਨ ਦਾ ਚੰਦ ਦਿਖਿਆ.ਸ਼ੁੱਕਰਵਾਰ ਤੋਂ ਮਾਹ ਏ ਰਮਜਾਨ ਸ਼ੁਰੂ ਹੋ ਗਿਆ l ਜ਼ਿਆਦਾਤਰ ਦੇਸ਼ਾਂ ਵਿੱਚ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਪਾਬੰਦੀਆਂ ਹਨ l ਅਜਿਹੇ ਵਿੱਚ ਲੋਕਾਂ ਨੇ ਘਰ ਤੇ ਨਮਾਜ ਪੜੀ ਪਰ ਪਾਕਿਸਤਾਨ ਜਿਹੇ ਕਈ ਦੇਸ਼ਾਂ ਵਿੱਚ ਮਸਜਿਦਾਂ ਵਿੱਚ ਸਾਮੂਹਿਕ ਨਮਾਜ ਹੋਈ l ਇੱਥੇ ਇਮਾਮ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਘਰਾਂ ਵਿੱਚ ਨਮਾਜ ਪੜਨ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਹਨ l ਡਬਲਿਊਐਚ ਨੇ ਵੀ ਰਮਜਾਨ ਦੇ ਦੌਰਾਨ ਕਿਸੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਅਤੇ ਸਮੂਹ ਵਿੱਚ ਨਮਾਜ ਪੜਨ ਤੇ ਰੋਕ ਲਾਉਣ ਨੂੰ ਕਿਹਾ ਹੈ l ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਚੱਲਦੇ ਲੱਗੇ ਪ੍ਰਤੀਬੰਧਾਂ ਦੇ ਕਾਰਨ ਤਰਾਵੀਹ ਅਤੇ ਨਮਾਜ ਘਰਾਂ ਵਿੱਚ ਹੋਵੇਗੀ ਅਤੇ ਇਫਤਾਰੀ ਵੀ ਨਹੀਂ ਹੋਵੇਗੀ l
ਦੂਜੇ ਪਾਸੇ ਮੱਕਾ ਅਤੇ ਮਦੀਨਾਂ ਵਿੱਚ ਨਮਾਜ ਪੜਨ ਅਤੇ ਉਮਰਾ ਤੇ ਰੋਕ ਹੈ l ਦੋਨੋਂ ਪਵਿੱਤਰ ਸਥਾਨਾ ਨੂੰ ਪੂਰੇ ਰਮਜਾਨ ਮਹੀਨੇ ਦੇ ਲਈ ਬੰਦ ਕਰ ਦਿੱਤਾ ਗਿਆ ਹੈ l ਸਾਊਦੀ ਅਰਬ ਦੇ ਕਿੰਗ ਸਲਮਾਨ ਦੇ ਮੁਤਾਬਿਕ, ਇਸ ਵਾਰ ਰਮਜਾਨ ਤੇ ਉਹ ਬਹੁਤ ਦੁਖੀ ਹਨ ਕਿਉਂਕਿ ਲੋਕ ਮਸਜਿਦਾਂ ਵਿੱਚ ਨਮਾਜ ਨਹੀਂ ਪੜ ਸਕਣਗੇ l
ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ ਕੋਰੋਨਾ ਸੰਕਟ ਤੋਂ ਨਿਪਟਣ ਵਿੱਚ ਇਮਰਾਨ ਸਰਕਾਰ ਫੇਲ ਸਾਬਿਤ ਹੋ ਰਹੀ ਹੈ l ਇਮਾਮਾਂ ਨੇ ਸਰਕਾਰ ਤੇ ਦਬਾਅ ਬਣਾ ਕੇ ਸਮੂਹ ਵਿੱਚ ਨਮਾਜ ਕਰਨ ਤੇ ਲੱਗੀ ਰੋਕ ਹਟਵਾ ਲਈ l ਹਾਲਾਂਕਿ, ਸਰਕਾਰ ਨੇ ਘਰ ਵਿੱਚ ਨਮਾਜ ਪੜਨ ਨੂੰ ਕਿਹਾ ਹੈ.ਮਸਜਿਦਾਂ ਵਿੱਚ ਨਮਾਜ ਨੂੰ ਪੂਰੀ ਮਨਜ਼ੂਰੀ ਦਿੱਤੀ ਗਈ ਹੈ.ਡਾਕਟਰਸ ਨੇ ਸਰਕਾਰ ਤੋਂ ਸਮੂਹਿਕ ਨਮਾਜ ਦੀ ਮਨਜ਼ੂਰੀ ਰੱਦ ਕਰਨ ਦੀ ਅਪੀਲ ਕੀਤੀ ਸੀ l ਐਫਏਟੀਐਫ ਦੇ ਦਬਾਅ ਵਿੱਚ ਇੱਥੇ ਦੇ ਪੰਜਾਬ ਪ੍ਰਾਂਤ ਦੀ ਸਰਕਾਰ ਨੇ ਲੋਕਾਂ ਤੋਂ ਅੱਤਵਾਦੀ ਸੰਗਠਨ ਲਸ਼ਕਰ ਏ ਤੈਯਬਾ ਅਤੇ ਜੈਸ਼ ਏ ਮੁਹੰਮਦ ਨੂੰ ਜਕਾਤ ਨਹੀਂ ਦੇਣ ਨੂੰ ਕਿਹਾ ਹੈ l ਇੱਥੇ ਗ੍ਰਹਿ ਵਿਭਾਗ ਨੇ ਪ੍ਰਤਿਬੰਧਿਤ ਸੰਗਠਨਾਂ ਅਤੇ ਦਲਾਂ ਦੀ ਇੱਕ ਲਿਸਟ ਜਾਰੀ ਕੀਤੀ ਹੈ l ਇਸ ਵਿੱਚ ਬਲੂਚਿਸਤਾਨ ਰਿਪਬਲਿਕਨ ਆਰਮੀ ਅਤੇ ਕਈ ਹੋਰ ਬਲੂਚ ਸੰਗਠਨਾਂ ਦੇ ਨਾਲ ਹੀ ਲਸ਼ਕਰ ਏ ਝਾਂਗਵੀ, ਅਲਕਾਇਦਾ ਜਿਹੇ ਸੰਗਠਨ ਸ਼ਾਮਿਲ ਵੀ ਹਨ l ਸਰਕਾਰ ਦੇ ਮੁਤਾਬਿਕ, ਜਿਹੜੇ ਲੋਕ ਇਨ੍ਹਾਂ ਸੰਗਠਨਾਂ ਨੂੰ ਜਕਾਤ ਦੇਣਗੇ, ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ l

Related posts

ਰਿਸ਼ਤੇਦਾਰ ਦੀ ਕੋਰੋਨਾ ਨਾਲ ਹੋਈ ਮੌਤ ‘ਤੇ ਅੰਤਿਮ ਸੰਸਕਾਰ ਮੌਕੇ ਪਾਈ ਸੀ ਪੀਪੀਈ ਕਿੱਟ, ਦੇਖੋ ਕੋਵੇਂ 2 ਹੋਰਾਂ ਦੀ ਉੱਥੇ ਈ ਹੋਈ ਮੌਤ!

Htv Punjabi

ਮੁਸਲਮਾਨਾਂ ਦੇ ਮੁੰਡਿਆਂ ਨੇ ਮਲੇਰਕੋਟਲੇ ‘ਚ ਦੇਖੋ ਕੀ ਕੀਤਾ

htvteam

ਮੁੱਖ ਮੰਤਰੀ ਨੇ ਸ਼ਰਾਬ ਮਾਫੀਆ ਦਾ ਲੱਕ ਤੋੜਨ ਲਈ ਬਣਾਈ ਨਵੀ ਰਣਨੀਤੀ!ਆਹ ਬੰਦੇ ਚੱਕਣਗੇ ਫੱਟੇ, ਕੈਪਟਨ ਨੂੰ ਮਿਲੇਗੀ ਪਲ ਪਲ ਦੀ ਰਿਪੋਰਟ

Htv Punjabi

Leave a Comment