ਲੁਧਿਆਣਾ ਦੀ ਕਾਰੋਬਾਰੀ ਦਾ ਭਰਾ ਦੇ ਭਤੀਜਾ ਫਸੇ ਦੁਬਈ ਦੇ ਵਿੱਚ
ਕੁਝ ਦਿਨ ਪਹਿਲਾਂ ਗਏ ਸੀ ਘੁੰਮਣ
ਹੁਣ ਨਹੀਂ ਮਿਲ ਰਹੀ ਫਲਾਈਟ ਪਰਿਵਾਰ ਸਹਿਮਿਆ
ਅਮਰੀਕਾ ਤੇ ਇਜ਼ਰਾਈਲ ਦੀ ਖਾੜੀ ਮੁਲਕਾਂ ਨਾਲ ਚੱਲ ਰਹੀ ਜੰਗ ਦੇ ਮੱਦੇ ਨਜ਼ਰ ਹਾਲਾਤ ਦਿਨ ਪ੍ਰਤੀ ਦਿਨ ਬੱਤਰ ਹੁੰਦੇ ਜਾ ਰਹੇ ਨੇ। ਦਿੱਲੀ ਏਅਰਪੋਰਟ ਤੋਂ ਸੈਂਕੜੇ ਖਾੜੀ ਮੁਲਕਾਂ ਦੀਆਂ ਫਲਾਈਟਾਂ ਰੱਦ ਹੋ ਰਹੀਆਂ ਨੇ ਅਤੇ ਨਾਲ ਹੀ ਕਈ ਭਾਰਤੀ ਵੀ ਦੁਬਈ ਦੋਹਾ ਕਤਰ ਅਤੇ ਨੇੜੇ ਤੇੜੇ ਦੇ ਮੁਲਕਾਂ ਦੇ ਵਿੱਚ ਫਸੇ ਹੋਏ ਨੇ। ਲੁਧਿਆਣਾ ਦੇ ਕਾਰੋਬਾਰੀ ਅੰਕਿਤ ਪੱਤਰ ਦਾ ਭਰਾ ਕਪਿਲ ਪੱਤਰਾ ਅਤੇ ਭਤੀਜਾ ਕੁਝ ਦਿਨ ਪਹਿਲਾਂ ਹੀ ਦੁਬਈ ਦੇ ਵਿੱਚ ਘੁੰਮਣ ਲਈ ਗਏ ਸਨ ਪਰ ਇਸ ਦੌਰਾਨ ਉਹਨਾਂ ਨੂੰ ਪਤਾ ਨਹੀਂ ਸੀ ਕਿ ਜੰਗ ਲੱਗ ਜਾਵੇਗੀ।
ਉਹ ਹੁਣ ਕਈ ਦਿਨਾਂ ਤੋਂ ਦੁਬਈ ਦੇ ਵਿੱਚ ਹੀ ਫਸੇ ਹੋਏ ਨੇ। ਨੈਟਵਰਕ ਦੀ ਦਿੱਕਤ ਹੋਣ ਕਰਕੇ ਪਰਿਵਾਰ ਦੇ ਨਾਲ ਗੱਲ ਵੀ ਨਹੀਂ ਹੋ ਪਾ ਰਹੀ ਹੈ ਜਿਸ ਕਰਕੇ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਉਥੇ ਹੀ ਦੂਜੇ ਪਾਸੇ ਅੱਜ ਉਹਨਾਂ ਦੇ ਭਰਾ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਲੁਧਿਆਣਾ ਪ੍ਰਸ਼ਾਸਨ ਉਹਨਾਂ ਦੇ ਪਰਿਵਾਰ ਦੀ ਮਦਦ ਕਰੇ ਅਤੇ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ।
ਕਿਉਂਕਿ ਪਰਿਵਾਰ ਪੂਰੀ ਤਰ੍ਹਾਂ ਡਰਿਆ ਹੋਇਆ ਹੈ ਹਾਲਾਂਕਿ ਉਹਨਾਂ ਨੇ ਮੀਡੀਆ ਦੇ ਸਾਹਮਣੇ ਆਪਣੇ ਭਰਾ ਤੇ ਭਤੀਜੇ ਨੂੰ ਫੋਨ ਵੀ ਕੀਤਾ ਪਰ ਨੈਟਵਰਕ ਨਾ ਹੋਣ ਕਰਕੇ ਗੱਲਬਾਤ ਵੀ ਪੂਰੀ ਨਹੀਂ ਹੋ ਸਕੀ। ਦੂਜੇ ਪਾਸੇ ਉਹਨਾਂ ਦੇ ਭਰਾ ਅਤੇ ਉਹਨਾਂ ਦੇ ਭਤੀਜੇ ਨੇ ਵੀ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਸਿਰਫ ਦੁਬਈ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਹੋਰ ਮੁਲਕਾਂ ਦੇ ਵਿੱਚ ਵੀ ਕਈ ਭਾਰਤੀ ਫਸੇ ਹੋਏ ਹਨ। ਜਿਨਾਂ ਦੇ ਪਰਿਵਾਰਿਕ ਮੈਂਬਰ ਵੀ ਡਰ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
