Htv Punjabi
Punjab Video

ਦੇਖੋ ਕਿਵੇਂ ਧੁੱਪ ਸੇਕਦੇ ਬੰਦੇ ਨਾਲ ਵਾਪਰੀ ਰੂਹ ਕੰਬਾਊਂ ਘਟਨਾ

ਅੱਜ ਦਿਨ ਦਿਹਾੜੇ ਮਲੇਰਕੋਟਲਾ ਦੇ ਭੀੜ ਭੜੱਕੇ ਵਾਲੇ ਸ਼ਰਾਫਾ ਬਾਜ਼ਾਰ ਵਿਚ ਇਕ ਦੁਕਾਨ ਦੇ ਬਾਹਰ ਧੁੱਪ ਸੇਕ ਰਹੇ ਇਕ ਦੁਕਾਨਦਾਰ ਦਾ ਕਿਸੇ ਅਣਪਛਾਤੇ ਹਮਲਾਵਰ ਨੇ ਛੁਰਾ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਮੈਡਮ ਅਵਨੀਤ ਕੌਰ ਸਿੱਧੂ ਆਪਣੀ ਟੀਮ ਸਮੇਤ ਘਟਨਾ ਵਾਲੇ ਸਥਾਨ ਤੇ ਮੌਕੇ ਤੇ ਪੂੱਜਕੇ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਦਿਲਵਰ ਖਾਂ ਏ.ਐਸ.ਆਈ ਨੇ ਦੱਸਿਆ ਕਿ ਹਮਲਾਵਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਕਤਲ ਕੀਤੇ ਗਏ ਵਿਅਕਤੀ ਦਾ ਨਾਂਆ ਮੁਹੰਮਦ ਸ਼ਕੀਲ ਉਮਰ ਕਰੀਬ (47) ਸਾਲ ਦੱਸਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਲਈ ਸੀ.ਸੀ.ਟੀ.ਵੀ ਫੁੱਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਸਭ ਤੋਂ ਵੱਧ ਭੀੜ ਭੜੱਕੇ ਵਾਲੇ ਸਰਾਫ਼ਾ ਬਾਜ਼ਾਰ ਵਿਚ ਵਾਪਰੀ ਇਸ ਦਿਲ ਦਹਿਲਿਆ ਦੇਣੇ ਵਾਲੀ ਵਾਰਦਾਤ ਵਿਚ ਜ਼ਖ਼ਮੀ ਹੋਏ ਮੁਹੰਮਦ ਸ਼ਕੀਲ ਨੂੰ ਤੁਰੰਤ ਸਿਵਲ ਹਸਪਤਾਲ ਮਲੇਰਕੋਟਲਾ ਪਹੁੰਚਾਇਆ ਗਿਆ ਪਰ ਉਦੋਂ ਤੱਕ ਉਹ ਦਮ ਤੋੜ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਸਮੂਹ ਸਰਾਫ਼ਾ ਕਾਰੋਬਾਰੀਆਂ ਨੇ ਅਫਸੋਸ ਵਜੋਂ ਆਪਣੀਆਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ।

Related posts

ਆਸ਼ਕ ਨੇ ਮਾਸ਼ੂਕ ‘ਤੇ ਭਰੇ ਬਾਜ਼ਾਰ ਚਾਕੂ ਨਾਲ ਕਰਤਾ ਹਮਲਾ

htvteam

ਲਓ ਜੀ ਹੁਣ ਤਾਂ ਕੰਬਲ ਤੇ ਰਜਾਈਆਂ ਨੂੰ ਲਗਾ ਕੇ ਰੱਖ ਲਓ ਜਿੰਦਰੇ !

htvteam

ਦੇਖੋ ਭਾਰਤੀ ਕੁਨੀਨ ਦੀ ਦੁਨੀਆਂ ਕਿਉਂ ਦੀਵਾਨੀ ਐ, ਪਰ ਪਤਾ ਨਹੀਂ ਭਾਰਤੀਆਂ ਨੂੰ ਕਦੋਂ ਸਮਝ ਆਏਗੀ? ਡਾਕਟਰ ਦੀ ਗੱਲ ਮੰਨਣ ਤਾਂ ਹੀ ਕੁਝ ਹੋਏ?

Htv Punjabi

Leave a Comment