Htv Punjabi
Punjab Video

ਦੋ ਥਾਣੇਦਾਰਾਂ ਦੀ ਮੌਤ ਬਾਰੇ ਹੈਰਾਨੀਜਨਕ ਖੁਲਾਸਾ ?

ਕਪੂਰਥਲਾ ਦੀ ਅਦਾਲਤ ਤੋਂ ਹੁਸ਼ਿਆਰਪੁਰ ਜੁਵੇਨਾਈਲ ਜੇਲ੍ਹ ਲਿਜਾਂਦੇ ਸਮੇਂ ਆਦਮਪੁਰ ਨੇੜੇ ਹਿਰਾਸਤ ‘ਚੋਂ ਇਕ ਨਾਬਾਲਗ ਮੁਲਜ਼ਮ ਦੇ ਫਰਾਰ ਹੋ ਜਾਣ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ ਪੁਲਿਸ ਅਧਿਕਾਰੀ ਮ੍ਰਿਤਕ ਹਾਲਤ ਵਿੱਚ ਪਾਏ ਗਏ। ਇਹ ਘਟਨਾ ਜਲੰਧਰ ਦਿਹਾਤੀ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਵਾਪਰੀਪੁਲਿਸ ਟੀਮ ਦੋ ਨਾਬਾਲਗ ਮੁਲਜ਼ਮਾਂ ਨੂੰ ਲੈ ਕੇ ਜਾ ਰਹੀ ਸੀ। ਇਨ੍ਹਾਂ ਵਿੱਚੋਂ ਇੱਕ ਅਮਨਦੀਪ ਉਰਫ਼ ਕਾਲੂ ਉਮਰ 17, ਥਾਣਾ ਸਿਟੀ ਕਪੂਰਥਲਾ ਵਿਖੇ ਦਰਜ 2024 ਦੀ ਐਫ.ਆਈ.ਆਰ. ਨੰਬਰ 67 ਤਹਿਤ ਕਤਲ, ਅਪਰਾਧਿਕ ਧਮਕੀ ਅਤੇ ਸਾਜ਼ਿਸ਼ ਰਚਣ ਸਮੇਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਦੂਜੇ ਮੁਲਜ਼ਮ, ਦੇਵ ਕੁਮਾਰ, ਉਮਰ 17.5 ਖਿਲਾਫ਼ ਥਾਣਾ ਸਿਟੀ ਕਪੂਰਥਲਾ ’ਚ ਐਫ.ਆਈ.ਆਰ. ਨੰਬਰ 184/2024 ਤਹਿਤ ਸਮੂਹਿਕ ਜਬਰ ਜਨਾਹ ਤੇ ਪੋਕਸੋ ਐਕਟ ਤਹਿਤ ਪਰਚਾ ਦਰਜ ਹੈ।

ਜਲੰਧਰ ਦਿਹਾਤੀ ਦੇ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਡੀਐਸਪੀ ਤੇ ਐੱਸਐੱਚਓ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੀ ਅਤੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਐੱਸਐੱਸਪੀ ਖੱਖ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਜਲਦ ਹੱਲ ਕਰਨ ਤੱਕ ਪਹੁੰਚਾਉਣ ਲਈ ਹੁਸ਼ਿਆਰਪੁਰ ਪੁਲਿਸ ਨਾਲ ਪੂਰੇ ਤਾਲਮੇਲ ਨਾਲ ਕੰਮ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ਮੌਕੇ ਲਾੜੀ ਨੇ ਦਿੱਤਾ ਕੋਰਾ ਜਵਾਬ; ਮੁੰਡੇ ਨੇ ਥਾਣੇ ‘ਚ ਕੀਤੀ ਸ਼ਿਕਾਇਤ, ਲੋਕ ਹੈਰਾਨ

htvteam

ਪਿੰਡ ‘ਚ ਬਦਮਾਸ਼ੀ ਦੀ ਹੱਦ; ਗੁੰਡਾ ਸ਼ਰੇਆਮ ਚੁੱਕ ਕੇ ਲੈ ਗਿਆ ਨਾਬਾਲਿਗ ਕੁੜੀ

htvteam

ਆਰਥਿਕਤਾ ਬਚੀ ਰਹੇ ਇਸ ਲਈ ਕੋਰੋਨਾ ਦੇ ਮਾਮਲੇ ‘ਚ ਸਰਕਾਰਾਂ ਦੇਖੋ ਲੈ ਰਹੀਆਂ ਨੇ ਕੈਸੇ ਕੈਸੇ ਫੈਸਲੇ!

Htv Punjabi

Leave a Comment