Htv Punjabi
Punjab Video

ਪਿੰਡ ਚ ਆਹ ਜਾਨਵਰ ਦਾ ਆਤੰਕ, ਦਹਿਸ਼ਤ ਦਾ ਮਾਹੌਲ

ਗਿੱਦੜਬਾਹਾ ਹਲਕੇ ਦੇ ਕਈ ਪਿੰਡਾਂ ‘ਚ ਜੰਗਲੀ ਸੂਰਾਂ ਨੇ ਖੜ੍ਹੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਕਾਰਨ ਕਿਸਾਨਾਂ ‘ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਹੁਸਨਰ ਦੇ ਕਿਸਾਨ ਬੱਬੂ ਸਿੰਘ ਤੇ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਜੰਗਲੀ ਸੂਰਾਂ ਕਾਰਨ ਬਹੁਤ ਜਿਆਦਾ ਪੇ੍ਸ਼ਾਨ ਹਨ

ਉਨ੍ਹਾਂ ਕਿਹਾ ਕਿ ਜੰਗਲੀ ਸੂਰ ਰਾਤ ਦੇ ਸਮੇਂ ਟੋਲੀਆਂ ਬਣਾ ਕੇ ਆਉਂਦੇ ਹਨ ਤੇ ਫਸਲਾਂ ਦਾ ਨੁਕਸਾਨ ਕਰ ਜਾਂਦੇ ਹਨ। ਉਨਾਂ ਕਿਹਾ ਕਿ ਇਹ ਜੰਗਲੀ ਸੂਰ ਐਨੇ ਭਿਆਨਕ ਹਨ ਜੇਕਰ ਕੋਈ ਵਿਅਕਤੀ ਇਨਾਂ ਦੇ ਰਾਹ ‘ਚ ਆ ਜਾਵੇ ਤਾਂ ਉਸ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਹਨ। ਇਹ ਕੁੱਤਿਆਂ ਤੋਂ ਵੀ ਨਹੀਂ ਡਰਦੇ। ਉਨਾਂ ਕਿਹਾ ਕਿ ਸਰਕਾਰ ਨੂੰ ਇਸ ਦਾ ਢੁਕਵਾਂ ਹੱਲ ਲੱਭਣਾ ਚਾਹੀਦਾ ਹੈ।

ਉਨਾਂ ਮੰਗ ਕੀਤੀ ਕਿ ਕੋਈ ਅਜਿਹਾ ਹੱਲ ਕੀਤਾ ਜਾਵੇ ਜਿਸ ਨਾਲ ਸਾਡਾ ਇਨਾਂ ਜੰਗਲੀ ਸੂਰਾਂ ਤੋਂ ਛੁਟਕਾਰਾ ਹੋ ਜਾਵੇ ਨਹੀਂ ਤਾਂ ਫਸਲਾਂ ਦਾ ਇਹ ਵੱਡੇ ਪੱਧਰ ‘ਤੇ ਇਸੇ ਤਰਾਂ੍ਹ ਨੁਕਸਾਨ ਕਰਦੇ ਰਹਿਣਗੇ ਤੇ ਕਿਸਾਨੀ ਲਾਹੇਵੰਦ ਧੰਦਾ ਬਣਨ ਦੀ ਬਜਾਏ ਨੁਕਸਾਨ ਦਾ ਧੰਦਾ ਬਣ ਜਾਵੇਗੀ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਅੰਮ੍ਰਿਤਪਾਲ ਨੂੰ ਇਕ ਹੋਰ ਵੱਡਾ ਝਟਕਾ, ਭਗਵੰਤ ਮਾਨ ਤੋਂ ਬਾਅਦ ਕੇਜਰੀਵਾਲ ਦੀ ਚੇਤਾਵਨੀ

htvteam

ਦਿਨ ਦਿਹਾੜੇ ਜਨਾ-ਨੀਆਂ ਨਾਲ ਹੁੰਦਾ ਸੀ ਪੁੱ-ਠਾ ਕੰਮ ? ਗੰ-ਦਗੀ ਦੀਆਂ ਸਾਰੀਆਂ ਹੱ-ਦਾਂ ਹੁੰਦੀਆਂ ਸੀ ਪਾਰ !

htvteam

ਨਵੀਂ ਸੜਕ ਚੱਲਣ ਤੋਂ ਪਹਿਲਾਂ ਹੀ ਖਿਲਾਂ ਵਾਂਗ ਫੁੱਟੀ

htvteam

Leave a Comment