Htv Punjabi
Punjab Video

ਪਿੰਡ ਦੀ ਨਵੀਂ ਬਹੂ ਨੂੰ ਚੜ੍ਹਿਆ ਗੋਰਿਆਂ ਦਾ ਰੰਗ

ਰਿਸਤੇ ਤੋਂ ਪਹਿਲਾਂ ਮੁੰਡੇ ਨੇ ਕੁੜੀ ਚ ਦੇਖਿਆ ਕੁੱਝ ਅਜਿਹਾ ਕੀ ਝੱਟ ਕਰਤੀ ਰਿਸਤੇ ਨੂੰ ਹਾਂ ,, ਫਿਰ ਚਾਵਾਂ ਨਾਲ ਸੱਜ ਕੇ ਢੂਕਿਆ ਜੰਨ ਲੈਕੇ ਕਰਵਾਇਆ ਵਿਆਹ,,ਢੇਡ ਸਾਲ ਤਾਂ ਕੁੜੀ ਦੇ ਤੇਵਰ ਰਹੇ ਠੀਕ,, ਮੁੰਡਾ ਵੀ ਫਿਰ ਖਰਚ ਗਿਆ ਪਤਨੀ ਤੇ 27 ਲੱਖ ਚਾੜਤੀ ਜਹਾਜ਼,, ਅੱਗੋਂ ਗੋਰੀਆਂ ਮੈਮਾਂ ਚ ਪਹੁੰਚਦੇ ਸਾਰ ਕੁੜੀ ਨੇ ਬਦਲੇ ਰੰਗ,, ਮੁੰਡੇ ਸਣੇ ਪਰਿਵਾਰ ਨੂੰ ਕਰਤਾ block,,, ਮੁੰਡੇ ਨੂੰ ਬਾਹਰ ਜਾਣ ਦੇ ਸੁਪਨੇ ਦੇਖਣੇ ਪਏ ਮਹਿੰਗੇ,,,ਜੀ ਹਾਂ,,,,,,,,

ਪੰਜਾਬ ਦੇ ਨੌਜਵਾਨਾ ਵਿੱਚ ਵਿਦੇਸ਼ੀ ਧਰਤੀ ਤੇ ਜਾ ਕੇ ਆਪਣਾ ਭਵਿੱਖ ਸਵਾਰਨ ਦੀ ਦੌੜ ਲੱਗੀ ਹੋਈ ਹੈ ਕਿ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ। ਪਰ ਇਹ ਦੌੜ ਕਈਆਂ ਦੇ ਲਈ ਠੱਗੀ ਸਾਬਿਤ ਹੋ ਰਹੀ ਹੈ। ਇਸ ਤਰ੍ਹਾਂ ਦਾ ਠੱਗੀ ਦਾ ਸ਼ਿਕਾਰ ਹੋਇਆ ਨਾਭਾ ਬਲਾਕ ਦਾ ਪਿੰਡ ਕਿਸ਼ਨਗੜ੍ਹ ਦਾ ਪਰਿਵਾਰ, ਪੀੜਤ ਲੜਕਾ ਪਰਿਵਾਰ ਨੇ ਆਪਣੇ ਲੜਕੇ ਗੁਰਜਿੰਦਰ ਸਿੰਘ ਅਤੇ ਲੜਕੀ ਅਮਨਪ੍ਰੀਤ ਕੌਰ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ। ਲੜਕੇ ਪਰਿਵਾਰ ਵੱਲੋਂ ਲੜਕੀ ਨੂੰ ਬਾਹਰ ਭੇਜਣ ਦੇ ਲਈ ਕਰੀਬ 27 ਲੱਖ ਦੀ ਰਾਸ਼ੀ ਖਰਚੀ ਸੀ ਪਰ ਵਿਦੇਸ਼ ਜਾਣ ਤੋਂ ਬਾਅਦ ਲੜਕੀ ਨੇ ਆਪਣੇ ਪਤੀ ਦਾ ਨੰਬਰ ਹੀ ਬਲੋਕ ਕਰ ਦਿਤਾ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਪੜਤਾਲ ਉਪਰੰਤ ਜਿਸ ਤੋਂ ਬਾਅਦ ਹੁਣ ਲੜਕੀ ਦੇ ਮਾਤਾ ਪਿਤਾ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬਾਕੀ ਦੀ ਪੜਤਾਲ ਜਾਰੀ ਹੈ। ਪੀੜਿਤ ਲੜਕੇ ਅਤੇ ਉਸਦੇ ਪਿਤਾ ਨੇ ਇਨਸਾਫ ਦੀ ਮੰਗ ਕੀਤੀ।

ਇਸ ਮੌਕੇ ਤੇ ਪੁਲੀਸ ਥਾਣਾ ਭਾਦਸੋਂ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਚ ਅਧਿਕਾਰੀਆਂ ਦੀ ਤਫਤੀਸ਼ ਤੋਂ ਬਾਅਦ ਹੁਣ ਲੜਕੀ ਦੇ ਮਾਤਾ ਪਿਤਾ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਕਿਸੇ ਲਾੜੇ ਨਾਂ ਧੋਖਾ ਹੋਇਆ ਹੋਵੇ,, ਇਸਤੋਂ ਪਹਿਲਾਂ ਵੀ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਰਚ ‘ਚ ਜਵਾਨ ਕੁੜੀ ਨੂੰ ਜਾਣਾ ਪਿਆ ਮਹਿੰਗਾ , ਦੋਖੇ ਪਾਦਰੀ ਨੇ ਕੁੜੀ ਨਾਲ ਕੀ ਕੀਤਾ

htvteam

ਜੇ ਇਹ ਬਾਪ ਹੈ ਤਾਂ ਫੇਰ ਸ਼ੈਤਾਨ ਕਿਸ ਨੂੰ ਕਹਿੰਦੇ ਨੇ ਇਹ ਦੱਸੋ? ਕਾਰਨਾਮਾ ਦੇਖਕੇ ਪੱਥਰ ਦਿਲ ਇਨਸਾਨ ਦੇ ਵੀ ਖੜ੍ਹੇ ਹੋਣਗੇ ਰੌਂਗਟੇ!

Htv Punjabi

SGPC ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਕਰਤਾ ਵੱਡਾ ਐਲਾਨ ?

htvteam

Leave a Comment