Htv Punjabi
Punjab

ਜੇ ਇਹ ਬਾਪ ਹੈ ਤਾਂ ਫੇਰ ਸ਼ੈਤਾਨ ਕਿਸ ਨੂੰ ਕਹਿੰਦੇ ਨੇ ਇਹ ਦੱਸੋ? ਕਾਰਨਾਮਾ ਦੇਖਕੇ ਪੱਥਰ ਦਿਲ ਇਨਸਾਨ ਦੇ ਵੀ ਖੜ੍ਹੇ ਹੋਣਗੇ ਰੌਂਗਟੇ!

ਲੁਧਿਆਣਾ : ਬੀਤੀ ਦੇਰ ਰਾਤ ਇੱਕ ਪਿਤਾ ਨੇ ਹੈਵਾਨੀਅਤ ਦੀ ਸਾਰੀ ਹੱਦਾਂ ਪਾਰ ਕਰਦੇ ਹੋਏ ਆਪਣੇ 22 ਸਾਲ ਦੇ ਮੁੰਡੇ ਦੇ ਸਿਰ ਤੇ  ਲਕੜੀ ਦਾ ਬਾਲਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਆਪਣੇ ਇਸ ਜ਼ੁਰਮ ਨੂੰ ਲੁਕਾਉਣ ਦੇ ਲਈ ਰਾਤ ਦੇ ਹਨੇਰੇ ਵਿੱਚ ਘਰ ਵਿੱਚ ਪਏ ਕਬਾੜ ਅਤੇ ਖਾਲੀ ਬੋਰੇ ਨੂੰ ਲਾਸ਼ ਤੇ ਪਾ ਕੇ ਅੱਗ ਲਾ ਦਿੱਤੀ।

ਇਸ ਵਾਰਦਾਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਗੁਆਂਢੀਆਂ ਨੇ ਘਰ ਦੇ ਉੱਪਰ ਬਦ ਰਹੇ ਕਮਰੇ ਨੂੰ ਅੱਗ ਲੱਗੀ ਦੇਖੀ ਤਾਂ ਉਨ੍ਹਾਂ ਨੇ ਘਰ ਦੇ ਮਾਲਿਕ ਰਮੇਸ਼ਵਰ ਪਾਲ ਨੂੰ ਅੱਗ ਲੱਗਣ ਅਤੇ ਧੂੰਆਂ ਨਿਕਲਣ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਤਾਂ ਉਸ ਨੇ ਝੂਠ ਬੋਲਦੇ ਹੋਏ ਖੁਦ ਘਰ ਵਿੱਚਚ ਪਏ ਕਬਾੜ ਨੂੰ ਅੱਗ ਲਾਉਣ ਦੀ ਗੱਲ ਕਹੀ ਪਰ ਅੱਗ ਜਿ਼ਆਦਾ ਹੋਣ ਤੇ ਸ਼ੱਕ ਪੈ ਜਾਣ ਕਾਰਨ ਜਦ ਗੁਆਂਢੀਆਂ ਨੇ ਆਪਣੇ ਘਰ ਦੀ ਛੱਤ ਤੇ ਦੇਖਿਆ ਤਾਂ ਮਾਮਲਾ ਸ਼ੱਕੀ ਹੋਣ ਤੇ ਇਹ ਸਾਰੀ ਜਾਣਕਾਰੀ ਰਾਮੇਸ਼ਵਰ ਤੋਂ ਅੱਡ ਰਹਿ ਰਹੇ ਮੁੰਡੇ ਸ਼ੁਸ਼ੀਲ ਨੂੰ ਦਿੱਤੀ।

ਜਦ ਉਸ ਨੇ ਆ ਕੇ ਦੇਖਿਆ ਤਾਂ ਇਸ ਕਤਲ ਦੀ ਵਾਰਦਾਤ ਤੋਂ ਪਰਦਾ ਉੱਠ ਗਿਆ ਤਾਂ ਉਸ ਨੇ ਤੁਰੰਤ ਪਿੰਡ ਦੇ ਸਰਪੰਚ ਅਤੇ ਲੋਕਾਂ ਨੂੰ ਇੱਕਠਾ ਕਰਕੇ ਘਟਲਾ ਦੀ ਜਾਣਾਕਰੀ ਥਾਣਾ ਟਿੱਬਾ ਵਿੱਚ ਦਿੱਤੀ ਤਾਂ ਸੂਚਨਾ ਪਾ ਕੇ ਥਾਣਾ ਮੁਖੀ ਸੁਖਦੇਵ ਰਾਜ ਖੁਦ ਘਟਨਾ ਵਾਲੀ ਥਾਂ ਤੇ ਪਹੁੰਚ ਗਿਆ ਅਤੇ ਅੱਧ ਜਲੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਦੋਸ਼ੀ ਨੂੰ ਵੀ ਆਪਣੀ ਹਿਰਾਸਤ ਵਿੱਚ ਲੈ ਲਿਆ।ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵੱਲੋਂ ਕੁਝ ਸਮੇਂ ਪਹਿਲਾਂ ਆਪਣੇ ਵੱਡੇ ਭਾਈ ਤੇ ਵੀ ਕਾਤਿਲਾਨਾ ਹਮਲਾ ਕੀਤਾ ਗਿਆ ਸੀ।ਦੋਸ਼ੀ ਰਮੇਸ਼ਵਰ ਪਾਲ ਕਿਸੀ ਨਿੱਜੀ ਹਸਪਤਾਲ ਵਿੱਚ ਚੌਂਕੀਦਾਰ ਦੀ ਨੌਕਰੀ ਕਰਦਾ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।ਦੋਸ਼ੀ ਦੇ ਖਿਲਾਫ ਹੱਤਿਆ ਅਤੇ ਸਬੂਤ ਖਤਮ ਕਰਨ ਦੀ ਧਾਰਾਵਾਂ ਸਹਿਤ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

Related posts

ਆਹ ਪਤੰਦਰ ਨੇ ਪੁਲਿਸ ਮੁਲਾਜ਼ਮ ਨਾਲ ਨਾਕੇ ਤੇ ਲੈ ਲਿਆ ਪੰ/ ਗਾ/

htvteam

ਨਵਰਾਤਿਆਂ ਵੇਲੇ ਸਮਾਨ ਖਰੀਦਣ ਤੋਂ ਪਹਿਲਾਂ ਕਰ ਲਿਓ ਚੈਕ

htvteam

ਆਹ ਦੇਖੋ ਘਰਾਂ ‘ਚ ਵੜ੍ਹ-ਕੇ ਜਨਾ—–ਨੀਆਂ ‘ਤੋਂ ਕੀ ਮੰਗਦੇ ਸੀ ? ਪ-ਖੰ-ਡੇ ਬਾਬੇ

htvteam

Leave a Comment