Htv Punjabi
Punjab Video

SGPC ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਕਰਤਾ ਵੱਡਾ ਐਲਾਨ ?

ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਐਸ.ਜੀ.ਪੀ.ਸੀ. ਵੱਲੋਂ ਵੱਡੀ ਸਹਾਇਤਾ
ਦੋ ਕਰੋੜ ਰੁਪਏ ਦਾ ਹੜ ਪ੍ਰਭਾਵਿਤ ਰਾਹਤ ਫੰਡ ਐਲਾਨਿਆ
ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲੋਂ ਐਂਬੂਲੈਂਸ,ਦਵਾਈਆਂ ਪਹੁੰਚਾਈਆਂ ਜਾ ਰਹੀਆਂ
ਧਾਮੀ ਨੇ ਸਰਕਾਰ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਕੀਤੀ ਅਪੀਲ
ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਮਾਗਮ ਅਨੰਦਪੁਰ ਸਾਹਿਬ – ਅੱਜ ਸ੍ਰੀ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਬਾਬਾ ਜੀਵਨ ਸਿੰਘ ਜੀ ਉਹ ਮਹਾਨ ਸੂਰਬੀਰ ਸਿੱਖ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸ਼ਰਧਾ ਸਹਿਤ ਅਨੰਦਪੁਰ ਲਿਆਂਦਾ। ਇਸ ਪਵਿੱਤਰ ਯਾਦਗਾਰ ਮੌਕੇ ਤੇ ਨਿਹੰਗ ਸਿੰਘਾਂ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਧਾਰਮਿਕ ਮਾਹੌਲ ਵਿੱਚ ਨਗਰ ਕੀਰਤਨ ਦੀ ਸ਼ੁਰੂਆਤ ਸ੍ਰੀ ਧੂੜੀ ਸਾਹਿਬ ਤੋਂ ਕੀਤੀ ਗਈ ਜੋ ਹੁਣ ਵੱਖ-ਵੱਖ ਰਾਜਾਂ ਵਿੱਚੋਂ ਹੁੰਦਾ ਹੋਇਆ 23 ਜਨਵਰੀ 2025 ਨੂੰ ਅਨੰਦਪੁਰ ਸਾਹਿਬ ਪਹੁੰਚੇਗਾ। ਸੰਗਤਾਂ ਵੱਲੋਂ ਵੱਡੇ ਪੱਧਰ ਤੇ ਭਾਗੀਦਾਰੀ ਕੀਤੀ ਜਾ ਰਹੀ ਹੈ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਕੌਮ ਅਜੇ ਵੀ ਗੁਰੂ ਸਾਹਿਬਾਂ ਦੇ ਬਲੀਦਾਨਾਂ ਨੂੰ ਆਪਣੇ ਦਿਲਾਂ ਵਿੱਚ ਜੀਵੰਤ ਰੱਖਦੀ ਹੈ।

ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਹਾਲ ਹੀ ਦੇ ਹੜ੍ਹ ਕਾਰਨ ਪੰਜਾਬ ਦੇ ਪਠਾਨਕੋਟ ਤੋਂ ਸੁਲਤਾਨਪੁਰ ਲੋਧੀ ਤੱਕ ਵੱਡੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹਜ਼ਾਰਾਂ ਏਕੜ ਫਸਲਾਂ ਨਸ਼ਟ ਹੋ ਗਈਆਂ, ਘਰ ਪਾਣੀ ਵਿੱਚ ਡੁੱਬ ਗਏ ਅਤੇ ਪਸ਼ੂਆਂ ਦੀ ਵੱਡੀ ਹਾਨੀ ਹੋਈ। ਐਸ.ਜੀ.ਪੀ.ਸੀ. ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਵੱਖ-ਵੱਖ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਲੋਕਾਂ ਦੀ ਹਰ ਮੰਗ ਨੂੰ ਤੁਰੰਤ ਪੂਰਾ ਕੀਤਾ ਜਾਵੇ।

ਐਸ.ਜੀ.ਪੀ.ਸੀ. ਦੇ ਮੁਲਾਜ਼ਮਾਂ ਵੱਲੋਂ ਦੋ ਕਰੋੜ ਰੁਪਏ ਦਾ ਰਾਹਤ ਫੰਡ ਇਕੱਠਾ ਕੀਤਾ ਗਿਆ ਹੈ। ਪਹਿਲਾ ਇੱਕ ਕਰੋੜ ਦਾ ਚੈੱਕ ਅੱਜ ਜਾਰੀ ਕੀਤਾ ਗਿਆ ਹੈ ਜਦਕਿ ਦੂਜਾ ਚੰਦ ਦਿਨਾਂ ਵਿੱਚ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਈ ਦਾਨੀਆਂ ਨੇ ਨਿੱਜੀ ਤੌਰ ਤੇ ਵੀ ਦਾਨ ਦਿੱਤਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਆਏ ਸੰਗਤਾਂ ਦੇ ਯੋਗਦਾਨ ਸ਼ਾਮਲ ਹਨ।

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲੋਂ ਐਂਬੂਲੈਂਸ ਸੇਵਾ ਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ। ਸਾਥ ਹੀ ਬੱਚਿਆਂ ਲਈ ਸੁੱਕਾ ਦੁੱਧ, ਮੱਛਰਦਾਨੀਆਂ ਅਤੇ ਰੋਜ਼ਾਨਾ ਦੀ ਵਰਤੋਂ ਵਾਲਾ ਸਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਮਹਿਸੂਸ ਨਾ ਹੋਵੇ।

ਧਾਮੀ ਨੇ ਸਰਕਾਰਾਂ ਨੂੰ ਕੜੇ ਸ਼ਬਦਾਂ ਵਿੱਚ ਘੇਰਦਿਆਂ ਕਿਹਾ ਕਿ ਜੇ ਡੈਮਾਂ ਤੋਂ ਸਮੇਂ ਸਿਰ ਪਾਣੀ ਛੱਡਿਆ ਜਾਂਦਾ ਤਾਂ ਇਹ ਕਾਲਖੰਡ ਨਾ ਬਣਦਾ। ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਘੱਟੋ-ਘੱਟ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦੇਵੇ ਤਾਂ ਕਿ ਉਹ ਦੁਬਾਰਾ ਆਪਣੀ ਜੀਵਨ ਰਹਿਣੀ ਸ਼ੁਰੂ ਕਰ ਸਕਣ। ਪ੍ਰਧਾਨ ਧਾਮੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਰਾਹਤ ਕਾਰਜਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੇਂਦਰ ਨੇ ਕਿਸਾਨਾਂ ਦੇ ਮਸਲੇ ਦਾ ਕੱਢਿਆ ਆਹ ਹੱਲ ?

htvteam

ਕਰਫਿਊ ‘ਚ ਏਸ ਸ਼ਹਿਰ ਦੇ ਲੋਕਾਂ ਨੂੰ ਸੁਣਨ ਲੱਗੀ ਅਜੀਬ ਕਿਸਮ ਦੀ ਆਵਾਜ਼, ਫੇਰ ਰੋਟੀ ਛੱਡ ਆਸਮਾਨ ਦੇਖਣ ਲਈਘਰਾਂ ‘ਚੋਂ ਬਾਹਰ ਆਏ ਸੈਂਕੜੇ ਲੋਕ

Htv Punjabi

ਸਾਰੇ ਕੰਮ ਛੱਡਕੇ ਆਹ ਵੀਡਓ ਦੇਖੋ

htvteam

Leave a Comment