Htv Punjabi
Punjab

ਪੰਜਾਬ ‘ਚ ਕਾਂਗਰਸ ਦੇ ਵੱਡੇ ਦਿੱਗਜ ਕਰਨਗੇ ਖੇਤੀ ਬਿੱਲਾਂ ਦਾ ਵਿਰੋਧ, ਪੰਜਾਬ ਤੋਂ ਦਿੱਲੀ ਤੱਕ ਰੋਡ ਸ਼ੋਅ

ਸੰਸਦ ‘ਚ ਖੇਤੀ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਲਗਾਤਾਰ ਕਿਸਾਨਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਹੁਣ ਕਾਂਗਰਸ ਵੱਲੋਂ ਇਹਨਾਂ ਬਿੱਲਾਂ ਦੇ ਖਿਲਾਫ ਵੱਖ-ਵੱਖ ਸ਼ਹਿਰਾਂ ‘ਚ ਰੋਡ ਸ਼ੋਅ ਕੱਢਣ ਦਾ ਐਲਾਨ ਕੀਤਾ ਹੈ, ਇਸ ਦੇ ਚੱਲਦਿਆਂ ਕਾਂਗਰਸ ਵੱਲੋਂ ਵੱਡੇ ਦਿੱਗਜਾਂ ਨਾਲ ਰੋਡ ਸ਼ੋਅ ਕੱਢਿਆ ਜਾਵੇਗਾ।

ਕਾਬਿਲੇਗੌਰ ਹੈ ਕਿ ਹੁਣ ਪੰਜਾਬ ‘ਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਸ ਰੋਡ ਸ਼ੋਅ ਦਾ ਹਿੱਸਾ ਬਣਨਗੇ।

ਦੋ ਅਕਤੂਬਰ ਤੋਂ ਰੋਡ ਸ਼ੋਆਂ ਦੀ ਸ਼ੁਰੂਆਤ ਹੋਵੇਗੀ ਅਤੇ 4 ਅਕਤੂਬਰ 2020 ਨੂੰ ਪੰਜਾਬ ‘ਚ ਸਮਾਪਤ ਹੋਵੇਗੀ, . ਤੁਹਾਨੂੰ ਦੱਸ ਦਈਏ ਕੇ ਦੋ ਅਕਤੂਬਰ ਨੂੰ ਮੋਗਾ ਜ਼ਿਲੇ ਦੇ ਬੱਧਨੀ ਕਲਾਂ ਤੋਂ ਜਨਤਕ ਮੀਟਿੰਗ ਤੋਂ ਬਾਅਦ ਰੋਡ ਸ਼ੋਅ ਸ਼ੁਰੂ ਹੋਵੇਗਾ, ਇਸ ਦੌਰਾਨ ਰਾਏਕੋਟ, ਲੁਧਿਆਣਾ ‘ਚ ਵੀ ਜਨਤਕ ਮੀਟਿੰਗ ਨਾਲ ਰੋਡ ਸ਼ੋਅ ਦੀ ਸਮਾਪਤੀ ਹੋਵੇਗੀ।

3 ਅਕਤੂਬਰ ਨੂੰ ਸੰਗਰੂਰ ਜ਼ਿਲ੍ਹੇ ‘ਚ ਧੂਰੀ ਤੋਂ ਸ਼ੁਰੂ ਹੋ ਕੇ ਪਟਿਆਲਾ ਸਮਾਣਾ ਮੰਡੀ ‘ਚ ਸ਼ੋਅ ਸਮਾਪਤ ਹੋਵੇਗਾ, ਇਸ ਤੋਂ ਬਾਅਦ 4 ਅਕਤੂਬਰ ਨੂੰ ਪਟਿਆਲਾ ਜ਼ਿਲੇ ਦੇ ਦੇਵੀਗੜ੍ਹ ਤੋਂ ਸ਼ੁਰੂ ਹੋਕੇ ਹਰਿਆਣਾ ਬਾਰਡਰ ‘ਤੇ ਰੋਡ ਸ਼ੋਅ ਸਮਾਪਤ ਹੋਵੇਗਾ।

Related posts

ਦੇਖੋ ਮੁੰਡੇ ਕੀ ਕਰਦੇ ਫੜੇ ਨਿਹੰਗ ਸਿੰਘਾਂ ਨੇ

htvteam

ਜਲੰਧਰ ‘ਚ ਵੋਟਾਂ ਨੂੰ ਲੈ ਕੇ ਦੇਖੋ ਮਾਹੌਲ !

htvteam

ਆਹ ਦੇਖੋ ਮੁੰਡਿਆਂ ਕੋਲੋਂ ਕੀ ਫੜਿਆ

htvteam