Htv Punjabi
Crime Punjab Video

ਪੰਜਾਬ ਚ ਹੋ ਰਹੇ ਧਮਾਕਿਆਂ ਪਿੱਛੇ ਖੁੱਲ੍ਹਿਆ ਰਾਜ

ਅੰਮ੍ਰਿਤਸਰ ਖਾਸਾ ਆਰਮੀ ਕੈਂਪ ਨੇੜੇ ਲੋ-ਇੰਟੈਂਸਿਟੀ ਬਲਾਸਟ
ਡੀਜੀਪੀ ਗੌਰਵ ਯਾਦਵ ਨੇ ਕੀਤਾ ਮੌਕਾ ਮੁਆਇਨਾ
ਪਾਕਿਸਤਾਨੀ ਆਈਐਸਆਈ ਦੀ ਸਾਜ਼ਿਸ਼ ਦਾ ਸ਼ੱਕ
ਮਲਟੀਪਲ ਟੀਮਾਂ ਵੱਲੋਂ ਜਾਂਚ ਜਾਰੀ
ਪੰਜਾਬ ਵਿੱਚ ਅਮਨ ਕਾਇਮ, ਕੁਝ ਤੱਤ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ: ਡੀਜੀਪੀ
ਅੰਮ੍ਰਿਤਸਰ ਦੇ ਖਾਸਾ ਇਲਾਕੇ ਵਿੱਚ ਫੌਜੀ ਕੈਂਪ ਦੇ ਬਾਹਰ ਦੇਰ ਰਾਤ ਹੋਏ ਲੋ-ਇੰਟੈਂਸਿਟੀ ਆਈਈਡੀ ਬਲਾਸਟ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ਵਿੱਚ ਆ ਗਈ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖੁਦ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਆਰਮੀ ਅਧਿਕਾਰੀਆਂ ਅਤੇ ਪੁਲਿਸ ਅਫਸਰਾਂ ਨਾਲ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਡੀਜੀਪੀ ਨੇ ਦੱਸਿਆ ਕਿ ਕਰੀਬ ਰਾਤ 10:50 ਵਜੇ ਇਸ ਧਮਾਕੇ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਤੁਰੰਤ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ਨੂੰ ਸੈਨਿਟਾਈਜ਼ ਕਰਕੇ ਫੋਰੈਂਸਿਕ ਟੀਮਾਂ ਵੱਲੋਂ ਸੈਂਪਲ ਇਕੱਠੇ ਕੀਤੇ ਗਏ।

ਇਸ ਮਾਮਲੇ ਵਿੱਚ ਸੰਬੰਧਤ ਧਾਰਾਵਾਂ ਹੇਠ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਰੰਭਿਕ ਜਾਂਚ ਵਿੱਚ ਇਹ ਲੋ-ਇੰਟੈਂਸਿਟੀ ਐਕਸਪਲੋਜ਼ਨ ਲੱਗਦਾ ਹੈ, ਜਦਕਿ ਡਿਵਾਈਸ ਦੀ ਅਸਲੀ ਪ੍ਰਕਿਰਤੀ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪੁਲਿਸ ਵੱਲੋਂ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੇ ਆਧਾਰ ‘ਤੇ ਮਲਟੀਪਲ ਟੀਮਾਂ ਕੰਮ ਕਰ ਰਹੀਆਂ ਹਨ।

ਡੀਜੀਪੀ ਨੇ ਸ਼ੱਕ ਜਤਾਇਆ ਕਿ ਇਹ ਘਟਨਾ ਪਾਕਿਸਤਾਨ ਦੀ ਆਈਐਸਆਈ ਦੀ ਸਾਜ਼ਿਸ਼ ਹੋ ਸਕਦੀ ਹੈ, ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਤੱਤਾਂ ਨੂੰ ਕਿਸੇ ਵੀ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਗਲਤ ਤੱਤਾਂ ਦੇ ਪ੍ਰਭਾਵ ‘ਚ ਨਾ ਆਉਣ। ਨਾਲ ਹੀ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਕਾਬੂ ‘ਚ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਿਸ ਨੇ ਸਰਦੀਆਂ-ਸਰਦੀਆਂ ਖਾਣ ਲਿਆ ਆਹ ਮਾਲ ਗੱਲ੍ਹਾਂ ਰਹਿਣਗੀਆਂ ਲਾਲ

htvteam

ਦਾਦੇ ਨੇ ਪੋਤੇ ਦੇ ਕਿੱਥੋਂ ਕੱਢੀ ਸਰਿੰ ਜ

htvteam

ਗਲੀ ‘ਚ ਜਨਾਨੀਆਂ ਨੇ ਕੀਤਾ ਅਜਿਹਾ ਕੰਮ, ਛੱਤ ਤੇ ਚੜ੍ਹੇ ਮੁੰਡੇ !

htvteam

Leave a Comment