Htv Punjabi
Punjab Video

ਗਲੀ ‘ਚ ਜਨਾਨੀਆਂ ਨੇ ਕੀਤਾ ਅਜਿਹਾ ਕੰਮ, ਛੱਤ ਤੇ ਚੜ੍ਹੇ ਮੁੰਡੇ !

ਨਸ਼ਾ ਵੇਚਣ ਤੋਂ ਰੋਕਣ ਤੇ ਹੋਇਆ ਹੰਗਾਮਾਂ

ਦੋ ਧੜਿਆਂ ਵਿੱਚ ਚੱਲੇ ਖੂਬ ਇੱਟਾਂ ਰੋੜੇ, ਜ਼ਬਰਦਸਤ ਹੰਗਾਮਾ
ਪੂਰੀ ਘਟਨਾ ਦੀ ਵੀਡਿਉ ਆਈ ਸਾਹਮਣੇ
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਦੋ ਧੜਿਆਂ ਵਿੱਚ ਚੱਲ ਰਹੀ ਪੁਰਾਣੀ ਰੰਜਿਸ਼ ਨੇ ਦੇਖਦੇ ਹੀ ਦੇਖਦੇ ਉਸ ਵੇਲੇ ਖ਼ੂਨੀ ਰੂਪ ਅਖ਼ਤਿਆਰ ਕਰ ਲਿਆ ਜਦੋਂ ਕੁੱਝ ਨੌਜਵਾਨਾਂ ਦਰਮਿਆਨ ਨਸ਼ਾ ਵੇਚਣ ਨੂੰ ਲੈ ਕੇ ਕਹਾ ਸੁਣੀਂ ਹੋ ਗਈ । ਬੱਸ ਫੇਰ ਕੀ ਸੀ ਦੇਖਦੇ ਹੀ ਦੇਖਦੇ ਦੋਵੇਂ ਧੜੇ ਆਹਮੋ ਸਾਹਮਣੇ ਆ ਗਏ ਜਿਹਨਾਂ ਵਲੋਂ ਇੱਕ ਦੂਜੇ ਤੇ ਜੰਮ ਕੇ ਇੱਟਾਂ ਰੋੜਿਆਂ ਦੀ ਬਰਸਾਤ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਸੰਬੰਧੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਘਟਨਾ ਸਥਾਨ ਤੇ ਪਹੁੰਚ ਗਿਆ ਜਿਹਨਾਂ ਵਲੋਂ ਸਥਿਤੀ ਨੂੰ ਕਾਬੂ ਕਰਦਿਆਂ ਇੱਕ ਧੜੇ ਦੇ ਅੱਠ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਦੀ ਮੁਸਤੈਦੀ ਕਾਰਨ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੁੱਝ ਨੌਜਵਾਨ ਜ਼ਖ਼ਮੀ ਹੋ ਗਏ ਹਨ। ਦਰਅਸਲ ਇਹ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਤੋ ਸਾਹਮਣੇ ਆਇਆ ਹੈ ਜਿਥੋਂ ਦੇ ਵਸਨੀਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਗਵਾਂਢੀ ਦੋ ਭਰਾ ਗੌਰਵ ਤੇ ਸੌਰਵ ਨਸ਼ਿਆਂ ਦੀ ਵਿਕਰੀ ਕਰਦੇ ਹਨ ਜਿਹਨਾਂ ਨੂੰ ਅਸੀਂ ਕੁੱਝ ਦਿਨ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਸਾਡੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਹਮਲੇ ਦੌਰਾਨ ਮੇਰੇ ਅਤੇ ਇੱਕ ਹੋਰ ਨੌਜਵਾਨ ਲਵਪ੍ਰੀਤ ਸਿੰਘ ਦੇ ਸੱਟਾ ਲੱਗੀਆਂ ਸਨ ਤੇ ਸਾਡਾ ਇਲਾਜ ਸਿਵਲ ਹਸਪਤਾਲ ਚੱਲ ਰਿਹਾ ਸੀ। ਅੱਜ ਜਿਵੇਂ ਹੀ ਅਸੀਂ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਪਹੁੰਚੇ ਤਾਂ ਗੌਰਵ ਅਤੇ ਸੌਰਵ ਨੇ ਬਾਹਰੋਂ ਵਿਅਕਤੀ ਬੁਲਾ ਕੇ ਸਾਡੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੋਰ ਕੀ ਕਹਿਣਾ ਹੈ ਪੀੜਤ ਨੌਜਵਾਨਾਂ ਦਾ ਆਓ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਾਂ ਦਿੰਦੇ ਹਾਂ,,,,,

ਇਸ ਮਾਮਲੇ ਸਬੰਧੀ ਜਦੋਂ ਆਈ ਓ ਮੂਰਤਾਂ ਸਿੰਘ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ। ਸੰਪਰਕ ਕਰਨ ਤੇ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਇੱਕ ਧਿਰ ਦੇ ਅੱਠ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਦੋਂ ਕਿ ਡੀ ਐਸ ਪੀ ਭੁਲੱਥ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਨਸ਼ਿਆਂ ਨਾਲ ਜੋੜ ਕੇ ਨਾ ਦੇਖਿਆ ਜਾਵੇ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੰਡੇ ਨੇ ਦੋ ਮੁੰਡਿਆਂ ਦੇ ਗਲਤ ਕੰਮ ਦੀ ਬਣਾ ਲਈ ਵੀਡੀਓ

htvteam

ਗੱਡੀਆਂ ਤੇ ਹੁਟਰ ਤੇ ਕਾਲ਼ੀਆਂ ਫਿਲਮਾਂ ਲਾਉਣ ਵਾਲੇ, ਹੋ ਜਾਊ ਸਾਵਧਾਨ ! ਨਹੀਂ ਆ ਜਾਊ ਦਬੰਗ ACP

htvteam

ਜਵਾਨ ਮੁੰਡੇ-ਕੁੜੀਆਂ ਡਾਕਟਰਾਂ ਤੋਂ ਅੰਜੀਰ ਖਾਣ ਦਾ ਸਹੀ ਤਰੀਕਾ ਸਿੱਖੋ

htvteam

Leave a Comment