Htv Punjabi
Punjab

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ। ਕੁਝ ਜ਼ਰੂਰੀ ਟੈਸਟਾਂ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।

ਹਸਪਤਾਲ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਮੁੱਖ ਮੰਤਰੀ ਨੂੰ ਹਸਪਤਾਲ ਕਿਉਂ ਦਾਖਲ ਕਰਵਾਉਣਾ ਪਿਆ।

ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੂੰ ਐਮਰਜੈਂਸੀ ‘ਚ ਹਸਪਤਾਲ ਲਿਆਂਦਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

Related posts

ਦੇਖੋ ਪੁਲਿਸ ਮੁੰਡੇ ਨੂੰ ਕਿਵੇਂ ਕਰਦੀ ਸੀ ਚਿੱਟਾ ਵੇਚਣ ਲਈ ਮਜ਼ਬੂਰ

htvteam

ਡਰਾਈਵਰ ਦੇ ਭਾਬੀਆਂ ਨਾਲ ਸੀ ਸਬੰਧ, ਪੁੱਤਰ ਨੇ ਇੱਕ ਇੱਕ ਕਰਕੇ ਵੱਢਤੀਆਂ ਗਰਦਨਾਂ : ਪੁਲਿਸ, ਬੱਚੀ ਦਾ ਬਿਆਨ ਪੁਲਿਸ ਤੋਂ ਉਲਟ

Htv Punjabi

ਸਿੱਧੂ ਮੂਸੇਵਾਲਾ ਦੇ ਕਾਲਜ ਵਾਲਾ ਚੌਂਕੀਦਾਰ ਪਹੁੰਚਿਆ ਅੰਤਿਮ ਸਸਕਾਰ ‘ਚ 

htvteam

Leave a Comment