Htv Punjabi
Punjab Video

ਬੰਦੇ ਦੀ ਆਹ ਚੀਜ਼ ਦੇਖਕੇ ਮੁੰਡੇ ਦੀ ਵਿਗੜੀ ਨੀਅਤ, ਫੜ੍ਹ ਪਿੱਛੋਂ ?

ਲੁਧਿਆਣਾ ਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸ਼ਰੇਆਮ ਹੋ ਰਹੀਆਂ ਹਨ। ਇਸ ਦੀ ਤਾਜ਼ਾ ਉਦਾਹਰਨ ਅੱਜ ਸਵੇਰੇ ਉਦੋਂ ਵੇਖਣ ਨੂੰ ਮਿਲੀ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਹਮਣੇ ਬਾਈ ਜੀ ਕੋਟਿੰਗ ਦੇ ਮਾਲਿਕ ਜਦੋਂ ਦੁਕਾਨ ਦੇ ਬਾਹਰ ਸਫਾਈ ਕਰ ਰਹੇ ਸਨ ਤਾਂ ਦੋ ਮੋਟਰਸਾਈਕਲ ਸਵਾਰ ਆਏ ਆ ਤੇ ਉਹਨਾਂ ਦੇ ਗਲੇ ਦੇ ਵਿੱਚ ਪਾਈ ਸੋਨੇ ਦੀ ਚੈਨ ਸਨੈਚ ਕਰਕੇ ਲੈ ਗਏ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

ਇਹ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਦੁਕਾਨ ਦੇ ਮਾਲਕ ਕੇਵਲ ਸਿੰਘ ਗਰੇਵਾਲ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਜਦੋਂ ਅੱਜ ਉਹ ਦੁਕਾਨ ਦੇ ਬਾਹਰ ਸਫਾਈ ਕਰ ਰਹੇ ਸਨ ਤਾਂ ਦੋ ਮੋਟਰਸਾਈਕਲ ਸਵਾਰ ਆਏ ਅਤੇ ਉਹਨਾਂ ਵਿੱਚੋਂ ਇੱਕ ਨੇ ਉਤਰ ਕੇ ਉਹਨਾਂ ਦੀ ਚੇਨ ਸਨੈਚ ਕਰ ਲਈ ਉਹਨੇ ਕਿਹਾ ਪਹਿਲਾਂ ਤਾਂ ਉਹ ਅੱਗੇ ਲੰਘ ਗਏ ਸਨ ਪਰ ਉਹਨਾਂ ਨੂੰ ਵੇਖ ਕੇ ਪਿੱਛੇ ਵਾਪਿਸ ਆਏ ਅਤੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਡਿਵੀਜ਼ਨ ਨੰਬਰ ਪੰਜ ਦੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਹੈ ਅਤੇ ਪੁਲਿਸ ਨੇ ਉਹਨਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ ਉਹਨਾਂ ਦੱਸਿਆ ਕਿ ਉਹ ਐਨਆਰਆਈ ਹਨ ਅਜਿਹੀਆਂ ਵਾਰਦਾਤਾਂ ਤੋਂ ਜ਼ਾਹਿਰ ਹੈ ਕਿ ਪੰਜਾਬ ਦੇ ਵਿੱਚ ਐਨਆਰਆਈ ਦਾ ਕੀ ਕੋਈ ਵੀ ਸੁਰੱਖਿਤ ਨਹੀਂ ਹੈ। ਉਹਨਾਂ ਕਿਹਾ ਕਿ ਕ੍ਰਾਈਮ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਗਵੰਤ ਮਾਨ ਦੇ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਪਹਿਲਾਂ; ਕੈਮਰੇ ਮੂਹਰੇ ਆਇਆ ਭਗਤ ਸਿੰਘ ਦਾ ਭਾਣਜਾ

htvteam

ਅਜਨਾਲ਼ਾ ਚ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ

htvteam

ਲੋਕਾਂ ਨੂੰ ਘਰਾਂ ਚ ਬਣਾਉਣੇ ਪਏ ਸ਼ਮਸ਼ਾਨਘਾਟ ?

htvteam

Leave a Comment