Htv Punjabi
Uncategorized

ਮਗਨਰੇਗਾ ਮਜ਼ਦੂਰ ਔਰਤ ਨੂੰ ਪਿਟਬੁੱਲ ਕੁੱਤੇ ਨੇ ਕੱਟਿਆ

ਥਾਣਾ ਕੂੰਮਕਲਾਂ ਦੇ ਪਿੰਡ ਰਜ਼ੂਰ ਵਿਖੇ ਮਗਨਰੇਗਾ ’ਚ ਕੰਮ ਕਰਦੀ ਮਜ਼ਦੂਰ ਔਰਤ ਪਰਮਜੀਤ ਕੌਰ ਨੂੰ ਇੱਕ ਪਿੱਟਬੁੱਲ ਕੁੱਤੇ ਨੇ ਨੋਚ ਖਾਧਾ ਜਿਸ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਬਜ਼ੁਰਗ ਔਰਤ ਦੇ ਲਡ਼ਕੇ ਜਗਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੀ ਮਾਤਾ ਮਗਨਰੇਗਾ ਯੋਜਨਾ ਅਧੀਨ ਪਿੰਡ ਵਿਚ ਕੰਮ ਕਰ ਰਹੀ ਸੀ ਕਿ ਨੇਡ਼੍ਹੇ ਹੀ ਇੱਕ ਵਿਅਕਤੀ ਪਿਟਬੁੱਲ ਕੁੱਤਾ ਘੁਮਾ ਰਿਹਾ ਸੀ। ਮਗਨਰੇਗਾ ਮਜ਼ਦੂਰ ਔਰਤ ਵਲੋਂ ਵਿਅਕਤੀ ਨੂੰ ਕੁੱਤਾ ਦੂਰ ਲਿਜਾਣ ਵੀ ਕਿਹਾ ਪਰ ਉਸਨੇ ਪ੍ਰਵਾਹ ਕੀਤੇ ਬਿਨ੍ਹਾਂ ਕੁੱਤੇ ਦੇ ਗਲ ਵਿਚ ਪਾਈ ਸੰਗਲੀ ਖੋਲ੍ਹ ਦਿੱਤੀ। ਇਸ ਪਿਟਬੁੱਲ ਕੁੱਤੇ ਨੇ ਅਚਾਨਕ ਹੀ ਔਰਤ ’ਤੇ ਧਾਵਾ ਬੋਲ ਦਿੱਤਾ ਅਤੇ ਉਸ ਦੀ ਲੱਤ ਪੂਰੀ ਤਰ੍ਹਾਂ ਨੋਚ ਖਾਧੀ ਜਿਸ ਕਾਰਣ ਉਹ ਗੰਭੀਰ ਜਖ਼ਮੀ ਹੋ ਗਈ। ਜਖ਼ਮੀ ਹਾਲਤ ਵਿਚ ਉਸ ਨੂੰ ਸਮਰਾਲਾ ਸਿਵਲ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਵਲੋਂ ਉਸਦਾ ਇਲਾਜ ਜਾਰੀ ਹੈ। ਪੀਡ਼੍ਹਤ ਪਰਮਜੀਤ ਕੌਰ ਦੇ ਲਡ਼ਕੇ ਜਗਜੀਤ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸਦੀ ਮਾਤਾ ਨੂੰ ਗੰਭੀਰ ਰੂਪ ਵਿਚ ਜਖ਼ਮੀ ਕਰਨ ਵਾਲੇ ਕੁੱਤੇ ਦੇ ਮਾਲਕ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਇਲਾਜ ਕਰ ਰਹੇ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਔਰਤ ਪਰਮਜੀਤ ਕੌਰ ਨੂੰ ਪਿਟਬੁੱਲ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਖਾਧਾ ਜਿਸ ਕਾਰਣ ਉਸਦੀ ਲੱਤ ’ਤੇ 25 ਟਾਂਕੇ ਲਗਾਉਣੇ ਪਏ ਅਤੇ ਖੂਨ ਦਾ ਵਹਾਅ ਜਿਆਦਾ ਹੋਣ ਗਿਆ ਜਿਸ ਕਾਰਣ ਮਰੀਜ਼ ਨੂੰ ਖੂਨ ਵੀ ਚਡ਼ਾਉਣਾ ਪਿਆ। ਫਿਲਹਾਲ ਮਰੀਜ਼ ਖ਼ਤਰੇ ਤੋਂ ਬਾਹਰ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।

Related posts

ਗੁਰਦੁਆਰੇ ਦੇ ਗ੍ਰੰਥੀ ਵੱਲੋਂ ਪਾਠ ਸਿੱਖਣ ਆਈ ਨਾਬਾਲਗ ਕੁੜੀ ਨਾਲ ਕੀਤੀਆਂ ਅਸ਼ਲੀਲ ਹਾਕਤਾਂ ਕੈਮਰੇ ‘ਚ ਹੋਈਆਂ ਕੈਦ, ਦੇਖੋ ਗ੍ਰੰਥੀ ਦੇ ਨਾਲ ਹੋਰ ਕੌਣ ਰਗੜਿਆ ਗਿਆ ਤੇ ਕਿਵੇਂ 

Htv Punjabi

ਪ੍ਰ. ਦਵਿੰਦਰ ਪਾਲ ਸਿੰਘ ਭੁੱਲਰ ਦੀ ਭੈਣ ਸੁਮੇਧ ਸਿੰਘ ਸੈਣੀ ਖਿਲਾਫ ਬਣੀ ਅਦਾਲਤੀ ਗਵਾਹ, 4 ਅਧਿਕਾਰੀਆਂ ਨੂੰ ਪਈਆਂ ਭਾਜੜਾਂ

Htv Punjabi

ਨਹਿਰ ਵਿਚੋਂ 4 ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਸਮੱਗਰੀ ਮਿਲੀ

htvteam