Htv Punjabi
Punjab Video

ਮਾਂ ਤੇ ਪੁੱਤ ਨੇ ਰਲ ਕੇ ਕੀਤਾ ਅਜਿਹਾ ਕੰਮ

24 ਸਾਲ ਬਾਅਦ ਮਾਂ ਨੇ ਪੁੱਤ ਨਾਲ ਕੀਤੀ ਇਕੱਠੇ 12ਵੀਂ
ਸ਼ਾਹਕੋਟ ਵਿੱਚ ਬਣੀ ਪ੍ਰੇਰਣਾ ਦੀ ਮਿਸਾਲ
ਜਲੰਧਰ ਦੇ ਸ਼ਾਹਕੋਟ ਗਾਂਧੀ ਚੌਕ ਸਥਿਤ ਗੋ ਅਹੈੱਡ ਇੰਸਟੀਚਿਊਟ ਆਫ਼ ਸਕਸੈੱਸ ਸ਼ਾਹਕੋਟ ਤੋਂ ਇਕ ਬਹੁਤ ਹੀ ਪ੍ਰੇਰਣਾਦਾਇਕ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਵਿੱਚ ਇੱਕ ਸਕਾਰਾਤਮਕ ਸੁਨੇਹਾ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਰੁਕਾਵਟ ਤੁਹਾਨੂੰ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ।

ਸੰਦੀਪ ਕੌਰ ਅਤੇ ਉਨ੍ਹਾਂ ਦੇ ਪੁੱਤਰ ਜਸ਼ਨਦੀਪ ਸਿੰਘ ਨੇ ਇਕੱਠੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਅਨੁਸਾਰ ਸੰਦੀਪ ਕੌਰ ਆਪਣੇ ਪੁੱਤਰ ਦਾ ਦਾਖਲਾ ਟਿਊਸ਼ਨ ਲਈ ਕਰਵਾਉਣ ਵਾਸਤੇ ਸੰਸਥਾ ਵਿੱਚ ਆਏ ਸਨ। ਇੱਥੇ ਦੇ ਸਿੱਖਿਆ ਵਾਲੇ ਮਾਹੌਲ ਅਤੇ ਵਿਦਿਆਰਥੀਆਂ ਦੀ ਮਿਹਨਤ ਦੇਖ ਕੇ ਉਹ ਖੁਦ ਵੀ ਬਹੁਤ ਪ੍ਰੇਰਿਤ ਹੋਏ।

ਸੰਸਥਾ ਮੁਖੀ ਬਲਜੀਤ ਕੌਰ ਅਤੇ ਅਧਿਆਪਕਾ ਪ੍ਰਭਜੋਤ ਕੌਰ ਦੀ ਪ੍ਰੇਰਣਾ ਅਤੇ ਮਾਰਗਦਰਸ਼ਨ ਹੇਠ ਸੰਦੀਪ ਕੌਰ ਨੇ ਓਪਨ ਸਕੂਲ ਵਿੱਚ ਦਾਖਲਾ ਲਿਆ ਅਤੇ 24 ਸਾਲਾਂ ਦੇ ਲੰਮੇ ਅੰਤਰਾਲ ਤੋਂ ਬਾਅਦ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ। ਸਖ਼ਤ ਮਿਹਨਤ ਅਤੇ ਲਗਨ ਨਾਲ ਮਾਂ ਅਤੇ ਪੁੱਤਰ ਦੋਵਾਂ ਨੇ 12ਵੀਂ ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ।

ਇਹ ਸਫਲਤਾ ਸਿਰਫ਼ ਇਕ ਨਤੀਜਾ ਨਹੀਂ, ਸਗੋਂ ਉਹਨਾਂ ਲੋਕਾਂ ਲਈ ਇੱਕ ਸੁਨੇਹਾ ਹੈ ਜੋ ਜ਼ਿੰਦਗੀ ਦੀਆਂ ਰੁਕਾਵਟਾਂ ਕਰਕੇ ਆਪਣੇ ਸੁਪਨੇ ਅਧੂਰੇ ਛੱਡ ਦਿੰਦੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੋਰਾਂ ਨੇ ਪਹਿਲਾਂ ਮੰਦਿਰ ਵਿੱਚ ਮੱਥਾ ਟੇਕਿਆ, ਫਿਰ ਇੰਝ ਚੁਰਾਏ ਮੁਕੁਟ, ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ

Htv Punjabi

ਅਜਿਹੀਆਂ ਕੁੜੀਆਂ ਅਤੇ ਨੌਜਵਾਨਾਂ ਤੋਂ ਬਚਕੇ ਰਹੋ

htvteam

ਬੱਚਿਆਂ ਦੇ ਸਾਹਮਣੇ ਹੀ ਮਾਸਟਰਾਂ ਨੇ ਕਲਾਸ ‘ਚ ਕੀਤਾ ਸ਼ਰਮਨਾਕ ਕਾਰਾ; ਦੇਖੋ ਵੀਡੀਓ

htvteam

Leave a Comment