ਮਾਮਲਾ ਜਲਾਲਾਬਾਦ ਦੇ ਇੱਕ ਪਿੰਡ ਦਾ ਹੈ, ਜਿੱਥੇ ਦੀ ਰਹਿਣ ਵਾਲੀ ਇੱਕ ਬੱਚੀ ਦੇ ਪਿਤਾ ਦੀ 8 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਪਰਿਵਾਰ ‘ਚ ਉਸਦੀ ਮਾਤਾ ਜੋ ਦਿਮਾਗੀ ਤੌਰ ‘ਤੇ ਠੀਕ ਨਹੀਂ ਹੈ ਅਤੇ ਦੋ ਹੋਰ ਭੈਣ ਭਰਾ ਨੇ | ਦੋ ਵੇਲੇ ਦੀ ਰੋਜ਼ੀ ਰੋਟੀ ਲਈ ਪਰਿਵਾਰ ਦਾ ਆਸਰਾ ਬਣਨ ਦੀ ਕੋਸ਼ਿਸ਼ ‘ਚ ਬੱਚੀ ਇੱਕ ਪੁਲਿਸ ਵਾਲੇ ਦੇ ਘਰ ਉਸਦੀਆਂ ਜੌੜੀਆਂ ਕੁੜੀਆਂ ਦੀ ਦੇਖਭਾਲ ਅਤੇ ਘਰੇਲੂ ਕੰਮਕਾਜ ਲਈ ਨੌਕਰੀ ਕਰਨ ਲੱਗ ਜਾਂਦੀ ਹੈ | ਉਸ ਪੁਲਿਸ ਵਾਲੇ ਦੀ ਘਰਵਾਲੀ ਦਾ ਬੀਤਾ ਨਾਂ ਦਾ ਇੱਕ ਬੰਦਾ ਭਰਾ ਬਣਿਆ ਹੋਇਆ ਹੈ |
ਕੁੱਝ ਦਿਨ ਪਹਿਲਾਂ ਜਦ ਬੱਚੀ ਆਪਣੇ ਪੈਸੇ ਲੈਣ ਮਾਲਕਣ ਯਾਨੀ ਪੁਲਿਸ ਵਾਲੇ ਦੀ ਘਰਵਾਲੀ ਕੋਲ ਜਾਂਦੀ ਹੈ ਤਾਂ ਉਹ ਬੱਚੀ ਨੂੰ ਅੱਗੇ ਬੀਤੇ ਕੋਲ ਭੇਜ ਦਿੰਦੀ ਹੈ ਤੇ ਫੇਰ ਅੱਗੇ ਬੱਚੀ ਨਾਲ ਜੋ ਹੈਵਾਨੀਅਤ ਹੁੰਦੀ ਹੈ ਸੁਣੋ ਉਸਦੀ ਹੀ ਜ਼ੁਬਾਨੀ |
