Htv Punjabi
Punjab Video

ਮੀਹ ਨੇ ਕਿਸਾਨਾਂ ਦੀ ਕਣਕ ਦੀ ਫਸਲ ਕੀਤੀ ਮਿੱਟੀ ?

ਬੇਮੌਸਮੀ ਬਰਸਾਤ ਕਾਰਨ ਫਰੀਦਕੋਟ ਚ ਕਣਕ ਦਾ ਵੱਡਾ ਨੁਕਸਾਨ
ਕਿਸਾਨ ਹੋਏ ਚਿੰਤਤ, 80 ਪ੍ਰਤੀਸ਼ਤ ਹੋ ਗਿਆ ਨੁਕਸਾਨ
ਸਰਕਾਰਾਂ ਸਾਹਮਣੇ ਰੱਖੀ ਮੰਗ
ਪ੍ਰਤੀ ਏਕੜ 50000ਕਿਸਾਨਾਂ ਨੂੰ ਮਿਲਣ
ਫਿਰ ਹੀ ਕਿਸਾਨ ਬਚਣਗੇ-ਕਿਸਾਨ
ਫਸਲ ਹੋਈ ਮਿੱਟੀ ਹੱਥ ਕੁਝ ਵੀ ਨਹੀਂ ਆਉਣਾ – ਕਿਸਾਨਾਂ ਨੇ ਦਰਦ ਬਿਆਨ ਕੀਤਾ
ਬੱਦਲਾਂ ਦੀ ਗੱਜਣ ਨਾਲ ਕਿਸਾਨਾਂ ਦੀਆਂ ਉਮੀਦਾਂ ਟੁੱਟੀਆਂ, ਰੱਬ ਅੱਗੇ ਅਰਦਾਸਾਂ
ਕਿਸਾਨ 6 ਮਹੀਨੇ ਫਸਲ ਨੂੰ ਪੁੱਤਾਂ ਵਾਂਗੂੰ ਪਾਲਦੇ ਹੈ ਪਰ ਜਦੋਂ ਕੁਦਰਤੀ ਕਰੋਪੀ ਆ ਜਾਵੇ ਤਾਂ ਫੇਰ ਕਿਸਾਨ ਕੀ ਕਰੇ ਫ਼ਰੀਦਕੋਟ ਇਲਾਕੇ ਵਿੱਚ ਬੇਮੌਸਮੀ ਬਰਸਾਤ ਅਤੇ ਬਦਲਦੇ ਮੌਸਮ ਨੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕਣਕ ਦੀ ਤਿਆਰ ਖੜੀ ਫਸਲ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਡਿੱਗ ਗਈ ਹੈ, ਜਿਸ ਨਾਲ ਉਤਪਾਦਨ ‘ਤੇ ਭਾਰੀ ਅਸਰ ਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਦੀ ਮਾਰ ਨੇ ਉਨ੍ਹਾਂ ਦੀ ਸਾਰੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾ ਨੇ ਦੱਸਿਆ ਕਿ ਮੌਸਮ ਦੇ ਅਚਾਨਕ ਬਦਲਣ ਨਾਲ ਫਸਲ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਕੁਦਰਤੀ ਆਫ਼ਤ ਕਿਸਾਨਾਂ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਅੱਜ ਦੀ ਬਾਰਿਸ਼ ਨੇ ਉਹਨਾਂ ਦੀ ਮਿਹਨਤ ਨੂੰ ਮਿੱਟੀ ਕਰ ਦਿੱਤਾ ਹੈ ਵਿਆਜ ਚਕ ਕੇ ਫਸਲ ਬੀਜੀ ਸੀ ਪਰ ਅੱਜ ਉਹਨਾਂ ਹੱਥ ਖਰਾਬ ਫਸਲ ਹੈ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਇਸੇ ਤਰ੍ਹਾਂ ਸਾਬਕਾ ਸਰਪੰਚ ਗੁਰਬਿਦਰ ਸਿੰਘ ਨੇ ਵੀ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕਣਕ ਦੇ ਦਾਣੇ ਕਾਲੇ ਪੈ ਗਏ ਹਨ ਅਤੇ ਫਸਲ ਦੀ ਗੁਣਵੱਤਾ ਵੀ ਖਰਾਬ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ 20 ਕੁਇੰਟਲ ਪ੍ਰਤੀ ਏਕੜ ਉਮੀਦ ਸੀ, ਹੁਣ 5 ਕੁਇੰਟਲ ਵੀ ਨਹੀਂ ਮਿਲਣਗੇ। ਇਹ ਹਾਲਾਤ ਕਿਸਾਨਾਂ ਲਈ ਬਹੁਤ ਹੀ ਨਿਰਾਸ਼ਾਜਨਕ ਹਨ। ਉਹਨਾਂ ਇਹ ਬਰਸਾਤ ਹੋਰ ਮੁਸੀਬਤ ਬਣ ਗਈ ਹੈ। ਉਨ੍ਹਾਂ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋਏ ਕਿਹਾ ਕਿ ਜੇ ਮੌਸਮ ਸਾਫ਼ ਹੋਇਆ ਤਾਂ ਕੁਝ ਫਸਲ ਬਚਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਹਨਾਂ ਦੀ ਮਦਦ ਕੀਤੀ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤਪਾਲ ਦੇ ਖਾਸ ਬੰਦੇ ਕਰਨ ਨੂੰ ਫਿਰਦੇ ਸੀ ਆਹ ਕੰ-ਮ, ਪੁਲਿਸ ਨੇ ਪਹਿਲਾਂ ਹੀ ਫੜੇ

htvteam

ਆਹ ਕਿਹੜੀ ਗੱਲ ਪਿੱਛੇ ਲੜ ਪਈਆਂ ਦੋ ਧਿਰਾਂ

htvteam

ਘਰ ‘ਚ ਧੀ ਨੇ ਲਿਆ ਜਨਮ, ਪਰਿਵਾਰ ਨੇ ਪੇਸ਼ ਕੀਤੀ ਮਿਸਾਲ; ਦੇਖੋ ਵੀਡੀਓ

htvteam

Leave a Comment