Htv Punjabi
Punjab Video

ਮੌਸਮ ਨੂੰ ਲੈ ਕੇ ਮੌਸਮ ਵਿਗਿਆਨੀਆਂ ਦੀ ਵੱਡੀ ਚੇਤਾਵਨੀ

ਮੌਸਮ ਨੂੰ ਲੈ ਕੇ ਪੀਏਯੂ ਮੌਸਮ ਵਿਗਿਆਨੀਆਂ ਦੀ ਚੇਤਾਵਨੀ
ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਵੀ ਕਿਸਾਨਾਂ ਨੂੰ ਕੀਤੀ ਅਪੀਲ
ਕਿਹਾ ਜੇਕਰ ਆਉਣ ਵਾਲੇ ਦੋ ਤੋਂ ਦਿਨ ਮੌਸਮ ਹੋਵੇਗਾ ਖਰਾਬ
ਤਾਂ ਵਾਢੀ ਦੇ ਪ੍ਰੋਗਰਾਮ ਨੂੰ ਕੁਝ ਕੀਤਾ ਜਾਵੇ ਲੇਟ
ਕਿਹਾ ਲੁਧਿਆਣਾ ਵਿੱਚ ਨਹੀਂ ਹੋਇਆ ਮੌਸਮ ਨਾਲ ਖਰਾਬਾ
ਪੰਜਾਬ ਭਰ ਵਿੱਚ ਪੁੱਛ ਲਿਆ ਕੁਝ ਦਿਨਾਂ ਤੋਂ ਮੌਸਮ ਵਿੱਚ ਵੱਡੇ ਬਦਲਾਵ ਦੇਖਣ ਨੂੰ ਮਿਲੇ ਹਨ। ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਹਲਕੀ ਬਰਸਾਤ ਤੋਂ ਬਾਅਦ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਫਸਲਾਂ ਦਾ ਖਰਾਬਾ ਵੀ ਹੋਇਆ ਹੈ। ਅਤੇ ਆਉਣ ਵਾਲੇ ਦਿਨਾਂ ਲਈ ਵੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਕਿ ਪੰਜਾਬ ਦੇ ਕਈ ਜਿਲਿਆਂ ਵਿੱਚ ਬਰਸਾਤ ਦੇ ਨਾਲ ਗੜੇਮਾਰੀ ਹੋ ਸਕਦੀ ਹੈ। ਕਿਸਾਨਾਂ ਨੂੰ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ ਉੱਥੇ ਹੀ ਇਸ ਨੂੰ ਲੈ ਕੇ ਜਿਲਾ ਖੇਤੀਬਾੜੀ ਅਫਸਰ ਵੱਲੋਂ ਵੀ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ।

ਜਿਲਾ ਖੇਤੀਬਾੜੀ ਅਫਸਰ ਗੁਰਦੀਪ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਲਗਾਤਾਰ ਮੌਸਮ ਵਿੱਚ ਵੱਡੇ ਬਦਲਾਵ ਦੇਖਣ ਨੂੰ ਮਿਲੇ ਹਨ। ਪੰਜਾਬ ਦੇ ਕਈ ਜਿਲਿਆਂ ਵਿੱਚ ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਖਰਾਬ ਹੋਣ ਦੇ ਸਮਾਚਾਰ ਮਿਲੇ ਹਨ ਪਰ ਲੁਧਿਆਣਾ ਵਿੱਚ ਫਸਲਾਂ ਦਾ ਖਰਾਬਾ ਨਹੀਂ ਹੋਇਆ ਮੀਂਹ ਦੇ ਕਾਰਨ ਸੱਤ ਅੱਠ % ਫਸਲ ਜਰੂਰ ਡਿੱਗੀ ਹੈ । ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਵਿਭਾਗ ਦੇ ਜਾਣਕਾਰੀ ਅਨੁਸਾਰ ਮੀਹ ਦੀ ਸੰਭਾਵਨਾ ਹੈ ਤਾਂ ਕਿਸਾਨਾਂ ਨੂੰ ਜਰੂਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਖੁਸ਼ਕ ਮੌਸਮ ਵਿੱਚ ਹੀ ਫਸਲ ਵੱਢਣੀ ਚਾਹੀਦੀ ਹੈ ਜੇਕਰ ਮੀਹ ਪੈਣ ਤੋਂ ਤੁਰੰਤ ਬਾਅਦ ਵੀ ਫਸਲ ਵੱਢੀ ਜਾਂਦੀ ਹੈ ਜਾਂ ਮੀਂਹ ਵਿੱਚ ਫਸਲ ਵੱਢੀ ਜਾਂਦੀ ਹੈ ਤਾਂ ਫਸਲ ਦਾ ਨੁਕਸਾਨ ਹੁੰਦਾ ਹੈ ਦਾਣਾ ਵੀ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

1 ਚਮਚਾ ਖਾਓ ਗਲੇ ‘ਚ ਰਹਿੰਦੀ ਬਲਗਮ ਬਾਹਰ ਲਿਆਓ

htvteam

ਮੀਂਹ ਤੂਫ਼ਾਨ ਨੇ ਪੱਟੀਆਂ ਧੂੜਾਂ, 16 ਜਿਲ੍ਹਿਆਂ ਚ ਅਲਰਟ !

htvteam

ਜਲੰਧਰ ਦੀ ਇੱਕ ਹੋਰ ਮਹਿਲਾ ਦਾ ਕਨੇਡਾ ਚ ਕਤਲ, ਹਮਲਾਵਰ ਨੇ ਕਤਲ ਤੋਂ ਬਾਅਦ ਆਪ ਵੀ ਆਤਮਹੱਤਿਆ ਕਰ ਲਈ

Htv Punjabi

Leave a Comment