Htv Punjabi
crime news India International Punjab

ਜਲੰਧਰ ਦੀ ਇੱਕ ਹੋਰ ਮਹਿਲਾ ਦਾ ਕਨੇਡਾ ਚ ਕਤਲ, ਹਮਲਾਵਰ ਨੇ ਕਤਲ ਤੋਂ ਬਾਅਦ ਆਪ ਵੀ ਆਤਮਹੱਤਿਆ ਕਰ ਲਈ

ਨੂਰਮਹਿਲ (ਦਵਿੰਦਰ ਕੁਮਾਰ):- ਕੈਨੇਡਾ ਵਿਂੱਚ ਰਹਿੰਦੇ ਅੰਮ੍ਰਿਤਸਰ ਦੇ ਇੱਕ ਨੌਜਵਾਨ ਨੇ ਜਲੰਧਰ ਦੇ ਨੂਰਮਹਿਲ ਤੋਂ ਕੈਨੇਡਾ ਜਾ ਕੇ ਵਸੀ ਇੱਕ ਔਰਤ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ l ਘਟਨਾ ਸੋਮਵਾਰ ਦੀ ਹੈ, ਦੋਨਾਂ ਦੇ ਮ੍ਰਿਤ ਸਰੀਰ ਇੱਕ ਹੀ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਮਿਲੇ ਹਨ l ਪਤਾ ਲੱਗਿਆ ਹੈ ਕਿ ਦੋਨੋਂ ਇੱਕ ਦੂਸਰੇ ਦੇ ਕਰੀਬੀ ਦੋਸਤ ਸਨ l ਨੌਜਵਾਨ ਨੇ ਅਜਿਹਾ ਕਦਮ ਕਿਉਂ ਚੁੱਕਿਆ,ਇਸ ਗੱਲ ਦੀ ਹਲੇ ਤੱਕ ਕੋਈ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ l ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਪੁਲਿਸ ਨੂੰ ਸੋਮਵਾਰ ਦੁਪਹਿਰ ਦੋ ਵਜੇ ਇੱਕ ਅਪਾਰਟਮੈਂਟ ਵਿੱਚ ਨੌਜਵਾਨ ਲੜਕੇ ਅਤੇ ਲੜਕੀ ਦੀ ਲਾਸ਼ ਬਰਾਮਦ ਹੋਈ ਹੈ l ਇਨ੍ਹਾਂ ਦੀ ਪਹਿਚਾਣ ਤਿੰਨ ਸਾਲ ਪਹਿਲਾਂ ਜਲੰਧਰ ਜ਼ਿਲੇ੍ਹ ਦੇ ਨੂਰਮਹਿਲ ਦੇ ਪਿੰਡ ਭੰਡਾਲਾ ਤੋਂ ਜਾ ਕੇ ਵਸੀ 27 ਸਾਲਾ ਸ਼ਰਨਜੀਤ ਕੌਰ ਅਤੇ ਅੰਮ੍ਰਿਤਸਰ ਦੇ ਪਿੰਡ ਖਿਲਚਿਆਂ ਦੇ 35 ਸਾਲਾ ਨਵਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ l

ਮਿਲੀ ਜਾਣਕਾਰੀ ਅਨੁਸਾਰ ਜਿੱਥੇ ਦੋਨਾਂ ਦੇ ਮ੍ਰਿਤ ਸਰੀਰ ਮਿਲੇ ਹਨ, ਨਵਦੀਪ ਸਿੰਘ ਉਸੀ ਅਪਾਰਟਮੈਂਟ ਵਿੱਚ ਰਹਿੰਦਾ ਸੀ l ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਸ਼ਰਨਜੀਤ ਕੋਲ ਕੈਨੇਡਾ ਦੀ ਪੀਆਰ ਸੀ,ਪਰ ਨਵਦੀਪ ਨੇ ਹਾਲ ਹੀ ਵਿੱਚ ਪੀਆਰ ਲਈ ਅਪਲਾਈ ਕੀਤਾ ਸੀ l ਸ਼ੁਰੂਆਤੀ ਰਿਪੋਰਟ ਮੁਤਾਬਿਕ ਦੋਨੌਂ ਗਹਿਰੇ ਦੋਸਤ ਸਨ l ਪਰ ਦੋਨਾਂ ਦੇ ਵਿਵਾਦ ਦਾ ਹਲੇ ਤੱਕ ਕੁਝ ਪਤਾ ਨਹੀਂ ਲੱਗਿਆ ਹੈ l ਫ਼ਿਲਹਾਲ ਪੁਲਿਸ ਇਸ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਆਖ਼ਿਰ ਐਸਾ ਕੀ ਹੋ ਗਿਆ ਕਿ ਗੱਲ ਮਰਨ ਮਾਰਨ ਤੱਕ ਪਹੁੰਚ ਗਈ l ਉੱਥੇ ਹੀ ਦੂਸਰੇ ਪਾਸੇ ਨੂਰਮਹਿਲ ਵਿੱਚ ਘੜੀਆਂ ਦੀ ਦੁਕਾਨ ਚਲਾ ਰਹੇ ਸ਼ਰਨਜੀਤ ਦੇ ਪਿਤਾ ਨੇ ਕਿਹਾ ਕਿ ਕੈਨੇਡਾ ਪੁਲਿਸ ਪੂਰੇ ਮਾਮਲੇ ਦੀ ਗਹਿਰਾਈ ਤੱਕ ਜਾਂਚ ਕਰੇ l ਉਨ੍ਹਾਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਉਹ ਆਪਣੀ ਧੀ ਸ਼ਰਨਜੀਤ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਹੀ ਕਰਨਾਂ ਚਾਹੁੰਦੇ ਹਨ l

Related posts

ਜਦੋਂ ਡਾਕਟਰ ਮਰੀਜ਼ ਦੀ ਸੇਵਾ ਕਰਨ ਨੂੰ ਕਹਿ ਦੇਣ ਫੇਰ ਯੰਗ ਵੈਦ ਨੂੰ ਯਾਦ ਰੱਖ ਲਓ

htvteam

ਦੇਖੋ ਕਿਹੜੀ ਗੱਲ ਪਿੱਛੇ ਮੁੰਡੇ ਦਾ ਪ੍ਰਵਾਸੀ ਨਾਲ ਪਿਆ………

htvteam

ਦੇਖੋ ਕਿਵੇਂ ਭਰੇ ਬਾਜ਼ਾਰ ‘ਚ ਹੋਗੀ ਸੱਪ ਓਏ-ਸੱਪ ਓਏ

htvteam

Leave a Comment