Htv Punjabi
Punjab Video

ਮੌਸਮ ਵਿਭਾਗ ਦੀ ਚੇਤਾਵਨੀ, ਆਹ ਦੋ ਦਿਨ ਘਰਾਂ ਚੋ ਨਾ ਨਿਕਲੋ ਬਾਹਰ !

ਪੰਜਾਬ ਭਰ ਵਿੱਚ ਲਗਾਤਾਰ ਆ ਰਹੇ ਮੌਸਮ ਵਿੱਚ ਬਦਲਾਵ
ਟੁੱਟ ਰਹੇ ਪੁਰਾਣੇ ਰਿਕਾਰਡ, ਮੌਸਮ ਵਿਗਿਆਨੀ ਵੱਲੋਂ ਜਾਣਕਾਰੀ ਸਾਂਝੀ
ਆਉਣ ਵਾਲੇ ਦੋ ਦਿਨਾਂ ਲਈ ਸੰਘਣੀ ਧੁੰਦ ਦੀ ਚਿਤਾਵਨੀ
ਕਿਹਾ ਧੁੰਦ ਨੂੰ ਲੈ ਕੇ ਆਉਣ ਵਾਲੇ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ
50 ਭਰ ਵਿੱਚ ਮੌਸਮ ਵਿੱਚੋਂ ਲਗਾਤਾਰ ਵੱਡੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਜਿੱਥੇ ਸਵੇਰ ਦੇ ਸਮੇਂ ਸੰਘਣੀ ਧੁੰਦ ਦੇਖਣ ਨੂੰ ਮਿਲਦੀ ਹੈ ਉੱਥੇ ਹੀ ਲਗਾਤਾਰ ਧੁੱਪ ਨਾਲ ਵੱਧ ਰਿਹਾ ਤਾਪਮਾਨ ਵੀ ਰਿਕਾਰਡ ਤੋੜ ਰਿਹਾ ਹੈ। ਬਦਲ ਰਿਹਾ ਮੌਸਮ ਸਿਹਤ ਉਪਰ ਵੱਡੇ ਅਸਰ ਪਾਉਂਦਾ ਹੈ ਜਿਸ ਨੂੰ ਲੈ ਕੇ ਮੌਸਮ ਵਿਗਿਆਨੀ ਵੱਲੋਂ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਦੀ ਸਲਾਹ ਦਿੱਤੀ ਗਈ ਹੈ। ਇਨਾ ਹੀ ਨਹੀਂ ਮੌਸਮ ਵਿਗਿਆਨੀ ਵੱਲੋਂ ਆਉਣ ਵਾਲੇ ਦੋ ਦਿਨਾਂ ਲਈ ਜੈਲੋ ਅਲਰਗ ਵੀ ਦੱਸਿਆ ਗਿਆ ਹੈ।

ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਸਮ ਵਿੱਚ ਲਗਾਤਾਰ ਵੱਡੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਉਹਨਾਂ ਨੇ ਕਿਹਾ ਕਿ ਤਾਪਮਨ ਆਮ ਨਾਲੋਂ ਉੱਪਰ ਚੱਲ ਰਹੇ ਹਨ , ਉਹਨਾਂ ਨੇ ਕਿਹਾ ਕਿ ਬੀਤੇ ਦਿਨ ਦਿਨ ਦਾ ਤਾਪਮਾਨ 24.8 ਡਿਗਰੀ ਦਰਜ ਕੀਤਾ ਗਿਆ , ਜਿਹੜਾ ਆਮ ਨਾਲੋ 4.4 ਡਿਗਰੀ ਜਿਆਦਾ ਹੈ । ਉਥੇ ਹੀ ਰਾਤ ਦਾ ਤਾਪਮਾਨ 8.2 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 2.4 ਡਿਗਰੀ ਜਿਆਦਾ ਹੈ ।

ਉਹਨਾਂ ਨੇ ਕਿਹਾ ਕਿ ਬੀਤੇ ਦਿਨ ਦਾ ਦਿਨ ਦਾ ਤਾਪਮਾਨ 24.8 ਡਿਗਰੀ ਪਿਛਲੇ 70 ਸਾਲਾਂ ਦਾ ਦੂਜਾ ਸਭ ਤੋਂ ਵੱਧ ਤਾਪਮਾਨ ਹੈ । ਇਸ ਤੋਂ ਪਹਿਲਾਂ 1978 ਵਿੱਚ 25.3 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ । ਉਹਨਾਂ ਨੇ ਕਿਹਾ ਕਿ ਉੱਥੇ ਹੀ ਆਉਣ ਵਾਲੇ ਦੋ ਦਿਨ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਸੰਘਣੀ ਧੁੰਦੀ ਦੀ ਸੰਭਾਵਨਾ ਹੈ। ਜਿਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਤੜਕਸਾਰ ਸਫਰ ਕਰਨ ਵਾਲੇ ਲੋਕ ਧਿਆਨ ਰੱਖਣ ਕਿਉਂਕਿ ਸਵੇਰ ਦੇ ਸਮੇਂ ਧੁੰਦ ਦਾ ਪ੍ਰਕੋਪ ਜਿਆਦਾ ਹੁੰਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਫ ਵਾਲਾ ਇੰਜਣ ਵਜਾਕੇ ਸੀਟੀ ਕਰਵਾ ਦਿੰਦੈ 20-20 ਸਾਲ ਪੁਰਾਣੇ ਦਰਦਾਂ ਦੀ ਪੀਟੀ

htvteam

ਭਗਵੰਤ ਮਾਨ ਨੂੰ ਸ਼ਰਾਬੀ ਕਹਿ ਕੇ ਛੇੜਣ ਵਾਲੇ ਸੁਖਬੀਰ ਬਾਦਲ ਦਾ ਸਿਆਸੀ ਦਿਮਾਗ ਆਇਆ ਟਿਕਾਣੇ

htvteam

ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਕੀਤੀ ਕਿਸਾਨਾਂ ਨਾਲ ਮਾੜੀ ?

htvteam

Leave a Comment