ਅੰਮ੍ਰਿਤਸਰ: ਸਮਾਜ ਸੇਵਾ ਦੇ ਖੇਤਰ ਵਿੱਚ ਨਵੀ ਪਿਰੜ ਪਾ ਰਹੀ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋ ਹਮੇਸ਼ਾ ਲੋੜਵੰਦ ਅਤੇ ਗਰੀਬ ਲੋਕਾ ਦੀ ਸਹਾਇਤਾ ਲਈ ਕਦਮ ਵਧਾ ਰਹੀ ਹੈ ਅਤੇ ਆਏ ਦਿਨ ਕਿਸੇ ਨਾ ਕਿਸੇ ਪਰਿਵਾਰ ਦੀ ਸਹਾਇਤਾ ਕਰਦੇ ਰਹਿੰਦੇ ਹਨ। ਇਸ ਤਹਿਤ ਅੱਜ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਡਾ ਕੁੰਵਰ ਵਿਸ਼ਾਲ,ਚੇਅਰਮੈਨ ਦੀਪਕ ਸੂਰੀ,ਪ੍ਰਧਾਨ ਕਸ਼ਮੀਰ ਸਹੋਤਾ,ਮੁੱਖ ਸਲਾਹਕਾਰ ਮਨਦੀਪ ਸਿੰਘ (ਮੈਨਜਰ ਸਾਡਾ ਪਿੰਡ) ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਚੋਗਾਵਾਂ ਦੇ ਨਜਦੀਕ ਪੈਂਦੇ ਪਿੰਡ ਮਾਦੋਕੇ ਬਰਾੜ ਵਿੱਖੇ ਇਕ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਰਾਸ਼ਨ ਸਮੱਗਰੀ,ਚੂੜਾ,ਪੰਜ ਸੂਟ,ਜੁੱਤੀ, ਤੇ ਹੋਰ ਜਰੂਰਤ ਦਾ ਸਮਾਨ ਦਿੱਤਾ ਗਿਆ।

ਇਸ ਮੋਕੇ ਚੇਅਰਮੈਨ ਦੀਪਕ ਸੂਰੀ ਤੇ ਮਨਦੀਪ ਸਿੰਘ,ਡਾ ਸੋਢੀ ਨੇ ਵਿਆਹ ਵਾਲੀ ਲੜਕੀ ਨੂੰ ਚੂੜਾਂ ਭੇਂਟ ਕਰਦੇ ਹੋਏ ਅਸ਼ੀਰਵਾਦ ਦਿੰਦੇ ਹੋਏ ਸਾਝੇ ਬਿਆਨ ਰਾਹੀ ਕਿਹਾ ਕਿ ਲਾਈਫ ਕੇਅਰ ਸੁਸਾਇਟੀ ਦੇ ਸਮੂਹ ਮੈਬਰਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਵਿਸ਼ੇਸ ਉਪਰਾਲੇ ਕੀਤੇ ਜਾਦੇ ਹਨ ਤੇ ਲੋੜਵੰਦ ਬੇਟੀਆ ਦੇ ਵਿਆਹ,ਜਰੂਰਤਮੰਦ ਬੱਚਿਆ ਲਈ ਕਾਪੀਆ,ਕਿਤਾਬਾਂ,ਬੂਟ,ਜੁਰਾਬਾਂ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਉਣਾ,ਬਜੁੱਰਗ ਲੋਕਾ ਨੂੰ ਰਾਸ਼ਨ ਦੇਣਾ,ਮੈਡੀਕਲ ਕੈਂਪ ਲਗਾਉਣਾ,ਵੀ੍ਹਲ ਚੇਅਰ,ਟਰਾਈ ਸਾਇਕਲ ਤੇ ਕਈ ਹੋਰ ਪੱਖੌ ਵੀ ਜਰੂਰਤਮੰਦ ਲੋਕਾ ਦੀ ਸਹਾਇਤਾ ਕੀਤੀ ਜਾਦੀ ਹੈ।

ਉਨ੍ਹਾਂ ਕਿਹਾ ਹਰੇਕ ਇਨਸ਼ਾਨ ਨੂੰ ਨਾਮ ਸਿਮਰਨ ਦੇ ਨਾਲ-ਨਾਲ ਆਪਣੀ ਮਹੀਨੇ ਦੀ ਤਨਖਾਹ ਵਿਚੋ ਦਸਵੰਧ ਕੱਢ ਕੇ ਜਰੂਰਤਮੰਦ ਲੋਕਾ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਇਸ ਧਰਤੀ ਤੇ ਆਇਆ ਸਫਲਾ ਹੋ ਸਕੇ।ਇਸ ਮੋਕੇ ਚੇਅਰਮੈਨ ਦੀਪਕ ਸੂਰੀ,ਕਸ਼ਮੀਰ ਸਹੋਤਾ,ਮਨਦੀਪ ਸਿੰਘ,ਭਾਈ ਕ੍ਰਿਪਾਲ ਸਿੰਘ,ਹਰਜਿੰਦਰ ਸਿੰਘ ਅਟਾਰੀ,ਸਤਨਾਮ ਸਿੰਘ,ਫੋਜੀ ਪ੍ਰਮਜੀਤ ਸਿੰਘ,ਐਸ.ਕੇ ਬਿੰਦਰਾਂ,ਪ੍ਰਮਾਰ ਸੰਧੂ,ਰਿਕੂ ਕਾਲੜਾ,ਕਮਲ ਪਾਹਵਾਂ,ਮਹਿਲਾ ਟੀਮ ਦੀ ਪ੍ਰਧਾਨ ਸੰਦੀਪ ਸੰਧੂ,ਰੂਪਾ ਸ਼ਰਮਾ,ਕੁਲਦੀਪ ਕੌਰ,ਰਚਨਾ,ਚਰਨਜੀਤ ਕੌਰ,ਅਮਨਦੀਪ ਕੌਰ,ਸੰਗੀਤਾ ਕਪੁਰ ਆਦਿ ਹਾਜਰ ਸਨ।
