Htv Punjabi
Punjab

ਵੱਡੀ ਖਬਰ: ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਕੇਐੱਲਐੱਫ ਦੇ 2 ਸਾਥੀ ਗ੍ਰਿਫਤਾਰ ਨਿਸ਼ਾਨੇ ‘ਤੇ ਸਨ ਪੰਜਾਬ ਦੇ ਕਈ ਹਿੰਦੂ ਨੇਤਾ

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਮੁੱਠਭੇੜ ਦੇ ਬਾਅਦ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ 2 ਸ਼ੱਕੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ। ਮੁਠਭੇੜ ਸ਼ਨੀਵਾਰ ਰਾਤ ਨੂੰ ਹੋਈ। ਦੱਸਿਆ ਗਿਆ ਹੈ ਇਹਨਾਂ ਦੇ ਨਿਸ਼ਾਨੇ ‘ਤੇ ਪੰਜਾਬ ਦੇ ਕਈ ਹਿੰਦੂ ਨੇਤਾ ਸਨ। ਗਿ੍ਰਫਤਾਰ ਕੀਤੇ ਗਏ ਸ਼ੱਕੀਆਂ ਦੀ ਪਛਾਣ ਭੁਪਿੰਦਰ ਸਿੰਘ ਓਰਫ ਦਿਲਾਵਰ ਸਿੰਘ ਅਤੇ ਕੁਲਵੰਤ ਸਿੰਘ ਨਿਵਾਸੀ ਰਾਏਕੋਟ ਲੁਧਿਆਣਾ ਦੇ ਤੌਰ ‘ਤੇ ਕੀਤੀ ਗਈ ਹੈ।


ਫੜੇ ਗਏ ਦੋਹਾਂ ਸ਼ੱਕੀਆਂ ਨੇ ਕੁਝ ਦਿਨ ਪਹਿਲਾਂ ਰਾਏਕੋਟ ‘ਚ ਇੱਕ ਪਾਣੀ ਦੀ ਟੈਂਕੀ ਅਤੇ ਤਹਿਸੀਲ ਦਫਤਰ ‘ਚ ਕੇਸਰੀ ਝੰਡਾ ਲਹਿਰਾਇਆ ਸੀ। ਇਸ ਦੇ ਬਾਅਦ ਦੋਹੇ ਦਿੱਲੀ ਰਵਾਨਾ ਹੋ ਗਏ ਸਨ। ਉਹਨਾਂ ਤੋਂ ਜਿਹੜੇ ਮੋਬਾਇਲ ਮਿਲੇ ਹਨ ਉਨ੍ਹਾਂ ‘ਚ ਐੱਸਵਾਈਐੱਲ ( ਸਤਲੁਜ-ਯਮੁਨਾ ਲੰਿਕ) ਦੀਆਂ ਤਸਵੀਰਾਂ ਤੇ ਵੀਡੀਓ ਮਿਲੇ ਹਨ, ਜਿਹੜੇ ਕੇ ਪਾਕਿਸਤਾਨ ਭੇਜੀਆਂ ਗਈਆਂ ਸਨ।


ਦੋਹਾਂ ਦੇ ਖਿਲਾਫ ਪੰਜਾਬ ‘ਚ ਕਈ ਕੇਸ ਦਰਜ ਹਨ। ਦਿੱਲੀ ਦੇ ਡਿਪਟੀ ਪੁਲਿਸ ਕਮਿਸ਼ਨਰ ( ਸਪੈਸ਼ਲ ਸੈੱਲ) ਸੰਜੀਵ ਯਾਦਵ ਨੇ ਦੱਸਿਆ ਹੈ ਕਿ ਇਹਨਾਂ ਦੇ ਕੋਲੋ 7 ਪਿਸਟਲਾਂ ਅਤੇ 45 ਗੋਲੀਆਂ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਅੱਤਵਾਦੀ ਟਾਰਗੇਟ ਕਿਲੰਿਗ ਦੇ ਲਈ ਹਥਿਆਰ ਲੈਣ ਦਿੱਲੀ ਪਹੁੰਚੇ ਹੋਏ ਸਨ ਅਤੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ ‘ਚ ਸਨ।

Related posts

ਹੁਣ ਪਿੱਤਾ ਕਢਵਾਉਣ ਦੀ ਲੋੜ ਨਹੀਂ ਦੇਖੋ ਪਿੱਤੇ ‘ਚੋਂ ਕਿਵੇਂ ਮੋਮ ਵਾਂਗੂੰ ਪਿਘਲ ਜਾਂਦੀਆਂ ਨੇ ਪੱਥਰੀਆਂ

htvteam

ਲਓ ਜੀ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ, ਸਰਕਾਰ ਦੇਣ ਜਾ ਰਹੀ ਹੈ ਕਿਸਾਨਾਂ ਨੂੰ ਵੱਡਾ ਤੋਹਫ਼ਾ

htvteam

ਗਲੀ ਚ ਖੜ੍ਹੇ ਮੁੰਡੇ ਦੇ ਗਲਤ ਥਾਂ ਤੇ ਮਾਰੀ ਗੋ₹ ਲੀ

htvteam