Htv Punjabi
Punjab

ਕਰੋਨਾ ਨੂੰ ਲੈ ਗਲਤ ਜਾਣਕਾਰੀ ਦੇਣ ਵਾਲਿਆਂ ਤੇ ਸਖਤ ਕਾਰਵਾਈ ਕਰਨ ਡੀਜੀਪੀ: ਕੈਪਟਨ

ਕੋਵਿਡ ਨੂੰ ਲੈਕੇ ਗਲਤ ਜਾਣਕਾਰੀ ਦੇਣ ਵਾਲਿਆਂ ਦੇ ਖਿਲਾਫ ਸਿੰਕਜਾ ਕਸਦੇ ਹੋਏ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਹਨ ਕੇ ਮਾਹਾਮਾਰੀ ਸੰਬੰਧੀ ਅਫਵਾਹਾਂ ਫੈਲਾਉਣ ਵਾਲੇ ਲੋਕਾਂ ਅਤੇ ਕੋਵਿੰਡ ਸੰਬੰਧੀ ਝੂਠਾ ਪ੍ਰਚਾਰ ਕਰਨ ਵਾਲੇ ਵੈੱਬ ਚੈਨਲਾਂ ‘ਤੇ ਕੜੀ ਕਾਰਵਾਈ ਕੀਤੀ ਜਾਵੇ। ਸੀਐੱਮ ਨੇ ਇਹ ਵੀ ਕਿਹਾ ਹੈ ਕਿ ਵਿਦੇਸ਼ਾਂ ‘ਚ ਬੈਠੇ ਭਾਰਤ ਵਿਰੋਧੀ ਤੱਤਾਂ ਵਲੋਂ ਦਿੱਤੇ ਗਏ ਬਿਆਨਾਂ ‘ਤੇ ਵੀ ਨਜ਼ਰ ਰੱਖੀ ਜਾਵੇ ਅਤੇ ਅਜਿਹੇ ਲੋਕਾਂ ‘ਤੇ ਕੇਸ ਦਰਜ ਕੀਤੇ ਜਾਣ , ਭਾਵੇਂ ਉਹ ਕਿਸੇ ਵੀ ਕੋਨੇ ‘ਤੇ ਬੈਠ ਕੇ ਸੋਸ਼ਲ ਮੀਡੀਆ ਜਾਂ  ਚੈਨਲਾਂ ‘ਤੇ ਅਜਿਹਾ ਪ੍ਰਚਾਰ ਕਰਦੇ ਹੋਣ। ਇਹ ਹਦਾਇਤਾਂ ਪੰਜਾਬ ਪੁਲਿਸ ਵੱਲੋਂ ਰਾਜਭਰ ‘ਚ ਅਫਵਾਹਾਂ ਫੈਲਾਉਣ ਵਾਲੇ ਤੱਤਾਂ ਦੇ ਖਿਲਾਫ ਮਾਮਲੇ ਦਰਜ ਕਰਨ ਦੀ ਮੁਹਿੰਮ ਦੇ ਦੌਰਾਨ ਜਾਰੀ ਕੀਤੀ ਗਈ ਹੈ।


ਇਸ ਬਾਬਤ ਡੀਜੀਪੀ ਨੇ ਕਿਹਾ ਹੈ ਕਿ ਕੋਵਿਡ ਦੀ ਸਹੀ ਜਾਣਕਾਰੀ ਨਾ ਦੇਣ ਵਾਲੀਆਂ ਵੀਡੀਓ, ਹਸਪਤਾਲਾਂ ‘ਚ ਇਲਾਜ ਕਰਵਾਉਣ ਦੇ ਰਸਤੇ ‘ਚ ਰੁਕਾਵਟ ਪੈਦਾ ਕਰਨ ਵਾਲੇ 8 ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ‘ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੀ ਸ਼ਾਮਿਲ ਹਨ। ਕਾਬਿਲੇਗੌਰ ਹੈ ਕਿ ਲੰਬੇ ਸਮੇਂ ਤੋਂ ਜਿੱਥੇ ਸਰਕਾਰਾਂ ਵੱਲੋਂ ਕਰੋਨਾ ਮਾਹਾਮਾਰੀ ਦੇ ਚੱਲਦਿਆਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ‘ਚ ਲੋਕਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ, ਉੱਥੇ ਹੀ ਸਮਾਜ ‘ਚ ਅਜਿਹੇ ਤੱਥ ਵੀ ਹਨ ਜੋ ਇਸ ਬਾਰੇ ਗਲਤ ਜਾਣਕਾਰੀ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ।

Related posts

ਮਸ਼ੂਕ ਨੂੰ ਮਿਲਣ ਗਿਆ ਆਸ਼ਕ ਕੁੜੀ ਦੀ ਮਾਂ ਨੇ ਫੂਕਿਆ, ਧੂਹ ਧੂਹ ਕਰਦੇ ਆਸ਼ਕ ਦੀ ਹਾਲਤ ਦੇਖ ਨੀਂ ਹੁੰਦੀ

Htv Punjabi

ਇਸ਼ਕ ‘ਚ ਅੰਨ੍ਹੀ ਬਾਥਰੂਮ ‘ਚ ਪਾ ਰਹੀ ਸੀ ਪਿਆਰ ਦੀਆਂ ਪੀਂਘਾਂ

htvteam

ਆਹ ਤਾਂ ਹੱਦ ਹੀ ਹੋ ਗਈ

htvteam