Htv Punjabi
Punjab Video

ਸਰਪੰਚਣੀ ਦੇ ਮੂੰਹੋਂ ਸੁਣੋ ਕਿਓਂ ਕਰਨੀ ਪਈ ਵੀਡੀਓ ਵਾਇਰਲ

ਮਾਮਲਾ ਜਿਲ੍ਹਾ ਲੁਧਿਆਣਾ ਦੇ ਹਲਕਾ ਦਾਖਾ ਅਧੀਨ ਪੈਂਦੇ ਪਿੰਡ ਮੰਡਿਆਨੀ ਦਾ ਹੈ, ਜਿੱਥੇ ਦੀ ਨੌਜਵਾਨ ਸਰਪੰਚ ਬੀਬੀ ਗੁਰਪ੍ਰੀਤ ਕੌਰ ਪਿੰਡ ਦੇ ਹੀ ਕੁੱਝ ਪਰਿਵਾਰਾਂ ਵੱਲੋਂ ਬੇਹੱਦ ਪ੍ਰੇਸ਼ਾਨ ਸੀ ਕਿਓਂਕਿ ਉਹ ਪਰਿਵਾਰ ਸ਼ਰੇਆਮ ਚਿੱਟਾ ਵੇਚ ਰਹੇ ਸਨ | ਇਸ ਸਰਪੰਚ ਬੀਬੀ ਦੇ ਮੁਤਾਬਿਕ ਪਿੰਡ ਦਾ ਆਹ ਹਾਲ ਸੀ ਕਿ ਇੱਕ ‘ਚ ਹੀ ਦੂਰੋਂ ਦੂਰੋਂ ਆ ਹਜ਼ਾਰ ਦੇ ਕਰੀਬ ਨਸ਼ੇੜੀ ਇਹਨਾਂ ਪਰਿਵਾਰਾਂ ਤੋਂ ਨਸ਼ਾ ਖਰੀਦ ਕੇ ਲਿਜਾਂਦੇ | ਸਰਪੰਚ ਨੇ ਕਈ ਵਾਰ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਪਰ ਪੁਲਿਸ ਹਰ ਵਾਰ ਸਬੂਤ ਦੇਣ ਦੀ ਗੱਲ ਆਖਦੀ | ਫੇਰ ਹਾਰ ਕੇ ਸਰਪੰਚ ਗੁਰਪ੍ਰੀਤ ਕੌਰ ਨੇ ਪਿੰਡ ਵਾਲਿਆਂ ਦੇ ਨਾਲ ਮਿਲ ਕੇ ਲੁਧਿਆਣਾ ਫ਼ਿਰੋਜ਼ਪੁਰ ਰੋਡ ‘ਤੇ ਧਰਨਾ ਲਗਾ ਦਿੱਤਾ | ਜਿਸਤੋਂ ਬਾਅਦ ਧਰਨਾ ਚੁਕਵਾਉਣ ਆਈ ਪੁਲਿਸ ਦੀ ਹਾਜ਼ਰੀ ‘ਚ ਗੁਰਪ੍ਰੀਤ ਨੇ ਜਦ ਪਿੰਡ ‘ਚ ਰੇਡ ਕੀਤੀ ਤਾਂ ਪੁਲਿਸ ਵਾਲੇ ਵੀ ਇੱਕ ਦੂਜੇ ਦਾ ਮੂੰਹ ਵੇਖਦੇ ਰਹਿ ਗਏ |

Related posts

ਮੁੰਡਿਆਂ ਨੇ ਆਪਣੀ ਦਾਦੀ ਦੇ ਉਮਰ ਦੀ ਬਜ਼ੁਰਗ ਮਾਤਾ ਵੀ ਨਹੀਂ ਬਖਸ਼ੀ

htvteam

ਬਿਕਰਮ ਮਜੀਠੀਆ ਨੇ ਲਲਕਾਰਿਆ CM ਮਾਨ

htvteam

ਦਿਨ ਦਿਹਾੜ੍ਹੇ ਏ.ਟੀ.ਐਮ ਨੂੰ ਪੈ ਗਏ ਬੰਦੇ

htvteam