ਅੰਮ੍ਰਿਤਸਰ ਪਾਕਿਸਤਾਨ ਤੋਂ ਇਕ ਮੁਸਲਿਮ ਭਾਈਚਾਰੇ ਦਾ ਜੱਥਾ ਅਟਾਰੀ ਵਾਘਾ ਸਰਹੱਦ ਪੁੱਜਾ 94 ਦੇ ਕਰੀਬ ਮੁਸਲਿਮ ਸ਼ਰਧਾਲੂਆਂ ਦਾ ਜਥਾ ਭਾਰਤ ਵਿੱਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਆਇਆ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਮੁਸਲਿਮ ਭਾਈਚਾਰੇ ਦਾ ਜਥਾ ਭਾਰਤ ਵਿਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਆਇਆ ਹੈ ਇਸ ਜੱਥੇ ਵਿੱਚ 94 ਦੇ ਕਰੀਬ ਮੁਸਲਿਮ ਭਾਈਚਾਰੇ ਦੇ ਲੋਕ ਹਨ ਇਹ ਜਥਾ ਦਿੱਲੀ ਵਿੱਚ ਦਰਗਾਹ ਹਜਰਤ ਖਵਾਜਾ ਨਿਜ਼ਾਮੁਦੀਨ ਔਲੀਆ ਦੀ ਦਰਗਾਹ ਤੇ ਮੇਲਾ ਮਨਾਉਣ ਲਈ ਜਾ ਰਹੇ ਹਨ ਦੇ ਜੱਥੇ ਨੂੰ ਦਸ ਦਿਨ ਦਾ ਵੀਜ਼ਾ ਮਿਲਿਆ ਹੈ ਤੇ ਉਣਾ ਕਿਹਾ ਕਿ ਅਸੀ ਅੱਠ ਦਿਨ ਹੀ ਭਾਰਤ ਵਿੱਚ ਰਹਾਂਗੇ।
ਇਸ ਜੱਥੇ ਦੀ ਅਗਵਾਈ ਮੁਹੰਮਦ ਮੁਜਾਹਿਦ ਕਰ ਰਹੇ ਹਨ ਇਸ ਮੌਕੇ ਗੱਲਬਾਤ ਕਰਦੇ ਹੋਏ ਪਾਕਿਸਤਨ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਪਾਕਿਸਤਨ ਦੇ ਕਰਾਚੀ ਲਾਹੌਰ ਅਤੇ ਹੋਰ ਸਟੇਟ ਤੋਂ ਆਏ ਹਾਂ ਸਾਨੂੰ ਭਾਰਤ ਆਕੇ ਬਹੁਤ ਖ਼ੁਸ਼ੀ ਮਿਲੀ ਇੱਥੋਂ ਦੀ ਆਰਮੀ ਅਤੇ ਲੋਕਾਂ ਵੱਲੋ ਸਾਨੂੰ ਬਹੁਤ ਪਿਆਰ ਮਿਲਿਆ,,,, ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਸੀ ਪ੍ਰੇਮ-ਪਿਆਰ ਤੇ ਭਾਈਚਾਰਕ ਸਾਂਝ ਬਣੀ ਰਹੇ ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਇਕੋ ਜਿਹਾ ਮੌਸਮ ਹੈ ਦੋਵੇਂ ਦੇਸ਼ਾਂ ਦੀ ਅਮਾਮ ਅਮਨ ਸ਼ਾਂਤੀ ਤੇ ਪਿਆਰ ਚਾਹੁੰਦੀ ਹੈ।
ਜਦੋ ਸਾਡੇ ਭਾਰਤ ਦੇ ਸ਼ਰਧਾਲੂ ਪਾਕਿਸਤਾਨ ਆਪਣੇ ਗੁਰੂ ਦਾ ਮਾਨ ਦੇ ਦਰਸ਼ਨ ਕਰਨ ਜਾਂਦੇ ਨੇ ਉਹਨਾਂ ਨੂੰ ਵੀ ਅਜਿਹੇ ਖੁਸ਼ੀ ਹੁੰਦੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
