ਲੁਧਿਆਣਾ ਦੇ ਪਿੰਡ ਮੰਡਿਆਣੀ ਵਿੱਚ ਮੋਰ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ
ਪਰਵਾਸੀ ਪਰਿਵਾਰ ਉੱਪਰ ਲੱਗੇ ਇਲਜ਼ਾਮ
ਪਿੰਡ ਵਾਸੀਆਂ ਵਿੱਚ ਰੋਸ, ਫੜ ਕੇ ਕੀਤਾ ਪੁਲਿਸ ਦੇ ਹਵਾਲੇ
ਹੁਣ ਪਿੰਡ ਛੱਡ ਗਿਆ ਪ੍ਰਵਾਸੀ ਪਰਿਵਾਰ
ਮੋਰ ਸਾਡਾ ਰਾਸ਼ਟਰੀ ਪੰਛੀ ਹੈ ਅਤੇ ਮੋਰਾਂ ਦੀ ਸੰਖਿਆ ਲਗਾਤਾਰ ਘਟ ਰਹੀ ਹੈ। ਪਰ ਪੰਜਾਬ ਦੇ ਕੁਝ ਪਿੰਡਾਂ ਵਿੱਚ ਮੋਰ ਵੇਖਣ ਨੂੰ ਮਿਲਦੇ ਹਨ। ਅਜਿਹਾ ਹੀ ਪਿੰਡ ਲੁਧਿਆਣਾ ਦਾ ਮੰਡਿਆਣੀ ਕਲਾਂ ਹੈ ਜਿੱਥੇ ਕੁਝ ਗਿਣਤੀ ਵਿੱਚ ਮੋਰ ਪਾਈ ਜਾਂਦੇ ਹਨ ਅਤੇ ਪਿੰਡ ਵਾਸੀ ਉਹਨਾਂ ਨੂੰ ਦਾਣਾ ਪਾਣੀ ਪਾਉਂਦੇ ਹਨ। ਪਰ ਅਚਾਨਕ ਪਿੰਡ ਵਿੱਚੋਂ ਇੱਕ ਮੋਰ ਗਾਇਬ ਹੋ ਗਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਭਾਲ ਕੀਤੀਆਂ ਤੇ ਪਤਾ ਲੱਗਿਆ ਕੀ ਪ੍ਰਵਾਸੀਆਂ ਵੱਲੋਂ ਉਸ ਨੂੰ ਕਮਰੇ ਵਿੱਚ ਬੰਦ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਉਸਦੀ ਮੌਤ ਹੋ ਗਈ ਸੀ ਉਥੇ ਪ੍ਰਵਾਸੀਆਂ ਨੇ ਡਰ ਕਾਰਨ ਉਸ ਨੂੰ ਦਫਨਾ ਦਿੱਤਾ ਸੀ । ਜਿਸ ਤੋਂ ਬਾਅਦ ਸਖਤੀ ਨਾਲ ਕੁਝ ਕਿਸ ਢੰਗ ਦੇ ਖੁਲਾਸਾ ਹੋਇਆ ਅਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਸੀ। ਇਸ ਦੇ ਬਾਰੇ ਸਾਡੀ ਟੀਮ ਨੇ ਵੀ ਪਿੰਡ ਮੰਡਿਆਣੀ ਵਿੱਚ ਜਾ ਕੇ ਪਿੰਡ ਦੇ ਸਰਪੰਚ ਅਤੇ ਹੋਰਾਂ ਲੋਕਾਂ ਨਾਲ ਗੱਲਬਾਤ ਕੀਤੀ।
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਵਿੱਚ ਕੁਝ ਗਿਣਤੀ ਵਿੱਚ ਹੋਰ ਪਾਏ ਜਾਂਦੇ ਹਨ ਪਰ ਅਚਾਨਕ ਇੱਕ ਮੋਰ ਗਾਇਬ ਹੋ ਗਿਆ ਸੀ ਜਦੋਂ ਪਤਾ ਲੱਗਾ ਕੀ ਪ੍ਰਵਾਸੀਆਂ ਦੇ ਘਰ ਬੈਠੇ ਨੂੰ ਦੇਖਿਆ ਗਿਆ ਸੀ ਉਸਦੇ ਬਾਅਦ ਵਿੱਚ ਉਹਨਾਂ ਤੋਂ ਪੁੱਛਗਿਛ ਕੀਤੀ ਤਾਂ ਉਹਨਾਂ ਨੇ ਸਾਫ ਇੰਨਕਰ ਦਿੱਤਾ ਪਰ ਸ਼ਕਤੀ ਨਾਲ ਪੁੱਛਗਿਛ ਕਰਨ ਤੇ ਪਤਾ ਚੱਲੇ ਆ ਕੀ ਉਹਨਾਂ ਦੇ ਆਪਣੇ ਘਰ ਵਿੱਚ ਮੋਰ ਨੂੰ ਬੰਦ ਕਰ ਲਿਆ ਸੀ ਅਤੇ ਅਚਾਨਕ ਮੋਰ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਗੁੱਸੇ ਵਿੱਚ ਆ ਕੇ ਪ੍ਰਵਾਸੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਨੇ ਪੁੱਛ ਗਿੱਛ ਤੋਂ ਬਾਅਦ ਪ੍ਰਵਾਸੀ ਨੂੰ ਛੱਡ ਦਿੱਤਾ। ਪਰ ਡਰ ਕਾਰਣ ਪਰਿਵਾਰ ਪਿੰਡ ਛੱਡ ਗਿਆ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
