Htv Punjabi
Punjab Video

ਸਿਖਰ ਦੁਪਹਿਰੇ 3 ਔਰਤਾਂ ਨਾਲ ਮੁੰਡਿਆਂ ਨੇ ਕੀਤੀ ਕਰਤੂਤ

ਮੋਟਰਸਾਈਕਲ ਸਵਾਰ ਨੌਜਵਾਨ ਮੁੰਡਿਆਂ ਦੀ ਤਿੰਨ ਔਰਤਾਂ ਨੂੰ ਦੇਖ ਕੇ ਮਨ ਚ ਆਈ ਖੋਟ,, ਤਾਂ ਰਸਤੇ ਚ ਜਾਂਦੀ ਨਾਲ ਕਰਤੀ ਹਰਕਤ ਤਸਵੀਰ ਦੇ ਵਿੱਚ ਜਿੰਨਾ ਔਰਤਾਂ ਨੂੰ ਜਿਸ ਦੇ ਵਿੱਚ ਦੋ ਬਜ਼ੁਰਗ ਵੀ ਸ਼ਾਮਿਲ ਨੇ ਇਹ ਨੌਜਵਾਨਾਂ ਦੀ ਹਰਕਤ ਦਾ ਸ਼ਿਕਾਰ ਹੋਈਆਂ ਨੇ,,,,,,,,,ਕਪੂਰਥਲਾ ਦੇ ਬੇਗੋਵਾਲ ਇਲਾਕੇ ਵਿਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਲੁੱਟ- ਖੋਹ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਤਲਵੰਡੀ ਜੋ ਆਪਣੀ ਸਕੂਟਰੀ ‘ਤੇ ਸਵਾਰ ਹੋ ਕੇ ਪਿੰਡ ਤਲਵੰਡੀ ਤੋਂ ਬੇਗੋਵਾਲ ਨੂੰ ਦਵਾਈ ਲੈਣ ਲਈ ਆ ਰਹੀ ਸੀ, ਜਦੋਂ ਉਹ ਬੇਗੋਵਾਲ ਸ਼ਹਿਰ ਦੇ ਨੇੜੇ ਪਹੁੰਚੀ ਤਾਂ ਪਿੱਛੋਂ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਚਿਹਰੇ ‘ਤੇ ਸਪਰੇ ਕੀਤੀ, ਜਿਸ ਕਾਰਨ ਸੁਖਵਿੰਦਰ ਕੌਰ ਸਕੂਟਰੀ ਸਮੇਤ ਸੜਕ ਤੇ ਡਿੱਗ ਪਈ। ਇਸ ਮੌਕੇ ਲੁਟੇਰੇ ਨੌਜਵਾਨਾਂ ਨੇ ਸੁਖਵਿੰਦਰ ਕੌਰ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਖੋਹ ਲਈ ਤੇ ਬੇਗੋਵਾਲ ਸ਼ਹਿਰ ਵੱਲ ਨੂੰ ਫਰਾਰ ਹੋ ਗਏ।

ਦੂਜੀ ਘਟਨਾ ਦੋਲੇਵਾਲ ਵਾਸੀ ਜਰਨੈਲ ਸਿੰਘ ਨਾਲ ਵਾਪਰੀ ਜਦੋਂ ਉਹ ਆਪਣੀ ਪਤਨੀ ਨਾਲ ਬੇਗੋਵਾਲ ਸ਼ਹਿਰ ਤੋਂ ਆਪਣੇ ਪਿੰਡ ਦੌਲੋਵਾਲ ਨੂੰ ਮੋਟਰਸਾਈਕਲ ‘ਤੇ ਵਾਪਸ ਜਾ ਰਿਹਾ ਸੀ, ਜਦੋਂ ਉਹ ਪਿੰਡ ਸੀਕਰੀ ਦੇ ਸਕੂਲ ਨੇੜੇ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਉਸ ਦੀ ਪਤਨੀ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਨਡਾਲਾ ਵੱਲ ਨੂੰ ਫਰਾਰ ਹੋ ਗਏ,,,,,,,,,

ਤੀਜੀ ਵਾਰਦਾਤ ਸਬੰਧੀ ਤਜਿੰਦਰਪਾਲ ਸਿੰਘ ਵਾਸੀ ਫਤਿਹਗੜ੍ਹ ਨੇ ਦੱਸਿਆ ਕਿ ਉਸਦੀ ਮਾਤਾ ਰਵੇਲ ਕੌਰ ਜਿਸ ਦੀ ਉਮਰ 87 ਸਾਲ ਹੈ ਘਰ ਦੇ ਮੂਹਰੇ ਸੀ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਅਤੇ ਉਸਦੀ ਮਾਤਾ ਰਵੇਲ ਕੌਰ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ।

ਬੇਗੋਵਾਲ ਸ਼ਹਿਰ ਵਿਚ ਦਿਨ ਦਿਹਾੜੇ ਵਾਪਰੀਆਂ ਇਨ੍ਹਾਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਵਿੱਚ ਖੌਫ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਏ ਦਿਨ ਹੀ ਬੇਗੋਵਾਲ ਸ਼ਹਿਰ ਤੇ ਇਲਾਕੇ ਵਿੱਚ ਲੁੱਟ ਖੋਹਾਂ ਦੀਆਂ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਪੁਲਸ ਇਨ੍ਹਾਂ ‘ਤੇ ਨਕੇਲ ਕੱਸਣ ਵਿਚ ਨਾਕਾਮਯਾਬ ਸਾਬਤ ਹੋ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਨੀ ਚੇਂਜਰ ਦੀ ਦੁਕਾਨ ‘ਤੇ ਵਾਪਰਿਆ ਵੱਡਾ ਕਾਂਡ, ਪਹਿਲੀ ਵਾਰ ਹੋਇਆ ਦੁਕਾਨਦਾਰ ਨੇ ਪਿਸਤੌਲ ਕੱਢ ਕੇ ਦੁਕਾਨ ਤੇ ਆਏ ਬੰਦੇ ਦਾ ਕਰ ਤਾ ਘੋਗਾ ਚਿੱਤ

Htv Punjabi

ਆਹ ਸੁਣੋ ਪੰਜਾਬ ਸਰਕਾਰ ਦੀ ਨਵੀਂ ਸਕੀਮ, ਸਰਕਾਰੀ ਕਰਮਚਾਰੀ ਨੂੰ ਲੈਣਾ ਪਵੇਗਾ ਇੱਕ ਇੱਕ ਨਸ਼ੇੜੀ ਗੋਦ, 23 ਮਾਰਚ ਤੋਂ ਹੋ ਰਿਹਾ ਆਗਾਜ

Htv Punjabi

ਨਗਰ ਨਿਗਮਾਂ ਵਾਲਿਆਂ ਨੇ ਕੀਤਾ ਵੱਡਾ ਫੈਸਲਾ ਜੇ ਹੁਣ ਕੀਤਾ ਆਹ ਕੰਮ ਤਾਂ ਘਰੋਂ ਫੜ ਲੈਣਗੇ ਇਹ ਲੋਕ, ਫੇਰ ਪਤੈ ਕੀ ਕਰਨਗੇ? ਆਹ ਦੇਖੋ!

Htv Punjabi

Leave a Comment