Htv Punjabi
Punjab Religion Video

ਸੁਖਬੀਰ ਬਾਦਲ ਦੇ ਗੋ… ਮਾਰਨ ਵਾਲੇ ਦੀ ਨਵੀਂ ਗੱਲ ?

ਪਿਛਲੇ ਦਿਨ ਹੀ ਦਰਬਾਰ ਸਾਹਿਬ ਦੇ ਬਾਹਰ ਸਿੱਖ ਆਗੂ ਨਾਰਾਇਣ ਸਿੰਘ ਚੋੜਾ ਵੱਲੋਂ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਦੇ ਉੱਪਰ ਕੀਤੇ ਹਮਲੇ ਤੋਂ ਬਾਅਦ ਨਰਾਇਣ ਸਿੰਘ ਚੌੜਾ ਦੀ ਅਕਾਲੀ ਆਗੂ ਵੱਲੋਂ ਦਸਤਾਰ ਉਤਾਰੀ ਗਈ। ਉਸ ਦੇ ਰੋਸ ਵਜੋਂ ਅੱਜ ਦਲ ਖਾਲਸਾ ਦੇ ਇੱਕ ਵਫਦ ਵੱਲੋਂ ਇੱਕ ਮੰਗ ਪੱਤਰ ਲੈ ਕੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਪਹੁੰਚੇ ਲੇਕਿਨ ਅਕਾਲ ਤਖਤ ਸਾਹਿਬ ਦੇ ਸਕੱਤਰ ਤੇ ਤਾਲਾ ਲੱਗਾ ਹੋਣ ਕਰਕੇ ਮਜਬੂਰਨ ਬੱਸ ਉਹਨਾਂ ਵੱਲੋਂ ਆਪਣਾ ਮੰਗ ਪੱਤਰ ਬਾਹਰ ਦੀਵਾਰ ਤੇ ਹੀ ਚਿਪਕਾਣਾ ਪਿਆ। ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਬੜੀ ਤਰਾਸਦੀ ਦੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੇ ਮੰਗ ਪੱਤਰ ਲੈਣ ਵਾਲਾ ਕੋਈ ਵੀ ਵਿਅਕਤੀ ਉਹਨਾਂ ਨੂੰ ਨਹੀਂ ਮਿਲਿਆ। ਅਤੇ ਮਜਬੂਰੀ ਦੇ ਵਿੱਚ ਉਹ ਆਪਣਾ ਮੰਗ ਪੱਤਰ ਦੀਵਾਰ ਤੇ ਚਿਪਕਾ ਕੇ ਜਾ ਰਹੇ ਹਨ।

ਅਤੇ ਉਹਨਾਂ ਕਿਹਾ ਕਿ ਜੋ ਨਰਾਇਣ ਸਿੰਘ ਚੋੜਾ ਦੀ ਦਸਤਾਰ ਅਕਾਲੀ ਆਗੂ ਵੱਲੋਂ ਉਤਾਰੀ ਗਈ ਹੈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕਰਦਿਆਂ ਹਾਂ ਕਿ ਉਸ ਵਿਅਕਤੀ ਖਿਲਾਫ ਬਣਦੀ ਧਾਰਮਿਕ ਸਜਾ ਲਗਾਈ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਐਸਜੀਪੀਸੀ ਮੈਂਬਰ ਤੇ ਅਕਾਲੀ ਦਲ ਦੇ ਨੇਤਾ ਬੋਲ ਰਹੇ ਹਨ। ਕਿ ਨਰਾਇਣ ਸਿੰਘ ਚੌੜਾ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਉਹ ਬਿਲਕੁਲ ਗਲਤ ਹੈ।

ਉਹਨਾਂ ਕਿਹਾ ਕਿ ਨਰਾਇਣ ਸਿੰਘ ਚੋੜਾ ਨੇ ਉਸ ਵਿਅਕਤੀ ਦੇ ਹਮਲਾ ਕੀਤਾ ਹੈ ਜਿਸਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਵਿੱਚ ਸਾਜ਼ਿਸ਼ ਕੀਤੀ ਸੀ। ਅਤੇ ਸੁਖਬੀਰ ਬਾਦਲ ਨੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦਵਾਉਣ ਅਤੇ ਬੇਅਦਬੀ ਕਰਵਾਉਣ ਦੀ ਸਾਜ਼ਿਸ਼ ਰਚੀ ਸੀ ਜਿਸ ਦੀ ਕਿ ਉਸਨੇ ਕਬੂਲਨਾਮਾ ਵੀ ਕੀਤਾ ਹੈ ਅਤੇ ਰੋਸ ਵਜੋਂ ਨਰਾਇਣ ਸਿੰਘ ਚੌੜਾ ਨੇ ਸੁਖਬੀਰ ਬਾਦਲ ਤੇ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਐਸਜੀਪੀਸੀ ਮੈਂਬਰਾਂ ਦਾ ਕਹਿਣਾ ਹੈ ਕਿ 9 ਦਿਸੰਬਰ ਨੂੰ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਨਰਾਇਣ ਸਿੰਘ ਚੌੜਾ ਦੀ ਪੱਗ ਉਤਰਨ ਦੇ ਮਾਮਲੇ ਚ ਵੀ ਵਿਚਾਰ ਕੀਤਾ ਜਾਏਗਾ। ਅਤੇ ਹੁਣ ਦਲ ਖਾਲਸਾ 09 ਦਸੰਬਰ ਤੋਂ ਬਾਅਦ ਹੀ ਆਪਣਾ ਸੰਘਰਸ਼ ਦਾ ਐਲਾਨ ਕਰੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਜਨਾਨੀਆਂ ਤੋਂ ਬਚਕੇ ਰਹੋ, ਕਿਤੇ ਤੁਹਾਡੇ ਗਲ ਨਾ ਪੈ ਜਾਣ

htvteam

ਕੈਪਟਨ ਨੇ ਕਮਰਾ ਬੰਦ ਕਰ ਕੁਆਰੀ ਕੁੜੀ ਨਾਲ ਟੱਪ ਦਿੱਤੀਆਂ ਹੱਦਾਂ

htvteam

ਸਰੀਰ ਨੂੰ ਜੋਕਾਂ ਲਗਵਾਓ ਨਾ-ਮੁਰਾਦ ਬਿਮਾਰੀਆਂ ਤੋਂ ਮਿੰਟੋ-ਮਿੰਟ ਆਰਾਮ ਪਾਓ

htvteam

Leave a Comment