Htv Punjabi
Punjab

ਸੁਮੇਧ ਸੈਣੀ ਦੀਆਂ ਮੁਲਤਾਨੀ ਮਾਮਲੇ ‘ਚ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਧਾਰਾ 302 ਜੋੜਨ ਦੀ ਦਿੱਤੀ ਇਜਾਜ਼ਤ

ਸੁਮੇਧ ਸਿੰਘ ਸੈਣੀ ਦੀ ਮੁਲਤਾਨੀ ਅਗਵਾਹ ਮਾਮਲੇ ‘ਚ ਮੁਸ਼ਕਿਲਾਂ ਵੱਧ ਗਈਆਂ ਹਨ। ਕਿਉਕਿ ਪੰਜਾਬ ਪੁਲਿਸ ਨੇ ਸੈਣੀ ਖਿਲਾਫ ਇਸ ਮਾਮਲੇ ‘ਚ ਧਾਰਾ 302 ਜੋੜਨ ਲਈ ਮੋਹਾਲੀ ਕੋਰਟ ਤੋਂ ਇਜ਼ਾਜਤ ਮੰਗੀ ਸੀ ਜਿਸ ਨੂੰ ਅਦਾਲਤ ਵੱਲੋਂ ਇਜ਼ਾਜਤ ਦੇ ਦਿੱਤੀ ਗਈ ਹੈ। ਹੁਣ ਪੁਲਿਸ ਵੱਲੋਂ ਇਸ ਮਾਮਲੇ ਵਿਚ ਧਾਰਾ 302 ਜੋੜੀ ਜਾਵੇਗੀ। ਕੁਲਦੀਪ ਸਿੰਘ ਤੇ ਜਾਗੀਰ ਸਿੰਘ ਵਾਅਦਾ ਮਾਫ ਗਵਾਹ ਬਣਨ ਤੋਂ ਬਾਅਦ ਹੀ ਪੰਜਾਬ ਪੁਲਿਸ ਨੇ ਸੈਣੀ ਖਿਲਾਫ ਧਾਰਾ ਜੋੜਨ ਦੀ ਮੰਗ ਕੀਤੀ ਸੀ।

ਇਸ ਮਾਮਲੇ ਵਿਚ ਸੁਮੇਧ ਸੈਣੀ ਅਤੇ ਹੋਰ ਸਾਬਕਾ ਪੁਲਿਸ ਅਫਸਰਾਂ ਖਿਲਾਫ ਐਫ.ਆਈ. ਆਰ ਉਸ ਦਰਜ ਕੀਤੀ ਗਈ ਸੀ ਜਦੋਂ ਪਿਛਲੇ ਮਹੀਨੇ 29 ਸਾਲ ਬਾਅਦ ਇਕ ਵਾਰ ਮੁੜ ਬਲਵੰਤ ਸਿੰਘ ਮੁਲਤਾਨੀ ਅਗਵਾਹ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਮੁਲਤਾਨੀ ਦੇ ਭਰਾ ਦੀ ਸ਼ਿਕਾeਤਿ ਤੋਂ ਬਾਅਦ ਖੋਲਿਆ ਸੀ।  ਹਾਲਾਕਿ ਇਸ ਮਾਮਲੇ ਵਿਚ ਸੈਣੀ ਦੀ ਗ੍ਰਿਫਤਾਰੀ ਤੇ ਮੁਹਾਲੀ ਅਦਾਲਤ ਨੇ ਰੋਕ ਲਗਾ ਦਿੱਤੀ ਸੀ।


ਕਾਬਲੇਗੌਰ ਹੈ ਕਿ 1991 ‘ਚ ਸੈਣੀ ਚੰਗੀਗੜ੍ਹ ਦੇ ਐਸ.ਐਸ.ਪੀ ਸਨ, ਸੈਣੀ ‘ਤੇ ਉਸ ਵੇਲੇ ਦਹਿਸ਼ਤਗਰਦੀ ਹਮਲਾ ਹੋਇਆ ਸੀ। ਇਲਜ਼ਾਮ ਹਨ ਕੇ ਉਸ ਸਮੇਂ ਸੈਣੀ ਦੇ ਇਸ਼ਾਰੇ ‘ਤੇ ਆਈ ਏ ਐਸ ਅਫਸਰ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਘਰੋ ਤੋਂ ਚੁੱਕ ਲਿਆ ਗਿਆ ਸੀ। ਜਿਸ ਤੋਂ ਬਾਅਦ ਇਕ ਪਾਸੇ ਬਲਵੰਤ ਸਿੰਘ ਮੁਲਤਾਨੀ ਦੀ ਪੁਲਿਸ ਗ੍ਰਿਫਤ ਤੋਂ ਭੱਜਣ ਦੀ ਗੱਲ ਕੀਤੀ ਗਈ ਸੀ ਤਾਂ ਦੂਸਰੇ ਪਾਸੇ ਪਰਿਵਾਰ ਵੱਲੋਂ ਪੁਲਿਸ ਟਾਰਚਰ ਦੌਰਾਨ ਉਸ ਦੀ ਮੌਤ ਦੇ ਇਲਜ਼ਾਮ ਲਗਾਏ ਗਏ ਸਨ।

Related posts

ਗੋਰਿਆਂ ਦੇ ਮੁਲਕ 5 ਲੱਖ ਰੁਪਏ ਲੈਕੇ ਪੜ੍ਹੋ, ਟੈਸ਼ਨ ਨੂੰ ਕਰੋ ਬਾਏ-ਬਾਏ

htvteam

ਘਰਵਾਲੀ ਦੇ ਸਾਹਮਣੇ ਚੌਧਰ ਵਿਖਾਉਂਦੇ ਗਰੀਬ ਨਾਲ ਕਰ ਗਿਆ ਧੱਕਾ

htvteam

ਕੈਨੇਡਾ ‘ਚ ਥਾਣੇਦਾਰ ਦੀ ਧੀ ਨੇ ਕੀਤਾ ਅਜਿਹਾ ਕੰਮ, ਥਾਣੇ ‘ਚ ਬੈਠੇ ਪਿਉ ਦੇ ਗਲ ‘ਚ ਪਏ ਹਾਰ

htvteam