Htv Punjabi
Punjab

ਵਿਧਾਨ ਸਭਾ ਸੈਸ਼ਨ ‘ਚ ਦਾਖਲੇ ਲਈ ਮੰਤਰੀਆਂ ਤੇ ਵਿਧਾਇਕਾਂ ਨੂੰ ਕਰੋਨਾ ਟੈਸਟ ਕਰਾਉਣਾ ਲਾਜ਼ਮੀ

ਜਿੱਥੇ ਇਕ ਪਾਸੇ ਰਾਜ ‘ਚ ਕਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਖਤ ਫੈਂਸਲੇ ਲਏ ਜਾ ਰਹੇ ਹਨ ਤਾਂ ਦੂਸਰੇ ਪਾਸੇ 28 ਅਗਸਤ ਨੂੰ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਇਕ ਦਿਨਾਂ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਰੋਨਾ ਟੈਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।  ਕਾਬਿਲੇਗੌਰ ਹੈ ਕੇ ਇਸ ਸੰਬੰਧ ਵਿਚ ਮਾਣਯੋਗ ਸਪੀਕਰ ਵਲੋਂ ਕਿਹਾ ਗਿਆ ਹੈ ਕੇ ਜਿਸ ਕੋਲ ਕਰੋਨਾ ਦੀ ਰਿਪੋਰਟ ਨਹੀਂ ਹੋਵੇਗੀ ਉਸ ਨੂੰ ਵਿਧਾਨ ਸਭਾ ਦੀ ਇਮਾਰਤ ਵਿਚ ਦਾਖਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਹ ਆਦੇਸ਼ ਦਿੱਤੇ ਗਏ ਹਨ ਕੇ ਪੰਜਾਬ ਦੇ ਸਾਰੇ ਵਿਧਾਇਕਾਂ ਮੰਤਰੀਆਂ ਅਤੇ ਹੋਰਾਂ ਕੋਲ 25.08.202 ਤੋਂ 27.08.2020 ਤੱਕ ਕਰੋਨਾ ਰਿਪੋਰਟ ਹੋਣੀ ਲਾਜ਼ਮੀ ਹੋਵੇਗੀ।
ਕਾਬਿਲੇਗੌਰ ਹੈ ਬੀਤੇ ਦਿਨਾਂ ਤੋਂ ਪੰੰਜਾਬ ਵਿਚ ਕਈ ਅਜਿਹੇ ਵਿਧਾਇਕ ਵੀ ਸਾਹਮਣੇ ਆ ਰਹੇ ਸਨ ਜਿਹਨਾਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਈਆ ਸਨ। ਦੂਸਰੇ ਪਾਸੇ ਜੇਕਰ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਹੋਰ ਪਾਰਟੀਆਂ ਵੱਲੋਂ ਇਕ ਦਿਨ ਦੇ ਸੈਸ਼ਨ ‘ਤੇ ਵੀ ਵਿਰੋਧ ਕੀਤਾ ਗਿਆ ਸੀ।

Related posts

ਸਥਾਨਕ ਸਰਕਾਰਾਂ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ…

htvteam

ਸ਼ਰਾਬ ਦੀ ਫੈਕਟਰੀ ਈ ਨਹੀਂ ਜ਼ੁਰਮ ਕਰਨ ਵਾਲਿਆਂ ਲਈ ਸਵਰਗ ਬਣ ਚੁੱਕੀ ਐ ਤਹਿਸੀਲ ਰਾਜਪੁਰਾ, ਦੇਖੋ ਹੋਰ ਕਿਹੜੇ ਕਿਹੜੇ ਗੋਰਖਧੰਦੇ ਤੇ ਬੰਦੇ ਮਾਰਨ ਵਾਲੇ ਕੰਮ ਚੱਲ ਰਹੇ ਨੇ ਰਾਜਪੁਰਾ ਅੰਦਰ 

Htv Punjabi

ਡਿਪਟੀ ਕਮਿਸ਼ਨਰ ਦੀ ਸੁਰੱਖਿਆ ਵਿਚ ਤਾਇਨਾਤ ASI ਹਰਦੀਪ ਸ਼ਰਮਾ ਦੀ ਮੌਤ, ਸਾਰੇ ਸ਼ਹਿਰ ਨੇ ਕੀਤਾ ਅਫਸੋਸ

Htv Punjabi